ਚੰਡੀਗੜ੍ਹ, ਜੇਐੱਨਐੱਨ : ਪੀਜੀਆਈ 'ਚ ਹੁਣ ਨੈਵੀਗੇਸ਼ਨ ਤੇ Angled endoscope ਨਾਲ ਨਿਊਰੋਸਰਜਨ ਲਈ ਨਿਊਰੋਸਰਜਰੀ ਆਸਾਨ ਹੋਵੇਗੀ। ਪੀਜੀਆਈ ਦੇ ਨਿਊਰੋਸਰਜਰੀ ਡਿਪਾਰਟਮੈਂਟ ਦੇ ਡਾ. ਢਾਂਡਾਪਾਣੀ ਐੱਸਐੱਸ ਤੇ ਡਾ. ਨਿਨਾਦ ਨੇ ਇਸ ਨਵੀਂ ਤਕਨੀਕ ਦੇ ਰਾਹੀਂ ਨਿਊਰੋ ਸਰਜਰੀ ਨੂੰ ਪਹਿਲਾਂ ਤੋਂ ਆਸਾਨ ਬਣਾ ਦਿੱਤਾ ਹੈ। ਇਸ ਨਵੀਂ ਤਕਨੀਕ ਰਾਹੀਂ ਹੁਣ ਕਿਸੇ ਵੀ ਮਰੀਜ਼ ਦੇ ਦਿਮਾਗ਼ ਦੇ ਅੰਦਰ ਸਕਲ 'ਚ ਨੈਵੀਗੇਸ਼ਨ ਟੈਕਨਾਲੋਜੀ ਦੇ ਮਾਧਿਅਮ ਰਾਹੀਂ ਇਲਾਜ ਕੀਤਾ ਜਾ ਸਕਦਾ ਹੈ। ਡਾ. ਢਾਂਡਾਪਾਨੀ ਐੱਸਐੱਸ ਤੇ ਡਾ.ਨਿਨਾਦ ਨੇ ਦੱਸਿਆ ਕਿ ਪਿਟੁਟਰੀ ਸਾਡੇ ਸਰੀਰ ਦਾ ਇਕ ਅਹਿਮ ਹਿੱਸਾ ਹੈ। ਜੋ ਕਿ ਸਾਡੇ ਸਰੀਰ ਦੇ ਕਈ ਹਾਰਮੌਨ ਵਰਗੇ ਥਾਈਰਾਇਡ, ਅਡ੍ਰੇਨਲ ਤੇ ਯੌਨ ਅੰਗਾਂ ਨੂੰ ਕੰਟਰੋਲ ਕਰਦਾ ਹੈ। ਪਿਟੁਟਰੀ ਟਿਊਮਰ ਨਿਊਰੋਸਰਜਨ ਲਈ ਇਕ ਬੁਹਤ ਵੱਡੀ ਚੁਣੌਤ ਹੈ ਪਰ ਇਸ ਨਵੀਂ ਤਕਨੀਕ ਦੇ ਮਾਧਿਅਮ ਰਾਹੀਂ ਹੁਣ ਪਿਟੁਟਰੀ ਟਿਊਮਰ ਦਾ ਬਿਹਤਰ ਇਲਾਜ ਵੀ ਸੰਭਵ ਹੋ ਜਾਵੇਗਾ। ਹਾਲੇ ਤਕ ਪਿਟੁਟਰੀ ਟਿਊਮਰ ਦੇ ਇਲਾਜ ਲਈ ਮਾਈਕ੍ਰੋਸਕੋਪਿਕ ਸਰਜਰੀ ਕੀਤੀ ਜਾਂਦੀ ਸੀ।

ਹਾਲੇ ਤਕ ਪੀਜੀਆਈ 'ਚ ਪਿਟੁਟਰੀ ਟਿਊਮਰ ਦੇ ਇਲਾਜ ਲਈ ਮਾਈਕ੍ਰੋਸਕੋਪਿਕ ਸਰਜਰੀ ਕੀਤੀ ਜਾਂਦੀ ਸੀ। ਇਸ ਸਰਜਰੀ ਦੀ ਤਕਨੀਕ 'ਚ ਨੱਕ ਰਾਹੀਂ ਮਾਈਕ੍ਰੋਸਕੋਪਿਕ ਸਰਜਰੀ ਕੀਤੀ ਜਾਂਦੀ ਸੀ ਪਰ ਹੁਣ ਏਡੋਸਕੋਪਿਕ ਸਰਜਰੀ ਨੇ ਕਾਫੀ ਬਿਹਤਰ ਨਤੀਜੇ ਦਿੱਤੇ ਹਨ। ਹੁਣ ਨੈਵੀਗੇਸ਼ਨ ਤੇ ਜੀਪੀਐੱਸ ਨਾਲ ਲੈਸ ਨਵੀਂ ਤਕਨੀਕ ਰਾਹੀਂ ਏਡੋਸਕੋਪਿਕ ਸਰਜਰੀ ਨੇ ਨਿਊਰੋਸਰਜਨ ਦਾ ਕੰਮ ਨਾ ਸਿਰਫ਼ ਆਸਾਨ ਕਰ ਦਿੱਤਾ ਹੈ। ਬਲਕਿ ਹੁਣ ਏਡੋਸਕੋਪਿਕ ਸਰਜਰੀ 'ਚ ਪਹਿਲਾਂ ਤੋਂ ਚੰਗੇ ਨਤੀਜੇ ਆ ਰਹੇ ਹਨ। ਪਹਿਲਾਂ ਜੋ ਮਾਈਕ੍ਰੋਸਕੋਪਿਕ ਸਰਜਰੀ ਨੱਕ ਰਾਹੀਂ ਕੀਤੀ ਜਾਂਦੀ ਸੀ ਇਸ ਨਾਲ ਮਰੀਜ਼ ਨੂੰ ਨੱਕ ਤੇ ਸਾਈਨਜ਼ ਦੀ ਸਮੱਸਿਆ ਆਉਂਦੀ ਹੈ ਪਰ ਹੁਣ ਨੈਵੀਗੇਸ਼ਨ, ਜੀਪੀਐੱਸ ਤੇ ਕੰਪਿਊਟਰਾਈਜਿਡ ਸਰਜਰੀ ਦੇ ਮਾਧਿਅਮ ਰਾਹੀਂ ਏਡੋਸਕੋਪਿਕ ਸਰਜਰੀ ਆਸਾਨ ਹੋਵੇਗੀ। ਪਿਟੁਟਰੀ ਟਿਊਮਰ ਨੂੰ ਠੀਕ ਕਰਨ ਦਾ ਨਤੀਜਾ 71 ਤੋਂ 87 ਫੀਸਦੀ ਵਧੇ।

ਡਾ. ਢਾਂਡਾਪਾਨੀ ਐੱਸਐੱਸ ਤੇ ਡਾ. ਨਿਨਾਦ ਨੇ ਦੱਸਿਆ ਕਿ ਨੈਵੀਗੇਸ਼ਨ ਤੇ ਜੀਪੀਐੱਸ ਦੇ ਮਾਧਿਅਮ ਰਾਹੀਂ ਹੁਣ ਏਡੋਸਕੋਪਿਕ ਸਰਜਰੀ ਤੋਂ ਪਿਟੁਟਰੀ ਟਿਊਮਰ ਨੂੰ ਠੀਕ ਕਰਨ ਦੇ ਨਤੀਜੇ 71 ਤੋਂ 87 ਫੀਸਦੀ ਹੋ ਗਏ ਹਨ। ਤੇ ਦੁਬਾਰਾ ਤੋਂ ਸਰਜਰੀ ਕਰਨ ਦਾ ਖਤਰਾ 21 ਤੋਂ 8 ਫੀਸਦੀ ਰਹਿ ਗਿਆ ਹੈ। Angled endoscope ਰਾਹੀਂ ਹੁਣ ਟਿਊਮਰ ਦੇ ਮਰਜ਼ ਨੂੰ ਖਤਮ ਕਰਨ 'ਚ 63 ਫੀਸਦੀ ਸਹਾਇਕ ਸਾਬਤ ਹੋਇਆ ਹੈ। ਜਦਕਿ ਨੈਵੀਗੇਸ਼ਨ ਦੀ ਵਰਤੋਂ ਜਟਿਲ ਹਾਰਮੌਨ 'ਚ ਟਿਊਮਰ ਦੇ ਇਲਾਜ 'ਚ 0 ਤੋਂ 69 ਫੀਸਦੀ ਤਕ ਸੁਧਾਰ ਹੋਇਆ ਹੈ।

Posted By: Ravneet Kaur