ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਐੱਸਏਐੱਸ ਨਗਰ ਵੱਲੋ ਪ੍ਰਰੈਸ ਨੋਟ ਰਾਹੀ ਦੱਸਿਆ ਗਿਆ ਕਿ ਸੀਆਈਏ ਸਟਾਫ਼ ਮੋਹਾਲੀ ਵੱਲੋਂ ਹਰਮਨਦੀਪ ਸਿੰਘ ਹਾਂਸ, ਐੱਸਪੀ (ਡੀ), ਗੁਰਚਰਨ ਸਿੰਘ, ਡੀਐੱਸਪੀ (ਡੀ) ਅਤੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀਆਈਏ ਸਟਾਫ਼ ਮੋਹਾਲੀ ਦੀ ਅਗਵਾਈ ਹੇਠ ਦੋ ਵਿਅਕਤੀਆਂ ਨੂੰ 2 ਕਿਲੋ ਅਫ਼ੀਮ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਐੱਸਐੱਸਪੀ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਜਨਵਰੀ ਨੂੰ ਸੀਆਈਏ ਸਟਾਫ਼ ਮੋਹਾਲੀ ਦੀ ਪੁਲਿਸ ਪਾਰਟੀ ਦੇ ਥਾਣੇਦਾਰ ਪਵਨ ਕੁਮਾਰ ਵੱਲੋਂ ਦੌਰਾਨੇ ਨਾਕਾਬੰਦੀ ਨੇੜੇ ਬਾਬਾ ਵਾਇਟ ਹਾਊਸ ਮੋਹਾਲੀ ਤੋਂ 2 ਵਿਅਕਤੀ (1) ਮੁਹੰਮਦ ਤਸਲੀਮ ਪੁੱਤਰ ਲਿਆਕਤ ਅੰਨਸਾਰੀ ਵਾਸੀ ਪਿੰਡ ਇਸਲਾਮ ਨਗਰ ਥਾਣਾ ਕੱਟਰਾ ਜ਼ਿਲ੍ਹਾ ਸਹਿਜਾਨਪੁਰ ਹਾਲ ਵਾਸੀ ਕਿਰਾਏਦਾਰ ਨੰਬਰਦਾਰ ਰਜਿੰਦਰ ਸਿੰਘ ਦਾ ਮਕਾਨ ਸਵਰਾਜ ਨਗਰ ਖਰੜ ਅਤੇ (2) ਪੁਸ਼ਪਿੰਦਰ ਕੁਮਾਰ ਪੁਤਰ ਰਜਿੰਦਰ ਕੁਮਾਰ ਵਾਸੀ ਪਿੰਡ ਅਗੇਈ ਥਾਣਾ ਬਗਰੇਨ ਜ਼ਿਲ੍ਹਾ ਬਦਾਊ ਉਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਸੰਤੇ ਮਾਜਰਾ ਕਲੋਨੀ ਨੇੜੇ ਕ੍ਰਿਸ਼ਨਾਂ ਡਾਇਰੀ ਖਰੜ ਨੂੰ ਕਾਬੂ ਕਰ ਕੇ ਦੋਹਾਂ ਵਿਅਕਤੀਆਂ ਕੋਲੋਂ ਤਲਾਸ਼ੀ ਦੌਰਾਨ 2 ਕਿਲੋ ਅਫ੍ਰੀਮ ਬਰਾਮਦ ਪਰ ਇਨ੍ਹਾਂ ਵਿਰੁੱਧ ਐੱਨਡੀਪੀਐੱਸ ਐਕਟ ਥਾਣਾ ਫੇਜ਼ 11 ਦਰਜ ਰਜਿਸਟਰ ਕਰ ਕੇ ਦੋਸ਼ੀਆਂ ਨੂੰ ਮੁਕੱਦਮੇ 'ਚ ਗਿ੍ਰਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਮੁਹੰਮਦ ਤਸਲੀਮ ਉਕਤ ਦਾ ਖਰੜ ਵਿਖੇ ਟੇਲਰ ਮਾਸਟਰ ਦਾ ਕੰਮ ਹੈ ਅਤੇ ਇਸ ਕੰਮ ਦੀ ਆੜ 'ਚ ਹੀ ਇਹ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਇਸਦਾ ਦੂਜਾ ਸਾਥੀ ਪੁਸ਼ਪਿੰਦਰ ਕੁਮਾਰ ਉਕਤ ਜੋ ਖਰੜ 'ਚ ਹੀ ਕਰਿਆਨੇ ਦੀ ਦੁਕਾਨ ਪਰ ਲੱਗਾ ਹੈ। ਇਹ ਦੋਨੋਂ ਵਿਅਕਤੀ ਸਹਿਜਾਨਪੁਰ ਅਤੇ ਬਰੇਲੀ ਉਤਰਪ੍ਰਦੇਸ਼ ਏਰੀਏ 'ਚੋਂ ਅਫ਼ੀਮ ਲਿਆਕੇ ਖਰੜ-ਕੁਰਾਲੀ ਏਰੀਏ 'ਚ ਆਪਣੇ ਗਹਾਕਾਂ ਨੂੰ ਵੇਚਦੇ ਹਨ। ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।