23ਸੀਐਚਡੀ25ਪੀ

ਹਿਮਾਚਲ ਦੇ ਕਾਜਾ ਵਿਚ ਹਾਦਸਾਗ੍ਸਤ ਬੁਲੇਟ ਮੋਟਰਸਾਈਕਲ।

23ਸੀਐਚਡੀ25ਪੀਏ, ਪੀਬੀ

ਬਲਟਾਣਾ ਦੇ ਸੈਣੀ ਵਿਹਾਰ ਦੇ ਇਸ਼ਾਨ ਅਤੇ ਉਸ ਦੇ ਜੀਜੇ ਸੁਨੀਲ ਕੁਮਾਰ ਦੀ ਪੁਰਾਣੀ ਤਸਵੀਰ।

ਪੰਜਾਬੀ ਜਾਗਰਣ ਟੀਮ, ਜ਼ੀਰਕਪੁਰ : ਬਲਟਾਣਾ ਦੇ ਸੈਣੀ ਵਿਹਾਰ 'ਚ ਅੱਜ ਉਸ ਮੌਕੇ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਸੈਣੀ ਵਿਹਾਰ ਫੇਜ਼-2 ਕਾਲੋਨੀ 'ਚ ਰਹਿੰਦੇ ਇਕ 26 ਸਾਲਾ ਨੌਜਵਾਨ ਤੇ ਉਸ ਦੇ ਜੀਜੇ ਦੀ ਹਿਮਾਚਲ ਸਥਿਤ ਕਾਜਾ ਕਸਬੇ ਵੱਲ ਜਾਂਦੇ ਹੋਏ ਉਨ੍ਹਾਂ ਦੇ ਬੁਲੇਟ 'ਤੇ ਪਹਾੜ ਤੋਂ ਪੱਥਰ ਡਿੱਗਣ ਕਾਰਨ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਸ਼ਾਨ ਕੁਮਾਰ ਪੁੱਤਰ ਸੁਸ਼ੀਲ ਕੁਮਾਰ (26) ਵਾਸੀ 829 ਸੈਣੀ ਵਿਹਾਰ ਫੇਜ਼-2, ਜਿਸ ਦੀ ਸੈਕਟਰ 22, ਚੰਡੀਗੜ੍ਹ 'ਚ ਮੋਬਾਈਲਾਂ ਦੀ ਦੁਕਾਨ ਹੈ, ਆਪਣੇ ਜੀਜੇ ਸੁਨੀਲ ਕੁਮਾਰ (42), ਜੋ ਚੰਡੀਗੜ੍ਹ ਪੁਲਿਸ 'ਚ ਸਿਪਾਹੀ ਹੈ ਅਤੇ ਮਨੀਮਾਜਰਾ ਦਾ ਵਸਨੀਕ ਸੀ, ਆਪਣੇ 2 ਹੋਰ ਦੋਸਤੋ ਨਾਲ 2 ਮੋਟਰਸਾਈਕਲਾਂ 'ਤੇ ਸ਼ੁੱਕਰਵਾਰ ਸਵੇਰੇ ਹਿਮਾਚਲ ਦੇ ਕਾਜਾ ਕਸਬੇ ਲਈ ਨਿਕਲੇ ਸਨ। ਹਾਲਾਂਕਿ ਇਸ ਦੌਰਾਨ ਉਸ ਦੇ ਘਰ 'ਚ ਉਸ ਦਾ ਭਰਾ, ਪਿਤਾ ਤੇ ਮਾਂ ਉਸ ਨੂੰ ਨਾ ਜਾਣ ਲਈ ਮਨਾਉਂਦੇ ਰਹੇ ਪਰ ਇਸ਼ਾਨ ਨਹੀਂ ਮੰਨਿਆ। ਅੱਜ ਸਵੇਰੇ ਕਰੀਬ 6 ਵਜੇ ਜਦੋਂ ਉਹ ਦੋਵੇਂ ਬੁਲੇਟ 'ਤੇ ਰਿਕਾਂਗ ਪਿਓ ਥਾਣੇ ਅਧੀਨ ਪੈਂਦੇ ਪਾਂਗੀ ਨਾਲੇ ਕੋਲ ਪੁੱਜੇ ਤਾਂ ਬੁਲੇਟ ਉੱਤੇ ਪਹਾੜ ਤੋਂ ਇੱਕ ਭਾਰੀ ਪੱਥਰ ਡਿੱਗ ਗਿਆ ਜਿਸ ਦੇ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਘਟਨਾ 'ਚ ਦੂਜੇ ਮੋਟਰਸਾਈਕਲ 'ਤੇ ਸਵਾਰ ਉਨ੍ਹਾਂ ਪਿੱਛੇ ਆ ਰਹੇ ਉਨ੍ਹਾਂ ਦੇ ਦੋ ਦੋਸਤ ਵਾਲ-ਵਾਲ ਬਚ ਗਏ, ਜਿਨ੍ਹਾਂ ਇਸ ਘਟਨਾ ਦੀ ਪੁਲਿਸ ਤੇ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਕਾਜਾ ਹਾਈਵੇ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ। ਅਜਿਹੇ 'ਚ ਪਹਾੜਾਂ ਨੂੰ ਧਮਾਕੇ ਕਰ ਕੇ ਤੋੜਿਆ ਜਾ ਰਿਹਾ ਹੈ ਜਿਸ 'ਚ ਪਹਾੜ ਦੇਖਣ ਨੂੰ ਤਾਂ ਠੀਕ ਲੱਗਦੇ ਹਨ ਪਰ ਧਮਾਕਾ ਹੋਣ ਕਰਨ ਿਢੱਲੇ ਹੋਏ ਪਹਾੜ ਦੇ ਹਿੱਸੇ ਅਚਾਨਕ ਡਿੱਗ ਜਾਂਦੇ ਹਨ, ਜਿਸ ਕਾਰਨ ਹਾਦਸਿਆ ਦਾ ਖਦਸਾ ਰਹਿੰਦਾ ਹੈ। ਰਿਕਾਂਗਪਿਓ ਪੁਲਿਸ ਨੇ ਸੂਚਨਾ ਮਿਲਦੇ ਹੀ ਹਾਦਸੇ ਵਿਚ ਮਾਰੇ ਗਏ ਦੋਵੇਂ ਬੁਲੇਟ ਸਵਾਰ ਮਿ੍ਤਕ ਨੌਜਵਾਨਾਂ ਦੇ ਪੋਸਟਮਾਰਟਮ ਲਈ ਰਿਕਾਂਗਪਿਓ ਵਿਖੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।