ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸਪੈਸ਼ਲ ਟਾਸਕ ਫ਼ੋਰਸ ਨੇ ਸ਼ੁਕਰਵਾਰ ਤਿੰਨ ਅਲੱਗ-ਅਲੱਗ ਵਿਅਕਤੀਆਂ ਨੂੰ 50 ਗ੫ਾਮ ਹੈਰੋਇਨ ਸਮੇਤ ਗਿ੫ਫ਼ਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਦੇ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੈਰਾਨਗੀ ਇਹ ਹੈ ਕਿ ਇਨ੍ਹਾਂ ਵਿਅਕਤੀਆਂ 'ਚੋਂ ਬਹੁਤਿਆਂ 'ਤੇ ਪਹਿਲਾਂ ਹੀ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਟਾਸਕ ਫ਼ੋਰਸ ਇਸ ਮਾਮਲੇ ਤੇ ਪੂਰੀ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਕੁਝ ਅਹਿਮ ਖੁਲਾਸੇ ਹੋਣ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ।

ਤਿੰਨ ਵਿਅਕਤੀ ਕੀਤੇ ਗਿ੍ਰਫ਼ਤਾਰ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਾਸਕ ਫ਼ੋਰਸ ਦੇ ਕਪਤਾਨ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਤਿੰਨ ਵਿਅਕਤੀ ਜਿਨ੍ਹਾਂ ਵਿਚੋਂ ਗੁਰਜੰਟ ਸਿੰਘ ਉਰਫ਼ ਜੋਗੀ ਵਾਸੀ ਸਿੱਧੂਪੁਰ ਫ਼ਤਿਹਗੜ੍ਹ ਸਾਹਿਬ ਜਿਹੜਾ ਕਿ ਹੁਣੇ ਖੰਨਾ ਰਹਿ ਰਿਹਾ ਹੈ ਕੋਲੋਂ 25 ਗ੫ਾਮ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਸਤੀਸ਼ ਚੰਦ ਵਾਸੀ ਸੰਘੋਲ ਕੋਲੋਂ 15 ਗ੫ਾਮ ਅਤੇ ਇਸੇ ਪਿੰਡ ਦੇ ਮਨਪ੫ੀਤ ਸਿੰਘ ਕੋਲੋਂ 10 ਗ੫ਾਮ ਹੈਰੋਇਨ ਬਰਾਮਦ ਹੋਈ ਹੈ।

ਹੈਰੋਇਨ ਸਪਲਾਈ ਕਰਨ ਦਾ ਕਰ ਰਹੇ ਸਨ ਧੰਦਾ

ਟਾਸਕ ਫ਼ੋਰਸ ਦਾ ਕਹਿਣਾ ਹੈ ਕਿ ਇਨ੍ਹਾਂ ਬਾਰੇ ਇਕ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਤਿੰਨੋ ਵਿਅਕਤੀ ਇਕ ਕਾਰ 'ਚ ਤੋਂ ਬਾਅਦ ਟੀਮਾਂ ਨੂੰ ਹਾਈ ਅਲਰਟ ਤੇ ਰੱਖ ਕੇ ਇਨ੍ਹਾਂ ਨੂੰ ਦਬੋਚਿਆ ਗਿਆ ਹੈ। ਇਹ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਹੇ ਸਨ ਇਸ ਦੌਰਾਨ ਏਐੱਸਆਈ ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਹੈਰੋਇਨ ਬਰਾਮਦ ਹੋਈ। ਮੁਢਲੀ ਪੜਤਾਲ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਹ ਵਿਅਕਤੀ ਪਿਛਲੇ 6-7 ਮਹੀਨਿਆਂ ਤੋਂ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰ ਰਹੇ ਹਨ।

ਬਾਕਸ

ਪੜਤਾਲ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਸਤੀਸ਼ ਕੁਮਾਰ ਤੇ ਸਾਲ 2016 ਵਿਚ ਇਮੀਗ੫ੇਸ਼ਨ ਐਕਟ ਤਹਿਤ ਮਾਮਲਾ ਦਿੱਲੀ ਵਿਚ ਵੀ ਦਰਜ ਹੈ। ਇਸ ਤੋਂ ਇਲਾਵਾ ਗੁਰਜੰਟ ਸਿੰਘ ਦੇ ਖਿਲਾਫ਼ ਵੀ ਸਾਲ 2015 ਵਿਚ ਲੜਾਈ ਝਗੜੇ ਦੇ ਮੁਕੱਦਮੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਅਤੇ ਸਾਲ 2016 ਵਿਚ ਲੁਧਿਆਣਾ ਵਿਖੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੋਏ ਸਨ। ਇਨ੍ਹਾਂ ਤੀਜਾ ਸਾਥੀ ਮਨਪ੫ੀਤ ਸਿੰਘ ਵੀ ਲੁੱਟ ਖੋਹ ਦੇ ਕੇਸ ਵਿਚ ਸਾਲ 2006 ਵਿਚ ਨਾਮਜ਼ਦ ਹੋ ਚੁੱਕਾ ਹੈ ਜਦ ਕਿ ਸਾਲ 2015 ਵਿਚ ਇਸ ਤੇ 2 ਲੜਾਈ ਝਗੜੇ ਦੇ ਕੇਸ ਵੀ ਦਰਜ ਹੋਏ ਸਨ। ਟਾਸਕ ਫ਼ੋਰਸ ਅਧਿਕਾਰੀਆਂ ਦਾ ਕਹਿਣਾਂ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਹੋਰ ਕਿਸੇ ਅਪਰਾਧਕ ਮਾਮਲੇ ਵਿਚ ਸ਼ਮੂਲੀਅਤ ਤਾਂ ਨਹੀ ਹੈ ? ਇਸ ਲਈ ਪੂਰੀ ਗ਼ੌਰ ਨਾਲ ਜੁੜੇ ਹਰ ਪਹਿਲੂ ਨੂੰ ਖੰਘਾਲਿਆ ਜਾ ਰਿਹਾ ਹੈ।

ਕਿੱਥੋਂ ਆ ਰਹੀ ਹੈਰੋਇਨ

ਸਪੈਸ਼ਲ ਟਾਸਕ ਫ਼ੋਰਸ ਦੇ ਕਪਤਾਲ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਲੈ ਕੇਆਉਂਦੇ ਹਨ ਅਤੇ ਕਿਸ ਨੂੰ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।