ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਫੇਜ਼-8 ਥਾਣਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਦੜਾ-ਸੱਟਾ ਖੇਡਦੇ ਹੋਏ ਪੈਸਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਜਿੰਦਰ ਪਾਸਵਾਨ ਨਿਵਾਸੀ ਸਮਾਲ ਫਲੈਟ ਮਲੋਆ ਚੰਡੀਗੜ੍ਹ, ਜੈਪ੍ਰਕਾਸ਼ ਨਿਵਾਸੀ ਗੁਰੂ ਨਾਨਕ ਕਲੋਨੀ ਜਗਤਪੁਰਾ ਅਤੇ ਸੁਰੇਸ਼ ਕੁਮਾਰ ਨਿਵਾਸੀ ਪਿੰਡ ਮਟੌਰ ਦੇ ਰੂਪ 'ਚ ਹੋਈ ਹੈ। ਤਿੰਨੋਂ ਮੁਲਜ਼ਮਾਂ ਦੇ ਖ਼ਿਲਾਫ਼ ਫੇਜ਼-8 ਥਾਣੇ 'ਚ ਗੈਂਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ 26 ਜਨਵਰੀ ਨੂੰ ਲੈ ਕੇ ਪੁਲਿਸ ਪਾਰਟੀ ਗਸ਼ਤ 'ਤੇ ਤਾਇਨਾਤ ਸੀ। ਉਸੀ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਤਿੰਨ ਲੋਕ ਵਾਈਪੀਐੱਸ ਚੌਕ ਦੀ ਬੈਕ ਸਾਈਡ ਸ਼ਰਾਬ ਦੇ ਠੇਕੇ ਦੇ ਕੋਲ ਜੂਆ ਖੇਡ ਰਹੇ ਹਨ। ਜਦੋਂ ਪੁਲਿਸ ਨੇ ਉਕਤ ਜਗ੍ਹਾ 'ਤੇ ਰੇਡ ਕੀਤੀ ਤਾਂ ਪੁਲਿਸ ਨੂੰ ਉਕਤ ਤਿੰਨਾਂ ਵਿਅਕਤੀ ਸੱਟਾ ਖੇਡਦੇ ਨਜ਼ਰ ਆਏ। ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰ ਉਨ੍ਹਾਂ ਨੂੰ ਜੂਏ ਦੀ 3610 ਰੁਪਏ ਦੀ ਰਕਮ ਅਤੇ ਇਕ ਤਾਸ਼ ਦੀ ਗੱਡੀ ਬਰਾਮਦ ਕੀਤੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ।