ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਚਲਾਈ ਗਈ ਇਕ ਸਪੈਸ਼ਲ ਮੁਹਿੰਮ ਮੁਤਾਬਕ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਦੋ ਵਿਅਕਤੀਆਂ ਨੂੰ 500 ਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ।

ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਬਲੋਗੀ ਦੇ ਏਰੀਆ ਵਿਚੋਂ ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਬਲਵਿੰਦਰ ਸਿੰਘ ਉੱਰਫ ਗੁੱਡੂ ਵਾਸੀ ਪਿੰਡ ਤੋਂਗਾ ਥਾਣਾ ਮੁੱਲਾਂਪੁਰ ਗਰੀਬਦਾਸ ਜ਼ਿਲ੍ਹਾ ਐੱਸਏਐੱਸਨਗਰ ਤੇ ਫੱਕਰੇ ਆਲਮ ਵਾਸੀ ਕੱਕਰਾਲਾ ਥਾਣਾ ਅੱਲਾਪੁਰ ਜ਼ਿਲ੍ਹਾ ਬਦਾਊ ਯੂਪੀ ਨੂੰ ਸ਼ੱਕ ਦੀ ਬਿਨਾਹ 'ਤੇ ਕਾਬੂ ਕਰਕੇ ਉਨ੍ਹਾਂ ਪਾਸੋਂ 500 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ।

ਗਿ੍ਫ਼ਤਾਰ ਦੋਸ਼ੀਆਨ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹ ਪਿਛਲੇ ਕਾਫ਼ੀ ਅਰਸੇ ਤੋਂ ਮੁਹਾਲੀ ਅਤੇ ਖਰੜ ਦੇ ਏਰੀਆ ਅਫ਼ੀਮ ਸਪਲਾਈ ਕਰਨ ਦਾ ਨਜਾਇਜ ਧੰਦਾ ਕਰ ਰਹੇ ਸਨ ਜੋ ਦੋਸ਼ੀ ਫੱਕਰੇ ਆਲਮ ਯੂ.ਪੀ. ਤੋਂ ਸਸਤੀ ਅਫ਼ੀਮ ਲਿਆ ਇੱਥੇ ਮੁਲਜ਼ਮ ਬਲਵਿੰਦਰ ਸਿੰਘ ਉੱਰਫ ਗੁੱਡੂ ਨੂੰ ਦਿੰਦਾ ਸੀ ਫਿਰ ਇਹ ਦੋਵੇਂ ਮਿਲ ਕੇ ਇਹ ਅਫੀਮ ਮਹਿੰਗੇ ਰੇਟ 'ਤੇ ਸਪਲਾਈ ਕਰਦੇ ਸਨ।

ਗਿ੍ਫ਼ਤਾਰ ਦੋਸ਼ੀ ਬਲਵਿੰਦਰ ਸਿੰਘ ਉੱਰਫ ਗੁੱਡੂ ਅਤੇ ਫੱਕਰੇ ਆਲਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਨ੍ਹਾਂ ਪਾਸੋਂ ਹੋਰ ਵੀ ਅਹਿੰਮ ਖੁਲਾਸੇ ਹੋਣ ਦੀ ਉਮੀਦ ਹੈ।