style="text-align: justify;"> ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਨਗਰ ਕੌਂਸਲ ਤਹਿਤ ਪੈਂਦੇ ਪਿੰਡ ਧਨੌਨੀ ਵਿਖੇ ਘਰੇਲੂ ਝਗੜੇ ਤੋਂ ਪਰੇਸ਼ਾਨ ਹੋ ਕੇ 25 ਸਾਲਾ ਔਰਤ ਨੇ ਆਪਣੀ ਡੇਢ ਸਾਲਾ ਧੀ ਸਮੇਤ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮਿ੍ਤਕ ਲੜਕੀ ਦੇ ਪਿਤਾ ਗੁਰਮੁਖ ਸਿੰਘ ਵਾਸੀ ਕਰਕੌਲੀ ਜ਼ਿਲ੍ਹਾ ਯੁਮਨਾ ਨਗਰ ਹਰਿਆਣਾ ਦੀ ਬਿਆਨਾਂ ਦੇ ਆਧਾਰ 'ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਅਤੇ ਸਬੂਤਾਂ ਨੂੰ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਤਹਿਤ ਪਤੀ ਜਸਪਾਲ ਸਿੰਘ 28, ਸਹੁਰਾ ਰਾਮ ਸਿੰਘ ਅਤੇ ਸੱਸ ਜਸਵੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਮਗਰੋਂ ਮਿ੍ਤਕਾ ਦੇ ਪੇਕੇ ਪਰਿਵਾਰ ਦੇ ਹਵਾਲੇ ਕਰ ਦਿੱਤੀਆ ਹਨ। ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਰਾਤੀਂ ਕਿਸੇ ਗੱਲ ਨੂੰ ਲੈ ਕੇ ਜਸਪਾਲ ਸਿੰਘ ਅਤੇ ਉਸਦੀ ਪਤਨੀ ਹਰਮਨਪ੍ਰਰੀਤ ਕੌਰ ਦਰਮਿਆਨ ਝਗੜਾ ਹੋ ਗਿਆ ਹੈ। ਜਿਸ ਤੋਂ ਬਾਅਦ ਸਵੇਰੇ ਉੱਠ ਕੇ ਹਰਮਨਪ੍ਰਰੀਤ ਕੌਰ ਨੇ ਆਪਣੀ ਡੇਢ ਸਾਲਾ ਲੜਕੀ ਜਸਰੀਤ ਨੂੰ ਨਾਲ ਲੈ ਕੇ ਰਸੋਈ 'ਚ ਜਾ ਕੇ ਆਪਣੇ ਅਤੇ ਬੱਚੀ 'ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਗਾ ਲਈ। ਇਸ ਦੌਰਾਨ ਪਤੀ ਅਤੇ ਉਸਦੇ ਸਹੁਰੇ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਏਨੀ ਜ਼ਿਆਦਾ ਭੜਕ ਚੁੱਕੀ ਸੀ ਕਿ ਦੋਵੇਂ ਬੁਰੀ ਤਰ੍ਹਾਂ ਝੁਲਸ ਗਈਆਂ। ਦੋਵਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।