ਜੇਐੱਨਐੱਨ, ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਯੂਟੀ ਪੁਲਿਸ ਵਿਭਾਗ 'ਚ ਤਾਇਨਾਤ ਦਾਨਿਪਸ ਕੈਡਰ ਦੇ ਤਿੰਨ ਅਧਿਕਾਰੀਆਂ ਦਾ ਟ੍ਰਾਂਸਫਰ ਕਰ ਦਿੱਤਾ ਹੈ। ਗਣਤੰਤਰ ਦਿਵਸ ਤੋਂ ਬਾਅਦ ਤਿੰਨੋਂ ਡੀਐੱਸਪੀ ਨੂੰ ਰਿਲੀਵ ਕਰ ਦਿੱਤਾ ਜਾਵੇਗਾ। ਚੰਡੀਗੜ੍ਹ 'ਚ ਤਾਇਨਾਤ ਡੀਐੱਸਪੀ ਸੁਖਰਾਜ ਕਟੇਵਾ, ਡੀਐੱਸਪੀ ਰਾਜੀਵ ਅਬਿਸ਼ਟ ਤੇ ਡੀਐੱਸਪੀ ਕਿਸ਼ਨ ਕੁਮਾਰ ਕੋਲ ਅਹਿਮ ਵਿੰਗ ਦੀ ਜ਼ਿੰਮੇਵਾਰੀਆਂ ਹਨ। ਜਦਕਿ, ਚੰਡੀਗੜ੍ਹ 'ਚ ਆਉਣ ਵਾਲੇ ਤਿੰਨ ਅਫਸਰ 2011 ਬੈਚ ਦੇ ਰਜਨੀਸ਼, ਜਸਵੀਰ ਤੇ ਨਿਯਤਿ ਮਿੱਤਲ ਦਾ ਨਾਂ ਸ਼ਾਮਲ ਹੈ।

ਯੂਟੀ ਪੁਲਿਸ ਵਿਭਾਗ ਦੀ ਆਰਥਿਕ ਅਪਰਾਧ ਬ੍ਰਾਂਚ ਦਾ ਚਾਰਜ ਡੀਐੱਸਪੀ ਸੁਖਰਾਜ ਕਟੇਵਾ, ਕ੍ਰਾਈਮ ਬ੍ਰਾਂਚ ਦਾ ਚਾਰਜ ਰਾਜੀਵ ਅਬਸ਼ਿਟ ਤੇ ਡੀਐੱਸਪੀ ਸੈਂਟ੍ਰਲ ਦਾ ਚਾਰਜ ਕਿਸ਼ਨ ਕੁਮਾਰ ਕੋਲ ਸੀ। ਦੱਸ ਦੇਈਏ ਕਿ ਦਾਨਿਪਸ ਕੈਡਰ ਦੇ ਅਧਿਕਾਰੀ ਦੀ ਨਿਯੁਕਤੀ ਸਿਰਫ਼ ਯੂਟੀ 'ਚ ਹੁੰਦੀ ਹੈ। ਦਿੱਲੀ, ਚੰਡੀਗੜ੍ਹ, ਅੰਡਮਾਨ-ਨਿਕੋਬਾਰ ਦਵੀਪ, ਲੱਛਦੀਪ, ਦਮਨ ਤੇ ਦੀਵ, ਦਾਦਰਾ ਨਗਰ ਹਵੇਲੀ, ਪੁਡੂਚੇਰੀ 'ਚ ਇਨ੍ਹਾਂ ਦੀ ਤਾਇਨਾਤੀ ਹੁੰਦੀ ਹੈ।

Posted By: Amita Verma