ਜੇ ਐੱਸ ਕਲੇਰ, ਜ਼ੀਰਕਪੁਰ : ਸਥਾਨਕ ਪਟਿਆਲਾ ਚੌਕ ਤੋਂ ਪਟਿਆਲਾ ਵੱਲ ਜਾਣ ਵਾਲੀ ਸੜਕ ਕਿਨਾਰੇ ਸਰਕਾਰੀ ਬੱਸਾਂ ਖੜ੍ਹਾਏ ਜਾਣ ਕਰਕੇ ਚੌਕ 'ਤੇ ਹਰ ਸਮੇਂ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ। ਜਿਸ ਕਾਰਨ ਉੱਥੇ ਹਰ ਸਮੇਂ ਜਾਮ ਵਰਗੀ ਸਥਿਤੀ ਰਹਿੰਦੀ ਹੈ।

ਸ਼ਹਿਰ 'ਚ ਸਰਕਾਰੀ ਅਤੇ ਨਿੱਜੀ ਬੱਸਾਂ ਬੱਸ ਅੱਡੇ ਦੀ ਬਜਾਏ ਸੜਕਾਂ 'ਤੇ ਹੀ ਖੜ੍ਹੀਆਂ ਕਰ ਕੇ ਸਵਾਰੀਆਂ ਚੜਾਹੀਆਂ ਅਤੇ ਉਤਾਰੀਆਂ ਜਾਂਦੀਆਂ ਹਨ, ਜਿਸ ਕਾਰਨ ਪਿਛੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਉੱਥੋਂ ਲੰਘਣ 'ਚ ਭਾਰੀ ਪਰੇਸ਼ਾਨੀ ਹੁੰਦੀ ਹੈ ਅਤੇ ਸੜਕ ਪੂਰੀ ਤਰਾਂ੍ਹ ਜਾਮ ਹੋ ਜਾਂਦੀ ਹੈ। ਇਸ ਕਾਰਨ ਇਸ ਸੜਕ ਤੇ ਹਰ ਸਮੇਂ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ ਅਤੇ ਆਪਣੇ ਕੰਮਾਂ ਲਈ ਨਿਰਧਾਰਿਤ ਸਮੇਂ 'ਤੇ ਨਿਕਲਣ ਵਾਲੇ ਲੋਕ ਇਸ ਜਾਮ 'ਚ ਫੱਸਣ ਕਾਰਨ ਦੇਰੀ ਨਾਲ ਪਹੁੰਚਦੇ ਹਨ।

ਇਸ ਸਬੰਧੀ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਦੀ ਪੱਕੀ ਤੈਨਾਤੀ ਕੀਤੀ ਜਾਵੇ ਜੋ ਕਿ ਬੱਸਾਂ ਵਾਲਿਆਂ ਨੂੰ ਸੜਕਾਂ 'ਤੇ ਬੱਸਾਂ ਖੜ੍ਹਾ ਕਰਨ ਤੋਂ ਰੋਕਣ ਤਾਂ ਜੋ ਲੋਕਾਂ ਨੂੰ ਇਸ ਜਾਮ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਨਿਕਲ ਸਕੇ। ਇਸ ਗੱਲ ਕਰਨ 'ਤੇ ਟ੍ਰੈਫਿਕ ਇੰਚਾਰਜ ਜ਼ੀਰਕਪੁਰ ਓਮਵੀਰ ਸਿੰਘ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਬੱਸਾਂ ਨੂੰ ਚੌਕ 'ਤੇ ਨਜ਼ਦੀਕ ਖਿੜੀਆਂ ਕੀਤੇ ਜਾਣ ਤੋਂ ਰੋਕਣ ਲਈ ਬੈਰੀਗੇਟ ਲਗਾਏ ਗਏ ਹਨ ਤਾਂ ਜੋ ਬੱਸਾਂ ਕਰਕੇ ਟ੍ਰੈਫਿਕ 'ਚ ਕੋਈ ਵਿਘਨ ਨਾ ਪਵੇ। ਉਨਾਂ੍ਹ ਕਿਹਾ ਸਮੇਂ-ਸਮੇਂ 'ਤੇ ਬੱਸਾਂ ਵਾਲਿਆਂ ਨੂੰ ਸਖ਼ਤ ਹਿਦਾਇਤਾਂ ਵੀ ਕੀਤੀਆਂ ਜਾਂਦੀਆਂ ਹਨ।