ਜੇਐਨਐਨ, ਚੰਡੀਗੜ੍ਹ : ਸਕੂਲ ਨੈਸ਼ਨਲ ਗੇਮਜ਼ ਵਿਚ ਖਿਡਾਰੀਆਂ ਨੂੰ ਮਿਲੇ ਟ੍ਰੈਕਸੂਟ ਦੀ ਖ਼ਰੀਦ ਵਿਚ ਘੁਟਾਲੇ ਦੇ ਦੋਸ਼ ਲੱਗਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਜਾਂਚ ਕਰਨ ਦਾ ਫ਼ੈਸਲਾ ਲਿਆ ਸੀ। ਇਸੇ ਕੜੀ ਵਿਚ ਵਿਭਾਗ ਨੇ ਸਕੂਲ ਨੈਸ਼ਨਲ ਗੇਮਜ਼ ਵਿਚ ਖਿਡਾਰੀਆਂ ਨੂੰ ਦਿੱਤੇ ਗਏ ਟ੍ਰੈਕ ਸੁਟ ਦੀ ਜਾਂਚ ਲਈ ਲੈਬ ਵਿਚ ਭੇਜਿਆ ਗਿਆ। ਵਿਭਾਗ ਵੱਲੋਂ ਟੈਸਟਿੰਗ ਲਈ ਲਗਪਗ 10 ਤੋਂ ਜ਼ਿਆਦਾ ਟ੍ਰੈਕਸੂਟ ਭੇਜੇ ਗਏ ਹਨ ਜਦਕਿ ਖਿਡਾਰੀਆਂ ਨੂੰ 50 ਤੋਂ ਜ਼ਿਆਦਾ ਟ੍ਰੈਕਸੂਟ ਵੰਡੇ ਗਏ ਸਨ। ਅਜਿਹੇ ਵਿਚ ਇਹ ਸਵਾਲ ਵੀ ਪੈਦਾ ਹੋ ਰਿਹਾ ਹੈ ਕਿ ਜਦੋਂ ਖਿਡਾਰੀਆਂ ਨੂੰ 50 ਤੋਂ ਜ਼ਿਆਦਾ ਟ੍ਰੈਕਸੂਟ ਵੰਡੇ ਗਏ ਸਨ ਤਾਂ ਫਿਰ ਲੈਬ ਟੈਸਟਿੰਗ ਲਈ 10 ਟ੍ਰੈਕ ਸੂਟ ਹੀ ਕਿਉਂ ਭੇਜੇ ਗਏ।

ਟ੍ਰੈਕਸੂਟ ਆਪਣੇ ਨਾਲ ਹੀ ਲੈ ਗਏ ਕਈ ਖਿਡਾਰੀ

ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫਤਰ ਦੇ ਇਕ ਅਧਿਕਾਰੀ ਨੇ ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਦੁਜੇ ਰਾਜਾਂ ਤੋਂ ਆਏ ਕਈ ਖਿਡਾਰੀ ਟ੍ਰੈਕਸੂਟ ਆਪਣੇ ਨਾਲ ਹੀ ਲੈ ਗਏ। ਅਜਿਹੇ ਵਿਚ ਸਾਰੇ ਟ੍ਰੈਕਸੂਟਾਂ ਦੀ ਜਾਂਚ ਸੰਭਵ ਨਹੀਂ ਹੈ। ਸੁਤਰਾਂ ਮੁਤਾਬਕ ਵਿਭਾਗ ਨੇ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇਕ ਲੈਬ ਵਿਚ ਟ੍ਰੈਕਸੂਟ ਨੂੰ ਟੈਸਟਿੰਗ ਲਈ ਭੇਜਿਆ ਹੈ। ਜੇ ਰਿਪੋਰਟ ਵਿਚ ਇਹ ਪਾਇਆ ਜਾਂਦਾ ਹੈ ਕਿ ਟ੍ਰੈਕਸੂਟ ਬਣਾਉਣ ਵਿਚ ਘਟੀਆ ਕੁਆਲਿਟੀ ਦਾ ਕੱਪੜਾ ਵਰਤਿਆ ਹੋਇਆ ਹੈ ਤਾਂ ਸਬੰਧਤ ਵਿਅਕਤੀ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਘਟੀਆ ਕੁਆਲਿਟੀ ਦਾ ਕੱਪੜਾ ਵਰਤਣ ਦੇ ਲੱਗੇ ਸਨ ਦੋਸ਼

ਦੱਸ ਦੇਈਏ ਕਿ ਲੁਧਿਆਣਾ ਨਿਵਾਸੀ ਸੁਮਿਤ ਨਾਂ ਦੇ ਵਿਅਕਤੀ ਨੇ ਦੋਸ਼ ਲਗਾਇਆ ਕਿ ਟ੍ਰੈਕਸੂਟ ਦੀ ਖ਼ਰੀਦ ਵਿਚ ਵੱਡੀ ਘਪਲੇਬਾਜ਼ੀ ਹੋਈ ਹੈ। ਸੁਮਿਤ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਸੀ ਕਿ ਟ੍ਰੈਕਸੂਟ ਬਣਾਉਣ ਵਿਚ ਜਿਸ ਕੱਪੜੇ ਦੀ ਵਰਤੋਂ ਹੋਈ ਸੀ, ਉਹ ਘਟੀਆ ਕੁਆਲਿਟਂ ਦਾ ਸੀ। ਇਸ ਦੋਸ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖਿਆ ਵਿਭਾਗ ਨੇ ਟ੍ਰੈਕ ਸੂਟ ਦੀ ਜਾਂਚ ਕਰਾਉਣ ਦਾ ਫੈਸਲਾ ਲਿਆ ਸੀ।

Posted By: Tejinder Thind