15ਸੀਐਚਡੀ 27ਪੀ

ਡਾਕਟਰਾਂ ਦੀ ਟੀਮ ਨਾਲ ਹੈਲਪਲਾਈਨ ਨੰਬਰ ਜਾਰੀ ਕਰਦੇ ਹੋਏ ਵਿਸ਼ਨੂੰ ਦੱਤ ਸ਼ਰਮਾ।

ਇਹ ਸਮਾਂ ਬਿਜਨੈਸ ਕਰਨ ਦਾ ਨਹੀਂ ਬਲਕਿ ਮਾਨਵਤਾ ਦੀ ਸੇਵਾ ਕਰਨ ਦਾ ਹੈ : ਵਿਸ਼ਨੂੰ ਦੱਤ ਸ਼ਰਮਾ

ਜੋਤੀ ਸਿੰਗਲਾ, ਐੱਸਏਐੱਸ ਨਗਰ: ਇਸ ਸਮੇਂ ਜਿੱਥੇ ਐਲੋਪੈਥੀ ਦੇ ਡਾਕਟਰ ਕੋਰੋਨਾ ਮਹਾਮਾਰੀ ਦੀ ਲੜਾਈ ਲੜ ਰਹੇ ਹਨ। ਉਥੇ ਹੀ ਆਯੁਰਵੈਦਿਕ ਸੰਸਥਾਨ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਲੜੀ 'ਚ ਮੋਹਾਲੀ ਫੇਜ਼ 1 ਦੇ ਦੀਪ ਆਯੁਰਵੈਦਾ ਸੰਸਥਾਨ ਵੱਲੋਂ ਘਰ ਬੈਠੇ ਲੋਕਾਂ ਲਈ ਇਕ ਟੋਲ ਫਰੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਇਸ 'ਚ ਕੋਈ ਵੀ ਵਿਅਕਤੀ 24/7 ਪੂਰੇ ਭਾਰਤ 'ਚੋਂ ਆਯੁਰਵੈਦਿਕ ਦੇ ਮਾਹਰ ਡਾਕਟਰਾਂ ਨਾਲ ਗੱਲ ਕਰਕੇ ਕੋਰੋਨਾ ਤੋਂ ਬਚਣ ਦੇ ਉਪਾਅ ਅਤੇ ਸਰੀਰਕ ਤੰਦਰੁਸਤੀ ਲਈ ਸਲਾਹ ਲੈ ਸਕਦਾ ਹੈ। ਅੱਜ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੀਪ ਆਯੁਰਵੈਦਾ ਸੰਸਥਾਨ ਦੇ ਸੰਸਥਾਪਕ ਵਿਸ਼ਨੂੰ ਸ਼ਰਮਾ ਨੇ ਦੱਸਿਆ ਕਿ ਦੀਪ ਆਯੁਰਵੈਦਾ ਸੰਸਥਾਨ ਵੱਲੋਂ ਲੋਕਾਂ ਨੂੰ ਘਰ ਬੈਠੇ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਕਿਸ ਤਰਾਂ੍ਹ ਨਾਲ ਉਹ ਤੰਦਰੁਸਤ ਰਹਿ ਸਕਦੇ ਹਨ, ਦੇ ਬਾਰੇ ਪੂਰੀ ਜਾਣਕਾਰੀ ਦੇਣ ਲਈ 080691-46914 ਟੋਲ ਫਰੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਜਿਸ 'ਚ ਆਯੁਰਵੈਦਿਕ ਦੇ ਲਗਭਗ ਵੀਹ ਮਾਹਿਰ ਡਾਕਟਰਾਂ ਦੀ ਟੀਮ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਵੇਗੀ। ਉਨਾਂ੍ਹ ਕਿਹਾ ਕਿ ਆਯੁਰਵੈਦਿਕ ਇਲਾਜ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕੀਤਾ ਜਾ ਸਕਦਾ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਲੀਆਂ ਕਈ ਸਾਰੀਆਂ ਚੀਜਾਂ ਹਰ ਕਿਸੇ ਦੀ ਰਸੋਈ 'ਚ ਮੌਜੂਦ ਹੁੰਦੀਆਂ ਹਨ।

ਉਨਾਂ੍ਹ ਕਿਹਾ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਦੌਰਾਨ ਲਗਭਗ ਪੰਜ ਹਜ਼ਾਰ ਕਿੱਟਾਂ ਕੋਰੋਨਾ ਪੀੜਿਤ ਅਤੇ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਨੂੰ ਦਿੱਤੀਆਂ ਗਈਆਂ ਸਨ। ਸ਼ਰਮਾ ਨੇ ਪੰਜਾਬ ਦੇ ਹੋਰ ਵੀ ਆਯੁਰਵੈਦਿਕ ਡਾਕਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਆਪਣੇ ਹਲਕੇ 'ਚ ਇਕ ਹੈਲਪਲਾਈਨ ਨੰਬਰ ਜਾਰੀ ਕਰਨ ਤਾਂ ਜੋ ਲੋਕਾਂ ਦਾ ਇਸ ਡਰ ਦੇ ਮਾਹੌਲ 'ਚ ਘਰ ਬੈਠੇ ਇਲਾਜ ਹੋਣ 'ਚ ਮਦਦ ਹੋ ਸਕੇ। ਉਨਾਂ੍ਹ ਕਿਹਾ ਕਿ ਇਹ ਸਮਾਂ ਕਾਰੋਬਾਰ ਕਰਨ ਦਾ ਨਹੀਂ ਸਗੋਂ ਮਾਨਵਤਾ ਦੀ ਸੇਵਾ ਕਰਨ ਦਾ ਹੈ।