ਫੋਟੋ ਕੈਪਸ਼ਨ 17ਸੀਐਚਡੀ876ਪੀ

ਖੇਤੀਬਾੜੀ ਵਿਭਾਗ ਵਲੋਂ ਲਗਾਏ ਕੈਂਪ ਦੌਰਾਨ ਮਾਹਿਰ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ।

ਮਹਿਰਾ, ਖਰੜ : ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਦੇ ਦਿਰਦੇਸ਼ਾਂ ਤਹਿਤ ਗੁਰਦੁਆਰਾ ਅਕਾਲੀ ਦਫ਼ਤਰ ਖ਼ਰੜ ਵਿਖੇ ਆਤਮਾ ਸਕੀਮ ਅਧੀਨ ਸੰਤੁਲਿਤ ਖਾਦਾਂ ਦੀ ਵਰਤੋਂ ਤੇ ਵਾਤਾਵਰਨ ਦੀ ਸੰਭਾਲ ਸਬੰਧੀ 'ਕਿਸਾਨ ਮਿੱਤਰਾਂ' ਦੀ ਟੇ੍ਨਿੰਗ ਕਰਵਾਈ ਗਈ। ਡਾ.ਸੰਦੀਪ ਕੁਮਾਰ ਖੇਤੀਬਾੜੀ ਅਫ਼ਸਰ ਖ਼ਰੜ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕਿ ਖੇਤਰਾਂ ਵਿਚ ਦਬਾਉਣ ਦੀ ਅਪੀਲਕੀਤੀ ਤਾਂ ਕਿ ਮਿੱਟੀ ਦੀ ਉਪਜ਼ਾਊ ਸ਼ਕਤੀ ਵਿਚ ਵਾਧਾ ਕੀਤਾ ਜਾ ਸਕੇ। ਡਿਪਟੀ ਪ੍ਰਰੋਜੈਕਟ ਡਾਇਰੈਕਟਰ ਆਤਮਾ ਪ੍ਰਭਮਨਿੰਦਰ ਕੌਰ ਨੇ ਕਿਸਾਨਾਂ ਨੂੰ ਆਤਮਾ ਸਕੀਮ ਦੇ ਕੰਮਾਂ ਬਾਰੇ ਦਸਿਆ ਤੇ ਕਿਹਾ ਕਿ ਸੂਬੇ ਵਿਚ ਅਜਿਹੀ ਇੱਕ ਸਕੀਮ ਹੈ ਜਿਸ ਵਿਚ ਖੇਤੀਬਾੜੀ, ਬਾਗਬਾਨੀ, ਡੈਅਰੀ, ਮੱਛੀ ਪਾਲਣ, ਭੂਮੀ ਰੱਖਿਆ, ਪਸ਼ੂ ਪਾਲਣ ਅਤੇ ਕੇਵੀਕੇ ਵਿਭਾਗਾਂ ਵਲੋਂ ਕਿਸਾਨਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਲਈ ਸਾਂਝੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਪਿੰਡਾਂ ਪਿੱਛੇ ਇੱਕ ਕਿਸਾਨ ਮਿੱਤਰ ਦੀ ਚੋਣ ਕੀਤੀ ਜਾਂਦੀ ਹੈ ਜੋ ਦੂਸਰੇ ਕਿਸਾਨਾਂ ਅਤੇ ਵਿਭਾਗ ਦਰਮਿਆਨ ਇਕ ਕੜੀ ਦਾ ਕੰਮ ਕਰਦਾ ਹੈ ਅਤੇ ਭਾਰਤ ਸਰਕਾਰ, ਪੰਜਾਬ ਸਰਕਾਰ ਵਲੋਂ ਸਮੇਂ- ਸਮੇਂ ਸਿਰ ਸਕੀਮਾਂ ਵਿਚ ਕੀਤੀਆਂ ਜਾਂਦੀਆਂ ਤਬਦੀਲੀਆਂ ਬਾਰੇ ਦੂਸਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਇੰਨ ਸੀਟੂ ਸਕੀਮ ਤਹਿਤ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀ ਜਾ ਰਹੀ ਮਸ਼ੀਨਰੀ ਬਾਰੇ ਦਸਿਆ। ਡਾ. ਕ੍ਰਿਸ਼ਨਾਨੰਦ ਨੇ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੇ ਪ੍ਰਯੋਗ ਬਾਰੇ ਦਸਿਆ ਤੇ ਕਿਹਾ ਕਿ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਵੇ। ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਤੇ ਆ ਰਹੀਆਂ ਬਿਮਾਰੀਆਂ ਬਾਰੇ ਦੀ ਰੋਕਥਾਮ ਬਾਰੇ ਵੀ ਦਸਿਆ। ਇਸ ਮੌਕੇ ਜੋਰਾ ਸਿੰਘ ਭੁੱਲਰ, ਰਾਜਬੀਰ ਕੌਰ, ਗੁਰਚਰਨ ਸਿੰਘ, ਹਰਚੰਦ ਸਿੰਘ, ਮਨਪ੍ਰਰੀਤ ਸਿੰਘ, ਸਮੇਤ ਹੋਰ ਕਿਸਾਨ ਹਾਜ਼ਰ ਸਨ।