ਸੁਰਜੀਤ ਸਿੰਘ ਕੋਹਾੜ, ਲਾਲੜੂ : ਅੱਜ ਲਾਲੜੂ ਖੇਤਰ ਦੀਆਂ ਦੋ ਕੋਰੋਨਾ ਪਾਜ਼ੇਟਿਵ ਆਈਆਂ ਅੌਰਤਾਂ ਨੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਨਗਰ ਕੌਂਸਲ ਲਾਲੜੂ ਦੇ ਸੈਨੇਟਰੀ ਇੰਸਪੈਕਟਰ ਤੇ ਨੋਡਲ ਅਫ਼ਸਰ ਜੰਗ ਬਹਾਦਰ ਨੇ ਦੱਸਿਆ ਕਿ ਲਾਲੜੂ ਪਿੰਡ ਦੀ ਇਕ 70 ਸਾਲਾ ਅੌਰਤ ਜੋ ਕੋਰੋਨਾ ਨਾਲ ਪੀੜਤ ਸੀ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਜ਼ੇਰੇ ਇਲਾਜ ਸੀ, ਜਿਸ ਦੀ 9 ਮਈ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਨੇ ਅੱਜ ਦਮ ਤੋੜ ਦਿੱਤਾ ਹੈ।

ਇਸੇ ਪ੍ਰਕਾਰ ਬਾਲਾਜੀ ਇਨਕਲੈਵ ਲਾਲੜੂ ਦੀ ਇਕ 51 ਸਾਲਾ ਅੌਰਤ ਹੈ, ਜਿਸ ਨੂੰ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ 12 ਮਈ ਨੂੰ ਇੰਡਸ ਹਸਪਤਾਲ ਡੇਰਾਬੱਸੀ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਨੇ ਵੀ ਅੱਜ ਦਮ ਤੋੜ ਦਿੱਤਾ ਹੈ। ਜਿਨਾਂ੍ਹ ਦਾ ਸਸਕਾਰ ਜੰਗ ਬਹਾਦਰ ਦੀ ਅਗਵਾਈ ਹੇਠ ਪੁੱਜੀ ਟੀਮ ਜਿਸ 'ਚ ਸੰਜੂ ਗੋਇਲ, ਕੁਲਦੀਪ ਰਾਣਾ, ਪੁਲਿਸ ਮੁਲਾਜ਼ਮ ਜਗਤਾਰ ਸਿੰਘ, ਗੁਰਨਾਮ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ ਸ਼ਾਮਿਲ ਸਨ ਨੇ ਪੂਰੇ ਅਹਿਤਿਆਤ ਦੇ ਨਾਲ ਲਾਲੜੂ ਪਿੰਡ ਅਤੇ ਲਾਲੜੂ ਮੰਡੀ ਦੇ ਵੱਖ-ਵੱਖ ਸਮਸ਼ਾਨਘਾਟ 'ਚ ਅੰਤਿਮ ਸਸਕਾਰ ਕੀਤਾ।