ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ’ਚ ਵੱਡਾ ਫੇਰਬਦਲ ਕਰਦੇ ਹੋਏ 14 ਜ਼ਿਲ੍ਹਿਆਂ ਦੇ ਐਸ.ਐਸ.ਪੀ ਸਮੇਤ 50 ਪੁਲਿਸ ਅਫ਼ਸਰਾਂ ਦਾ ਤਬਾਦਲਾ ਕੀਤਾ ਹੈ। ਬਦਲੀ ਕੀਤੇ ਗਏ ਅਧਿਕਾਰੀਆਂ ਵਿੱਚ 36 ਆਈ.ਪੀ.ਐਸ ਅਧਿਕਾਰੀ ਸ਼ਾਮਲ ਹਨ।

ਗ੍ਰਹਿ ਵਿਭਾਗ ਦੁਆਰਾ ਜਾਰੀ ਹੁਕਮ ਅਨੁਸਾਰ ਆਈ.ਪੀ.ਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਡਾਇਰੈਕਟਰ ਬਿਊਰੋ ਆਫ ਇਨਵੈਸਟੀਕੇਸ਼ਨ ਪੰਜਾਬ, ਜਤਿੰਦਰ ਕੁਮਾਰ ਜੈਨ ਨੂੰ ਏਡੀਜੀਪੀ ਪਾਵਰਕਾਮ ਪਟਿਆਲਾ, ਸਸ਼ੀ ਪ੍ਰਭਾ ਦਿਵੇਦੀ ਨੂੰ ਏਡੀਜੀਪੀ ਐਚ.ਆਰਡੀ ਵਧੀਕ ਨੋਡਲ ਅਫਸਰ ਚੋਣਾਂ, ਅਰਪਿਤ ਸ਼ੁਕਲਾ ਏਡੀਜੀਪੀ ਵੈਲਫੇਅਰ, ਏ.ਐਸ.ਰਾਏ ਨੂੰ ਏਡੀਜੀਪੀ ਇੰਟੈਲੀਜੈਂਸ, ਵੀ ਨੀਰਜਾ ਨੂੰ ਏਡੀਜੀਪੀ ਐਨ.ਆਰ.ਆਈ, ਰਾਕੇਸ਼ ਚੰਦਰਾ ਨੂੰ ਏਡੀਜੀਪੀ ਪਾਲਸੀ ਤੇ ਰੂਲਜ, ਮੋਹਨੀਸ਼ ਚਾਵਲਾ ਨੂੰ ਆਈ.ਜੀ.ਬਾਰਡਰ ਰੇਂਜ ਅੰਮ੍ਰਿਤਸਰ, ਐਸ.ਪੀ.ਐਸ ਪਰਮਾਰ ਨੂੰ ਆਈ.ਜੀ ਲੁਧਿਆਣਾ ਰੇਂਜ, ਮੁਖਮਿੰਦਰ ਸਿੰਘ ਛੀਨਾ ਆਈ.ਜੀ ਪਟਿਆਲਾ ਰੇਂਜ, ਸ਼ਿਵ ਕੁਮਾਰ ਵਰਮਾ ਨੂੰ ਆਈ ਜੀ ਲਾਅ ਤੇ ਆਰਡਰ, ਰਕੇਸ ਅਗਰਵਾਲ ਨੂੰ ਆਈ.ਜੀ ਕਾਊਟਰ ਇਨਟੈਲੀਜੇਂਸ, ਕੋਸਤਵ ਸ਼ਰਮਾ ਨੂੰ ਆਈਜੀ ਹੈਡ ਕੁਆਟਰ ਚੰਡੀਗੜ੍ਹ, ਬਾਬੂ ਲਾਲ ਮੀਨਾ ਨੂੰ ਡੀ.ਆਈ.ਜੀ ਪ੍ਰਸ਼ਾਸਨ ਪੀਏਪੀ ਜਲੰਧਰ, ਗੁਰਪ੍ਰੀਤ ਸਿੰਘ ਤੂਰ ਨੂੰ ਡੀ.ਆਈ.ਜੀ ਜੁਆਇੰਟ ਡਾਇਰੈਕਟਰ ਫਿਲੌਰ ਅਕਾਦਮੀ, ਗੁਰਪ੍ਰੀਤ ਸਿੰਘ ਗਿੱਲ ਡੀਆਈਜੀ ਕਮਾਂਡੋ ਪੰਜਾਬ ਬਹਾਦਰਗੜ ਪਟਿਆਲਾ, ਸੰਜੀਵ ਕੁਮਾਰ ਰਾਮਪਾਲ ਡੀਆਈਜੀ ਟ੍ਰੇਨਿੰਗ ਪੀ.ਏ.ਪੀ ਜਲੰਧਰ, ਗੁਲਨੀਤ ਸਿੰਘ ਖੁਰਾਣਾ ਨੂੰ ਕਮਾਡੈਂਟ 5 ਆਈ.ਆਰ.ਬੀ ਅੰਮ੍ਰਿਤਸਰ, ਅਸ਼ਵਨੀ ਕਪੂਰ ਏ.ਆਈਜੀ ਸੀਆਈ ਪਠਾਨਕੋਟ, ਨਵੀਨ ਸਿੰਗਲਾ ਨੂੰ ਏ.ਆਈ.ਜੀ ਇੰਟੈਲੀਜੈਂਸ ਮੋਹਾਲੀ, ਧਰੂਮਨ ਹਰਸ਼ਦਰਿਆ ਨਿੰਬਲੇ ਏ.ਆਈ.ਜੀ ਮੋਹਾਲੀ, ਚਰਨਜੀਤ ਸਿੰਘ ਏਆਈਜੀ ਕ੍ਰਾਈਮ ਪੰਜਾਬ, ਰਾਜਪਾਲ ਸਿੰਘ ਕਮਾਡੈਂਟ 7 ਪੀਏਪੀ ਜਲੰਧਰ, ਹਰਮਨਬੀਰ ਸਿੰਘ ਗਿੱਲ ਏਆਈਜੀ ਪੀਏਪੀ 1ਜਲੰਧਰ, ਨਰਿੰਦਰ ਭਾਰਗਵ ਕਮਾਂਡੈਟ 3ਆਈ ਆਰ ਬੀ ਲੁਧਿਆਣਾ, ਭਾਗੀਰਥ ਸਿੰਘ ਮੀਨਾ ਨੂੰ ਕਮਾਡੈਂਟ 1 ਆਈ.ਆਰ.ਬੀ ਪਟਿਆਲਾ, ਅਮਨੀਤ ਕੌਡਲ ਏਆਈਜੀ ਪ੍ਰੋਸੋਨਲ 1 ਪੰਜਾਬ, ਗੁਰਦਿਆਲ ਸਿੰਘ ਕਮਾਡੈਂਟ ਕਮ ਡਾਇਰੈਕਟਰ ਇਨਡੋਰ ਐਮਆਰਐਸ ਫਿਲੌਰ ਲਗਾਇਆ ਗਿਆ ਹੈ। ਇਸੀ ਤਰ੍ਹਾਂ ਪੀ.ਪੀ.ਐਸ ਅਧਿਕਾਰੀਆਂ ਵਿੱਚ ਲਖਬੀਰ ਸਿੰਘ ਨੂੰ ਕਮਾਂਡੈਟ 9 ਪੀਏਪੀ ਅੰਮ੍ਰਿਤਸਰ, ਸਵਰਨਜੀਤ ਸਿੰਘ ਨੂੰ ਏਆਈਜੀ ਕ੍ਰਾਈਮ ਪੰਜਾਬ, ਓਪਿੰਦਰਜੀਤ ਸਿੰਘ ਘੁੰਮਣ ਨੂੰ ਕਮਾਂਡੈਟ 27 ਪੀ.ਏ.ਪੀ ਜਲੰਧਰ, ਜਤਿੰਦਰ ਸਿੰਘ ਬੈਨੀਪਾਲ ਨੂੰ ਕਮਾਡੈਂਟ 7 ਆਈਆਰਬੀ ਕਪੂਰਥਲਾ, ਹਰਪ੍ਰੀਤ ਸਿੰਘ ਮੰਡੇਰ ਨੂੰ ਕਮਾਡੈਂਟ ਪੀਆਰਟੀਸੀ ਜਹਾਨ ਖੇਲਾਂ, ਜਸਕੀਰਨਜੀਤ ਸਿੰਘ ਤੇਜਾ ਨੂੰ ਡੀਸੀਪੀ ਇਨਵੈਸਟੀਗੇਸ਼ਨ ਜਲੰਧਰ, ਗੁਰਮੀਤ ਸਿੰਘ ਨੂੰ ਕਮਾਡੈਂਟ 75 ਪੀਏਪੀ ਜਲੰਧਰ, ਰਣਬੀਰ ਸਿੰਘ ਨੂੰ ਡੀਸੀਪੀ ਹੈਡਕੁਆਟਰ ਜਲੰਧਰ ਲਗਾਇਆ ਗਿਆ ਹੈ।

ਇਨ੍ਹਾਂ ਨੂੰ ਲਗਾਇਆ ਐਸ.ਐਸ.ਪੀ

ਹਰਚਰਨ ਸਿੰਘ ਭੁੱਲਰ ਨੂੰ ਐਸ.ਐਸ.ਪੀ ਪਟਿਆਲਾ, ਸੰਜੀਵ ਗਰਗ ਨੂੰ ਐਸ.ਐਸ.ਪੀ ਮਾਨਸਾ, ਰਾਕੇਸ਼ ਕੌਸਲ ਐਸ ਐਸ.ਪੀ ਅੰਮ੍ਰਿਤਸਰ, ਵਰੁਣ ਸ਼ਰਮਾ ਨੂੰ ਐਸ.ਐਸ.ਪੀ ਫਰੀਦਕੋਟ, ਹਰਮਨਜੀਤ ਸਿੰਘ ਹੰਸ ਨੂੰ ਐਸ.ਐਸ.ਪੀ ਫਿਰੋਜਪੁਰ, ਕੰਵਰਦੀਪ ਕੌਰ ਨੂੰ ਐਸ.ਐਸ.ਪੀ ਨਵਾਸ਼ਹਿਰ, ਅਲਕਾ ਮੀਨਾ ਨੂੰ ਐਸ.ਐਸ.ਪੀ ਬਰਨਾਲਾ, ਰਵਜੋਤ ਗਰੇਵਾਲ ਨੂੰ ਐਸ.ਐਸ.ਪੀ ਮਲੇਰਕੋਟਲਾ, ਮੁਖਵਿੰਦਰ ਸਿੰਘ ਭੁੱਲਰ ਨੂੰ ਐਸ.ਐਸ.ਪੀ ਬਟਾਲਾ, ਸੁਰਿੰਦਰਜੀਤ ਸਿੰਘ ਮੰਡ ਐਸਐਸਪੀ ਮੋਗਾ, ਸਰਵਜੀਤ ਸਿੰਘ ਐਸਐਸਪੀ ਸ੍ਰੀ ਮੁਕਤਸਰ ਸਾਹਿਬ, ਹਰਵਿੰਦਰ ਸਿੰਘ ਵਿਰਕ ਨੂੰ ਐਸਐਸਪੀ ਤਰਨ-ਤਾਰਨ, ਰਾਜਬਚਨ ਸਿੰਘ ਸੰਧੂ ਨੂੰ ਐਸ.ਐਸ.ਪੀ ਲੁਧਿਆਣਾ, ਕੁਲਵੰਤ ਸਿੰਘ ਹੀਰ ਨੂੰ ਐਸ.ਐਸ.ਪੀ ਹੁਸ਼ਿਆਰਪੁਰ ਸ਼ਾਮਲ ਹਨ।

Posted By: Jatinder Singh