ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਨੌਜਵਾਨ ਭਾਰਤ ਸਭਾ ਵੱਲੋਂ ਮੁਜਾਰੇ ਕਿਸਾਨਾਂ ਦੀ ਲਹਿਰ ਦੇ ਨਾਇਕ ਦੁੱਲਾ ਭੱਟੀ ਦੀ ਯਾਦ ਵਿਚ ਖੇਤੀ ਕਾਨੂੰਨਾਂ ਖਿਲਾਫ ਟਿਕਰੀ ਬਾਰਡਰ ਤੋਂ ਇਲਾਵਾ ਸੰਗਰੂਰ, ਪਟਿਆਲਾ, ਜਲੰਧਰ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਵਿਚ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੌਰਾਨ ਸ਼ਹੀਦ ਹੋਏ ਅਜੋਕੇ ਦੌਰ ਦੇ ਦੁੱਲਿਆਂ ਨੂੰ ਸਮਰਪਤ ਲੋਹੜੀ ਬਾਲੀ ਗਈ। ਇਸ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।

ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਸਾਥੀ ਰੁਪਿੰਦਰ ਚੌਂਦਾ, ਜਨਰਲ ਸਕੱਤਰ ਸਾਥੀ ਮੰਗਾ ਆਜ਼ਾਦ ਨੇ ਅਜੋਕੇ ਇਤਿਹਾਸਿਕ ਕਿਸਾਨੀ ਘੋਲ ਤੋਂ ਬਣੇ 'ਲੋਕ ਘੋਲ' ਦੇ ਵੇਲੇ ਵਿਚ ਦੁੱਲੇ ਦੇ ਇਤਿਹਾਸ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, ''ਮੋਦੀ ਹਕੂਮਤ ਬੁਰੀ ਤਰਾਂ ਿਘਰੀ ਹੋਈ ਹੈ। ਹੁਣ ਹਕੂਮਤ ਸੁਪਰੀਮ ਕੋਰਟ ਜ਼ਰੀਏ ਖੇਤੀ ਕਾਨੂੰਨਾਂ ਖਿਲਾਫ ਉੱਠੇ ਲੋਕ ਉਭਾਰ ਨੂੰ ਖ਼ਤਮ ਕਰਨ ਲਈ ਸੁਪਰੀਮ ਕੋਰਟ ਦਾ ਆਸਰਾ ਲੈ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਲਾਗੂ ਕਰਨ 'ਤੇ ਰੋਕ ਲਾਈ ਹੈ ਨਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਹੈ''।

ਨੌਜਵਾਨ ਭਾਰਤ ਸਭਾ ਦੇ ਵਿੱਤ ਸਕੱਤਰ ਸਾਥੀ ਜਸਕਰਨ ਆਜ਼ਾਦ ਤੇ ਸਾਥੀ ਨੌਨਿਹਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ, ''ਖੱਟਰ ਸਰਕਾਰ ਵੱਲੋਂ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਨਾ ਸਾਬਿਤ ਕਰਦਾ ਹੈ ਕਿ ਇਹ ਅਦਾਲਤੀ ਨਹੀਂ ਬਲਕਿ ਸਰਕਾਰੀ ਹੁਕਮ ਹੈ। ਸਰਕਾਰ, ਖੇਤੀ ਕਾਨੂੰਨਾਂ ਨੂੰ ਲੋਕ ਉਭਾਰ ਮੱਠਾ ਪੈਣ ਤੱਕ ਟਾਲਣਾ ਚਾਹੁੰਦੀ ਹੈ''। ਨੌਭਾਸ ਦੇ ਸੂਬਾ ਕਮੇਟੀ ਮੈਂਬਰ ਸਾਥੀ ਕੁਲਬੀਰ ਟੋਡਰਪੁਰ ਤੇ ਸਾਥਈ ਕਰਮਜੀਤ ਮਾਣੂੰਕੇ ਨੇ ਕਿਹਾ ਕਿ ਾਕਮਾਨਾਂ ਚਾਲਾਂ ਨੂੰ ਫੇਲ ਕਰਨ ਲਈ ਦਿੱਲੀ ਵਿਚ 26 ਜਨਵਰੀ ਨੂੰ ਕਿਸਾਨ ਪਰੇਡ ਰਾਹੀਂ ਜਾਗਰੂਕ ਕਰਾਂਗੇ।