ਕੈਪਸ਼ਨ: ਹਿੰਦੀ ਟਰੈਕ ਤੋਂ

ਸਟਾਫ ਰਿਪੋਰਟਰ, ਚੰਡੀਗੜ੍ਹ : ਸ਼ੁੱਕਰਵਾਰ ਨੂੰ ਸ਼ਹਿਰ ਅੰਦਰ ਸ਼ੱਕੀ ਹਾਲਤ 'ਚ ਦੋ ਲਾਸ਼ਾਂ ਮਿਲਣ ਨਾਲ ਸੰਨਾਟਾ ਛਾ ਗਿਆ। ਪਹਿਲੇ ਮਾਮਲੇ 'ਚ ਸੈਕਟਰ-32 ਵਿਚਲੇ ਭਾਰਤੀ ਸਟੇਟ ਬੈਂਕ ਦੀ ਲਾਸ਼ ਮਿਲੀ ਹੈ।ਦੁਸਰੇ ਮਾਮਲੇ 'ਚ ਸੈਕਟਰ-36 ਦੇ ਪੀਜੀ ਹਾਊਸ ਵਿੱਚ ਲੜਕੇ ਦੇ ਲਾਂਸ ਮਿਲੀ ਹੈ।ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਵੀ ਬੋਲਣ ਤੋਂ ਮਨ੍ਹਾਂ ਕਰ ਰਹੀ ਹੈ।ਪਹਿਲੇ ਮਾਮਲੇ ਵਿੱਚ ਸੈਕਟਰ -32 ਦੇ ਭਾਰਤੀ ਸਟੇਟ ਬੈਂਕ ਦੇ ਗੈਸਟ ਹਾਊਸ ਵਿੱਚ ਬੈਂਕ ਮੈਂਨੇਜਰ ਦੀ ਲਾਸ਼ ਮਿਲੀ ਹੈ।ਜਾਣਕਾਰੀ ਅਨੁਸਾਰ ਮੈਨੇਜਰ ਪੰਜਾਬ ਦੇ ਸ਼ਹਿਰ ਮਾਨਸਾ ਦੇ ਪਿੰਡ ਨੰਗਲ ਦਾ ਵਸਨੀਕ ਹੈ।ਮਿ੍ਤਕ ਦੀ ਪਛਾਣ ਰਣਜੀਤ ਸਿੰਘ (58) ਵਜੋਂ ਹੋਈ ਹੈ।ਵੀਰਵਾਰ ਨੂੰ ਦੇਰ ਰਾਤ ਮਿ੍ਤਕ ਰਣਜੀਤ ਸਿੰਘ ਆਪਣੇ ਕਮਰੇ ਵਿੱਚ ਸੌਣ ਲਈ ਗਿਆ ਸੀ। ਸ਼ੁੱਕਰਵਾਰ ਦੁਪਹਿਰ ਨੂੰ ਜਦੋਂ ਸਟਾਫ ਦੁਆਰਾ ਉਸਨੂੰ ਬੁਲਾਇਆ ਗਿਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।ਸੂਚਨਾ ਮਿਲਣ 'ਤੇ ਥਾਣਾ ਸੈਕਟਰ-36 ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਦਰਵਾਜ਼ਾ ਤੌੜ ਕੇ ਦੇਖਿਆ ਤਾਂ ਰਣਜੀਤ ਸਿੰਘ ਬੇਹੋਸ਼ ਹਾਲਤ ਵਿੱਚ ਪਿਆ ਸੀ। ਜਿਸ ਮਗਰੋਂ ਉਸਨੂੰ ਜੀ.ਐੱਮ.ਐੱਸ.ਐੱਚ-16 ਵਿਚ ਦਾਖਲ ਕਰਵਾਇਆ ਗਿਆ।ਜਿੱਥੇ ਡਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ।ਇਸੇ ਤਰ੍ਹਾਂ ਦੁਸਰੇ ਮਾਮਲੇ 'ਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਨਿਵਾਸੀ 22 ਸਾਲਾ ਸ਼ੁਭਮ ਸ਼ਰਮਾ ਦੀ ਲਾਸ਼ ਸੈਕਟਰ -35 ਸਥਿਤ ਪੀਜੀ ਹਾਊਸ 'ਚ ਮਿਲੀ ਹੈ।ਮਿ੍ਤਕ ਬੀ-ਟੈਕ ਵਿੱਚ ਪੜ੍ਹ ਰਿਹਾ ਹੈ ਅਤੇ ਨਸ਼ੇ ਕਰਨ ਦਾ ਆਦੀ ਸੀ। ਪ੍ਰਰਾਪਤ ਜਾਣਕਾਰੀ ਅਨੁਸਾਰ ਸ਼ੁਭਮ ਸ਼ਰਮਾ ਦੀ ਕਿ ਮਹਿਲਾ ਦੌਸਤ ਉਸਨੂੰ ਮਿਲਣ ਲਈ ਫੋਨ ਕਰ ਰਹੀ ਸੀ। ਜਦੋਂ ਬਹੁਤ ਵਾਰ ਫੋਨ ਕਰਨ 'ਤੇ ਕੋਈ ਜਵਾਬ ਨਹੀਂ ਮਿਲਿਆ ਤਾਂ ਉਹ ਸ਼ੁਭਮ ਨੂੰ ਮਿਲਣ ਲਈ ਪੀਜੀ ਹਾਊਸ ਆ ਗਈ। ਜਿੱਥੇ ਉਸਨੇ ਸ਼ੁਭਮ ਨੂੰ ਕਾਫੀ ਵਾਰ ਅਵਾਜ਼ ਮਾਰੀ ਤਾਂ ਅੰਦਰੋਂ ਕੋਈ ਜਵਾਬ ਨਾ ਮਿਲਿਆ। ਲੜਕੀ ਨੇ ਇਸ ਦੀ ਜਾਣਕਾਰੀ ਮਕਾਨ ਮਾਲਕ ਨੂੰ ਦਿੱਤੀ, ਜਿਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਮਕਾਨ ਮਾਲਕ ਨੇ ਪੁਲਿਸ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਤਾਂ ਸ਼ੁਭਮ ਅੰਦਰ ਬੇਹੋਸ਼ ਪਿਆ ਸੀ। ਜਿਸ ਮਗਰੋਂ ਉਸਨੂੰ ਜੀਐੱਮਐੱਸਐੱਚ -16 'ਚ ਦਾਖਲ ਹੋਣ ਤੋਂ ਬਾਅਦ ਡਾਕਟਰ ਨੇ ਉਸ ਨੂੰ ਮੁੱਢਲੀ ਜਾਂਚ ਮਗਰੋਂ ਮਿ੍ਤਕ ਐਲਾਨ ਦਿੱਤਾ।