ਸੁਰਜੀਤ ਸਿੰਘ ਕੋਹਾੜ, ਲਾਲੜੂ : ਲਾਲੜੂ ਦੇ ਸੀ-ਪਾਈਟ ਕੈਂਪ ਦੇ ਇੰਚਾਰਜ ਵਿਪਨ ਡਡਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ 6 ਅਗਸਤ ਤੋਂ 20 ਅਗਸਤ ਤਕ ਪਟਿਆਲਾ ਵਿਖੇ ਹੋ ਰਹੀ ਫ਼ੌਜ ਦੀ ਭਰਤੀ ਰੈਲੀ ਸਬੰਧੀ ਯੋਗ ਨੌਜਵਾਨਾਂ ਦੀ ਤਿਆਰੀ ਸੀ-ਪਾਈਟ ਲਾਲੜੂ ਕੈਂਪ 'ਚ ਕਰਵਾਈ ਜਾਵੇਗੀ। ਜਿਸ ਸਬੰਧੀ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਰਾਜਪੁਰਾ ਦੇ ਨੌਜਵਾਨਾਂ ਦੀ ਸਕਰੀਨਿੰਗ ਤੇ ਟਰਾਇਲ 16 ਜੂਨ ਤੋਂ ਲੈ ਕੇ 18 ਜੂਨ ਤਕ ਸਵੇਰੇ 9 ਵਜੇ ਸੀ-ਪਾਈਟ ਕੈਂਪ ਲਾਲੜੂ ਵਿਖੇ ਲਿਆ ਜਾਵੇਗਾ, ਜਿਸ 'ਚ ਚਾਹਵਾਨ ਤੇ ਯੋਗ ਨੌਜਵਾਨ ਹਿੱਸਾ ਲੈ ਸਕਦੇ ਹਨ।