ਜੇਐੱਨਐੱਨ, ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਵਿਭਾਗ ਦੇ ਟ੍ਰੈਫਿਕ ਵਿੰਗ 'ਚ ਤਾਇਨਾਤ ਏਐੱਸਆਈ ਭੁਪਿੰਦਰ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਹੈ। ਭੂਪਿੰਦਰ ਸਿੰਘ ਟ੍ਰੈਫਿਕ ਨਿਯਮਾਂ 'ਤੇ ਖ਼ੁਦ ਗਾਣਾ ਬਣਾ ਕੇ ਸ਼ਹਿਰ ਦੇ ਵੱਖ-ਵੱਖ ਥਾਂਵਾਂ 'ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਨ। ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਵਾਇਰਸ ਤੋਂ ਬਚਣ ਸਬੰਧੀ ਕਈ ਗਾਣੇ ਬਣਾਏ ਤੇ ਸ਼ਹਿਰ ਦੀ ਵੱਖ-ਵੱਖ ਸੋਸਾਈਟੀ ਤੇ ਸੈਕਟਰਾਂ 'ਚ ਜਾ ਕੇ ਟੀਮ ਨਾਲ ਲੋਕਾਂ ਨੂੰ ਜਾਗਰੂਕ ਵੀ ਕਰਨ ਦਾ ਕੰਮ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਗਾਣਾ ਗਾ ਕੇ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨਾ ਜਾਰੀ ਰੱਖਣਗੇ।

EPFO ਦਫ਼ਤਰ 'ਚ ਮੰਡਰਾਇਆ ਕੋਰੋਨਾ ਵਾਇਰਸ

ਸੈਕਟਰ-17 ਇੰਪਲਾਈਜ਼ ਪ੍ਰੋਵਿਡੈਂਟ ਫੰਡ ਆਰਗਨੇਜਾਈਸ਼ੇਨ ਦਫ਼ਤਰ 'ਚ ਤਾਇਨਾਤ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਈਪੀਐੱਫਓ ਦਫ਼ਤਰ 'ਚ ਦੋ ਦਿਨ ਲਈ ਕੰਮਕਾਜ ਠੱਪ ਕਰ ਦਿੱਤਾ ਗਿਆ ਹੈ। ਮੁਲਾਜ਼ਮ ਦੀ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਕਿਸੇ ਵੀ ਦਫ਼ਤਰ 'ਚ ਆਉਣ ਦੀ ਮਨਜ਼ੂਰੀ ਨਹੀਂ ਹੈ ਤੇ ਦਫ਼ਤਰ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ।

Posted By: Amita Verma