ਜੇਐੱਨਐੱਨ, ਚੰਡੀਗੜ੍ਹ : ਸ਼ਹਿਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਸਵੇਰੇ ਸੈਕਟਰ-20 'ਚ ਇੱਕੋ ਹੀ ਪਰਿਵਾਰ ਦੇ ਤਿੰਨ ਲੋਕ ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਸ਼ਹਿਰ 'ਚ ਮਰੀਜ਼ਾਂ ਦੀ ਗਿਣਤੀ 495 ਹੋ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੋਰੋਨਾ ਵਾਇਰਸ ਨੇ ਚੰਡੀਗੜ੍ਹ 'ਚ ਸੱਤਵੀਂ ਤੇ ਅੱਠਵੀਂ ਜਾਨ ਲੈ ਲਈ ਸੀ। ਇਸ ਦੇ ਨਾਲ ਹੀ ਚੰਡੀਗੜ੍ਹ-ਮੋਹਾਲੀ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਨੌਂ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪੰਜ ਕੇਸ ਚੰਡੀਗੜ੍ਹ ਤੇ ਚਾਰ ਮੋਹਾਲੀ ਦੇ ਹਨ। ਪੀਜੀਆਈ 'ਚ ਦਾਖ਼ਲ ਸੈਕਟਰ-16 ਦੀ 80 ਸਾਲਾ ਬਜ਼ੁਰਗ ਕੋਰੋਨਾ ਸਾਹਮਣੇ ਜ਼ਿੰਦਗੀ ਦੀ ਜੰਗ ਹਾਰ ਗਈ। ਕੋਰਾਨਾ ਹਾਈਪ੍ਰਟੈਨਸ਼ਨ ਦੀ ਵਜ੍ਹਾ ਨਾਲ ਇਹ ਬਜ਼ੁਰਗ ਵੈਂਟੀਲੇਟਰ 'ਤੇ ਸੀ। ਮੌਤ ਦੇ ਨਾਲ ਮੰਗਲਵਾਰ ਨੂੰ ਪੰਜ ਨਵੇਂ ਪਾਜ਼ੇਟਿਵ ਕੇਸ ਵੀ ਸਾਹਮਣੇ ਆਏ ਹਨ।

ਚੰਡੀਗੜ੍ਹ ਦੇ ਸਿੱਖਿਆ ਵਿਭਾਗ 'ਚ ਕੰਮ ਕਰਦੀ ਮਹਿਲਾ ਦੀ ਛੇ ਸਾਲਾ ਬੇਟੀ ਵੀ ਕੋਰੋਨਾ ਪਾਜ਼ੇਟਿਵ

ਸੈਕਟਰ-19 ਸਥਿਤ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਿਸ ਹੈੱਡਕੁਆਰਟਰ ਦੀ ਬਿਲਡਿੰਗ ਨੂੰ ਦੋ ਲਈ ਬੰਦ ਕਰ ਕੇ ਸੈਨੇਟਾਈਜ਼ ਕਰ ਦਿੱਤਾ ਗਿਆ ਸੀ। ਪੁਲਿਸ ਵਿਭਾਗ ਵੱਲੋਂ 50 ਫ਼ੀਸਦੀ ਸਟਾਫ ਨਾਲ ਮੰਗਲਵਾਰ ਤੋਂ ਹੈੱਡਕੁਆਕਟਰ ਖੋਲ੍ਹਣ ਦੇ ਆਦੇਸ਼ ਜਾਰੀ ਹੋਏ ਹਨ। ਹਾਲਾਂਕਿ ਸਾਰੀਆਂ ਬ੍ਰਾਂਚਾਂ ਦੇ ਇੰਚਾਰਜ ਅਲੱਗ-ਅਲੱਗ ਸ਼ਿਫਟਾਂ 'ਚ ਮੁਲਾਜ਼ਮਾਂ ਦੀ ਡਿਊਟੀ ਨਿਰਧਾਰਤ ਕਰਨਗੇ। ਇਸ ਦੌਰਾਨ ਡੀਜੀਪੀ ਸਮੇਤ ਸਾਰੇ ਵੱਡੇ ਅਧਿਕਾਰੀ ਦਫ਼ਤਰ 'ਚ ਮੌਜੂਦ ਰਹਿਣਗੇ। ਵਿਭਾਗ ਦੇ ਅਗਲੇ ਆਦੇਸ਼ਾਂ ਤਕ ਇਸ ਤਰ੍ਹਾਂ ਹੀ ਕੰਮ ਚੱਲੇਗਾ। ਪਬਲਿਕ ਵਿੰਡੋ 'ਤੇ ਆਉਣ ਵਾਲੇ ਸ਼ਿਕਾਇਤਕਰਤਾਵਾਂ ਲਈ ਹੈਂਡ ਫ੍ਰੀ ਸੈਨੇਟਾਈਜ਼ ਸਮੇਤ ਦੋ ਗਜ਼ ਦੀ ਦੂਰੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦਾ ਬਕਾਇਦਾ ਦਾਖਲਾ ਗੇਟ 'ਤੇ ਬੋਰਡ ਲਾਇਆ ਜਾਵੇਗਾ।

Posted By: Harjinder Sodhi