ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਨੇ 5 ਆਈਪੀਐੱਸ ਅਧਿਕਾਰੀਆਂ ਸਮੇਤ 16 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਆਈਪੀਐੱਸ ਅਧਿਕਾਰੀਆਂ ਵਿਚ ਸੁਹੇਲ ਕਾਸਿਮ ਨੂੰ ਏਐੱਸਪੀ ਫਿਲੌਰ, ਤੁਸ਼ਾਰ ਗੁਪਤਾ ਨੂੰ ਏਐੱਸਪੀ ਗੜ੍ਹਸ਼ੰਕਰ, ਅਭਿਮੰਨਿਊ ਰਾਣਾ ਨੂੰ ਏਐੱਸਪੀ ਮਜੀਠਾ, ਅਜੇ ਗਾਂਧੀ ਨੂੰ ਏਐੱਸਪੀ ਭੁਲੱਥ ਤੇ ਤੇ ਅਦਿੱਤਿਆ ਨੂੰ ਏਐੱਸਪੀ ਮੌੜ ਲਾਇਆ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਦਵਿੰਦਰ ਕੁਮਾਰ ਨੂੰ ਡੀਐੱਸਪੀ ਹੈੱਡਕੁਆਰਟਰ ਜਲੰਧਰ (ਦਿਹਾਤੀ), ਸਤੀਸ਼ ਕੁਮਾਰ ਨੂੰ ਡੀਐੱਸਪੀ ਐੱਸਟੀਐੱਫ, ਜੋਗੇਸ਼ਵਰ ਸਿੰਘ ਗੋਰਾਇਆ ਨੂੰ ਡੀਐੱਸਪੀ ਪੀਆਈਬੀ ਸਪੈਸ਼ਲ ਕਰਾਈਮ, ਵਾਧੂ ਕਾਰਜਭਾਰ ਆਰਥਿਕ ਅਪਰਾਧ ਤੇ ਸਾਈਬਰ ਕਰਾਈਮ ਤਰਨਤਾਰਨ, ਜਤਿੰਦਰਜੀਤ ਸਿੰਘ ਨੂੰ ਡੀਐੱਸਪੀ ਪੀਆਈਬੀ ਹੋਮੀਸਾਈਡ ਤੇ ਫੋਰੈਂਸਿਕ ਕਪੂਰਥਲਾ, ਰਛਪਾਲ ਸਿੰਘ ਨੂੰ ਡੀਐੱਸਪੀ ਹੈਡਕੁਆਰਟਰ ਮੋਗਾ, ਅਰੁਣ ਸ਼ਰਮਾ ਨੂੰ ਡੀਐੱਸਪੀ ਪੀਬੀਆਈ ਐੱਨਡੀਪੀਐੱਸ ਬਟਾਲਾ, ਗੁਰਚਰਨ ਸਿੰਘ ਨੂੰ ਡੀਐੱਸਪੀ ਸੀਆਈ ਐੱਸਏਐੱਸ ਨਗਰ, ਜਰਨੈਲ ਸਿੰਘ ਨੂੰ ਡੀਐੱਸਪੀ 36 ਬਟਾਲੀਅਨ ਪੀਏਪੀ ਬਹਾਦਰਗੜ੍ਹ, ਕਰਨੈਲ ਸਿੰਘ ਨੂੰ ਡੀਐੱਸਪੀ 5 ਸੀਡੀਓ ਬਠਿੰਡਾ, ਸਾਧੂ ਸਿੰਘ ਨੂੰ ਡੀਐੱਸਪੀ 4 ਆਈਆਰਬੀ ਪਠਾਨਕੋਟ ਤੇ ਜਸਵਿੰਦਰ ਸਿੰਘ ਨੂੰ ਡੀਐੱਸਪੀ 9ਵੀਂ ਬਟਾਲੀਅਨ ਪੀਏਪੀ ਅੰਮਿ੍ਤਸਰ ਲਾਇਆ ਗਿਆ ਹੈ।