45 ਸਾਲਾਂ ਦੇ ਇਤਿਹਾਸ 'ਚ ਜੰਗਲੀ ਜੀਵ ਹਫ਼ਤੇ ਦੌਰਾਨ ਪਹਿਲੀ ਵਾਰ ਲੱਗ ਰਹੀ ਹੈ ਟਿਕਟ

ਜੇਐੱਸ ਕਲੇਰ, ਜ਼ੀਰਕਪੁਰ,

ਜ਼ੀਰਕਪੁਰ ਦੇ ਛੱਤਬੀੜ ਚਿੜੀਆ ਘਰ ਵਿਖੇ ਮਨਾਏ ਜਾ ਰਹੇ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੌਰਾਨ ਸੈਲਾਨੀਆਂ ਦਾ ਦਾਖ਼ਲਾ ਮੁਫ਼ਤ ਨਾ ਹੋਣ ਕਾਰਨ ਦੂਰ ਦੁਰਾਡੇ ਤੋਂ ਚਿੜੀਆਘਰ ਵੇਖਣ ਆ ਰਹੇ ਸੈਲਾਨੀਆਂ 'ਚ ਭਾਰੀ ਨਮੋਸ਼ੀ ਪਾਈ ਜਾ ਰਹੀ ਹੈ। ਸੈਲਾਨੀਆਂ ਦਾ ਕਹਿਣਾ ਹੈ ਕਿ ਚਿੜੀਆਂ ਘਰ 'ਚ ਦਾਖ਼ਲੇ ਦੀ ਟਿਕਟ ਮਹਿੰਗੀ ਹੋਣ ਕਾਰਨ ਉਹ ਹਰ ਸਾਲ ਜੰਗਲੀ ਜੀਵ ਹਫ਼ਤੇ ਦੌਰਾਨ ਆਪਣੇ ਬੱਚਿਆਂ ਨੂੰ ਚਿੜੀਆਘਰ ਵਿਖਾਉਣ ਤੋਂ ਵਾਂਝੇ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਚਿੜੀਆਘਰ ਖੁੱਲ੍ਹਣ ਦੇ 45 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਜੰਗਲੀ ਜੀਵ ਹਫ਼ਤੇ ਦੌਰਾਨ ਸੈਲਾਨੀਆਂ ਦੀ ਐਂਟਰੀ ਦੇ ਪੈਸੇ ਵਸੂਲ ਕੀਤੇ ਜਾ ਰਹੇ ਹਨ, ਜਦਕਿ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ 'ਚ ਸੈਲਾਨੀਆਂ ਦੀ ਐਂਟਰੀ ਮੁਫ਼ਤ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿਹੜੇ ਰਾਜਾਂ 'ਚ ਸੈਲਾਨੀਆਂ ਦੀ ਐਂਟਰੀ ਮੁਫ਼ਤ ਨਹੀਂ ਕੀਤੀ ਗਈ ਹੈ ਉਥੇ ਸਕੂਲੀ ਬੱਚਿਆਂ ਅਤੇ ਆਮ ਬੱਚਿਆਂ ਦੀ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ 13 ਅਪ੍ਰਰੈਲ 1977 ਨੂੰ ਪੰਜਾਬ ਦੇ ਤਤਕਾਲੀ ਗਵਰਨਰ ਮਹਿੰਦਰ ਚੌਧਰੀ ਵਲੋਂ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੀ ਹਾਜ਼ਰੀ 'ਚ ਛੱਤਬੀੜ ਚਿੜੀਆਘਰ ਦਾ ਉਦਘਾਟਨ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਚਿੜੀਆਘਰ 'ਚ 2 ਤੋਂ 8 ਅਕਤੂਬਰ ਤੱਕ ਮਨਾਏ ਜਾਂਦੇ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੌਰਾਨ ਸੈਲਾਨੀਆਂ ਦੀ ਐਂਟਰੀ ਬਿਲਕੁਲ ਮੁਫ਼ਤ ਰੱਖੀ ਜਾਂਦੀ ਰਹੀ ਹੈ। ਪੰ੍ਤੂ ਇਸ ਵਾਰ ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵ ਹਫ਼ਤੇ ਦੌਰਾਨ ਸੈਲਾਨੀਆਂ ਦੀ ਐਂਟਰੀ ਮੁਫ਼ਤ ਨਹੀਂ ਰੱਖੀ ਗਈ ਹੈ। ਜਿਸ ਕਾਰਨ ਸੈਲਾਨੀ ਚਿੜੀਆਘਰ ਦੀ ਮਹਿੰਗੀ ਟਿਕਟ ਖ਼ਰੀਦ ਕੇ ਚਿੜੀਆਘਰ ਵੇਖਣ ਲਈ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਜਿਸ ਕਾਰਨ ਜੰਗਲੀ ਜੀਵ ਹਫ਼ਤੇ ਦੌਰਾਨ ਚਿੜੀਆਘਰ 'ਚ ਸੈਲਾਨੀਆਂ ਦੀ ਆਮਦ 'ਚ ਬਹੁਤ ਘੱਟ ਦਰਜ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ 'ਚ ਚਿੜੀਆਘਰ ਪ੍ਰਸ਼ਾਸਨ ਵੱਲੋਂ ਚਿੜੀਆਘਰ ਵੇਖਣ ਲਈ ਆਮ ਸੈਲਾਨੀ ਦੀ ਟਿਕਟ 100 ਰੁਪਏ, ਤੇ ਬੱਚਿਆਂ ਦੀ ਟਿਕਟ 50 ਰੁਪਏ, ਪ੍ਰਰਾਈਵੇਟ ਸਕੂਲ ਦੇ ਪੰਜ ਸਾਲ ਦੀ ਉਮਰ ਤੋਂ ਘੱਟ ਬੱਚਿਆਂ ਦੀ ਟਿਕਟ 10 ਰੁਪਏ, ਬਾਰਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਦੇ 20 ਰੁਪਏ, ਸਰਕਾਰੀ ਸਕੂਲ ਦੇ ਬੱਚਿਆਂ ਦੀ ਟਿਕਟ 10 ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ ਚਿੜੀਆਘਰ 'ਚ ਸਾਈਕਲ ਲਿਜਾਣ ਦੀ ਟਿਕਟ 20 ਰੁਪਏ ਤੋਂ ਇਲਾਵਾ ਜੇਕਰ ਕੋਈ ਸੈਲਾਨੀ ਚਿੜੀਆਘਰ ਅੰਦਰ ਕੈਮਰਾ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਕੈਮਰੇ ਦੇ ਪੰਜ ਸੌ ਰੁਪਏ ਵੱਖਰੀ ਟਿਕਟ ਲਈ ਜਾਂਦੀ ਹੈ। ਚਿੜੀਆਘਰ ਪ੍ਰਸ਼ਾਸਨ ਵੱਲੋਂ ਚਿੜੀਆਘਰ ਦੀ ਹਦੂਦ ਅੰਦਰ ਵਪਾਰਕ ਵੀਡੀਓ ਬਣਾਉਣ ਲਈ 40 ਹਜ਼ਾਰ ਰੁਪਏ ਫ਼ੀਸ ਰੱਖੀ ਗਈ ਹੈ। ਦੂਰ ਦੁਰਾਡੇ ਤੋਂ ਛੱਤਬੀੜ ਚਿੜੀਆਘਰ ਵੇਖਣ ਆਏ ਸੈਲਾਨੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਚਿੜੀਆਘਰ ਵਿਖੇ ਮਨਾਏ ਜਾ ਰਹੇ ਜੰਗਲੀ ਜੀਵ ਹਫ਼ਤੇ ਦੌਰਾਨ ਚਿੜੀਆਘਰ 'ਚ ਹਰ ਸਾਲ ਦੀ ਤਰਾਂ੍ਹ ਸੈਲਾਨੀਆਂ ਦੇ ਮੁਫ਼ਤ ਐਂਟਰੀ ਹੋਣ ਦੇ ਚੱਲਦੇ ਆਪਣੇ ਰਿਸ਼ਤੇਦਾਰਾਂ ਨਾਲ ਚਿੜੀਆਂਘਰ ਵੇਖਣ ਆਏ ਸਨ ਪੰ੍ਤੂ ਇਸ ਵਾਰ ਚਿੜੀਆਘਰ 'ਚ ਐਂਟਰੀ ਮੁਫ਼ਤ ਨਾ ਹੋਣ ਕਾਰਨ ਉਹ ਚਿੜੀਆਘਰ ਦੀ ਮਹਿੰਗੀ ਟਿਕਟ ਖਰੀਦਣ 'ਚ ਅਸਮਰਥ ਹਨ। ਜਿਸ ਕਾਰਨ ਉਨਾਂ੍ਹ ਨੂੰ ਬਿਨਾਂ ਚਿੜੀਆਘਰ ਵੇਖੇ ਹੀ ਵਾਪਸ ਜਾਣਾ ਪੈ ਰਿਹਾ ਹੈ। ਉਨਾਂ੍ਹ ਮੰਗ ਕੀਤੀ ਕਿ ਜੰਗਲੀ ਜੀਵ ਹਫ਼ਤੇ ਦੇ ਰਹਿੰਦੇ ਬਾਕੀ ਦਿਨਾਂ 'ਚ ਸੈਲਾਨੀਆਂ ਦੀ ਐਂਟਰੀ ਮੁਫ਼ਤ ਕਰਨ ਤੇ ਵਿਚਾਰ ਕੀਤਾ ਜਾਵੇ ਅਤੇ ਭਵਿੱਖ 'ਚ ਜੰਗਲੀ ਜੀਵ ਹਫ਼ਤੇ ਦੌਰਾਨ ਸੈਲਾਨੀਆਂ ਦੀ ਐਂਟਰੀ ਨੂੰ ਮੁਫ਼ਤ ਕਰਨਾ ਯਕੀਨੀ ਬਣਾਇਆ ਜਾਵੇ। ਇੱਥੇ ਇਹ ਵੀ ਦੱਸ ਦਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਪੰਜਾਬ ਦੇ ਜੰਗਲਾਤ ਮੰਤਰੀ ਕਟਾਰੂਚੱਕ ਵੱਲੋਂ ਚਿੜੀਆਘਰ ਦਾ ਦੌਰਾ ਕਰਕੇ ਚਿੜੀਆਘਰ 'ਚ ਕੁਝ ਨਵੇਂ ਪ੍ਰਰਾਜੈਕਟਾਂ ਦੇ ਉਦਘਾਟਨ ਕਰਨ ਤੋਂ ਇਲਾਵਾ ਚਿੜੀਆਘਰ 'ਚ ਸੈਲਾਨੀਆਂ ਲਈ ਹੋਰ ਬਿਹਤਰ ਸਹੂਲਤਾਵਾਂ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਵਾਰ ਜੰਗਲੀ ਜੀਵ ਹਫ਼ਤੇ ਦੌਰਾਨ ਸੈਲਾਨੀਆਂ ਦੇ ਐਂਟਰੀ ਮੁਫ਼ਤ ਨਾ ਕੀਤੇ ਜਾਣਾ ਸਭ ਦੀ ਸਮਝ ਤੋਂ ਪਰ੍ਹੇ ਹੈ। ਮਾਮਲੇ ਸਬੰਧੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਮਾਮਲਾ ਉਨਾਂ੍ਹ ਦੇ ਧਿਆਨ 'ਚ ਨਹੀਂ ਸੀ ਅਤੇ ਉਹ ਭਲਕੇ ਹੀ ਸਬੰਧਤ ਮੰਤਰੀ ਨਾਲ ਰਾਬਤਾ ਕਾਇਮ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਉਣ ਦਾ ਯਤਨ ਕਰਨਗੇ।