ਜੇਐੱਨਐੱਨ, ਚੰਡੀਗੜ੍ਹ : ਸੈਕਟਰੀ 16 ਸਥਿਤ ਗਰਵਨਮੈਂਟ ਮਲਟੀਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ) ਦੇ ਗਾਇਨੀ 'ਚ ਤਾਇਨਾਤ ਸੀਨੀਅਰ ਡਾਕਟਰ ਦੇ ਲਾਕਰ 'ਚੋਂ 25 ਤੋਲੇ ਜਿਊਲਰੀ ਚੋਰੀ 'ਚ ਮੰਗਲਵਾਰ ਨੂੰ ਨਵਾਂ ਮੋੜ ਆ ਗਿਆ ਹੈ। ਕੇਸ ਦਰਜ ਹੋਣ ਦੇ ਦੂਜੇ ਦਿਨ ਸ਼ਿਕਾਇਤਕਰਤਾ ਡਾਕਟਰ ਨੇ ਪੁਲਿਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਕਿ ਜਿਊਲਰੀ ਉਸ ਦੇ ਕੈਬਿਨ 'ਚ ਲਾਕਰ ਦੇ ਕੋਲ ਰੱਖੀ ਗਈ ਹੈ। ਸੂਚਨਾ ਮਿਲਣ 'ਤੇ ਪੁੱਜੀ ਸੈਕਟਰ-17 ਥਾਣਾ ਪੁਲਿਸ ਨੇ ਜਿਊਲਰੀ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੀਐੱਮਐੱਸਐੱਚ-16 'ਚ ਤਾਇਨਾਤ ਸੀਨੀਅਰ ਡਾਕਟਰ ਰਜਨੀਸ਼ ਸਿੰਘ ਨੇ ਸੋਮਵਾਰ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ 20 ਮਾਰਚ ਨੂੰ ਡਿਊਟੀ 'ਤੇ ਆ ਕੇ ਉਸ ਨੇ 25 ਤੋਂ 30 ਤੋਲੇ ਗਹਿਣੇ ਆਪਣੇ ਲਾਕਰ 'ਚ ਰੱਖੇ ਸਨ, ਪਰ, 12 ਅਪ੍ਰਰੈਲ ਨੂੰ ਦੇਖਿਆ ਕਿ ਗਹਿਣੇ ਚੋਰੀ ਹੋ ਗਏ ਹਨ, ਜਿਸ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਜਾਂਚ ਸੁਰੂ ਕਰ ਦਿੱਤੀ ਸੀ।