ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਤੋਂ ਕਿਰਾਏ 'ਤੇ ਲਈ ਕਾਰ 'ਚ ਬੈਠੀਆਂ ਤਿੰਨ ਸਵਾਰੀਆਂ ਨੇ ਹਰਿਆਣਾ ਦੇ ਸ਼ਾਹਬਾਦ ਸ਼ਹਿਰ ਨੇੜੇ ਅੱਖਾਂ 'ਚ ਮਿਰਚਾਂ ਪਾ ਕੇ ਡੇਰਾਬੱਸੀ ਵਾਸੀ ਟੈਕਸੀ ਚਾਲਕ ਦੀ ਡਿਜ਼ਾਇਰ ਕਾਰ ਖੋਹ ਲਈ ਅਤੇ ਫ਼ਰਾਰ ਹੋ ਗਏ। ਸਵਾਰੀਆਂ ਨੇ ਕਿਰਾਇਆ ਤਾਂ ਕੀ ਦੇਣਾ ਸੀ ਉਲਟਾ ਕਾਰ ਦੇ ਨਾਲ ਜਾਂਦੇ ਹੋਏ ਚਾਲਕ ਦਾ ਪਰਸ ਅਤੇ ਹੋਰ ਸਾਮਾਨ ਵੀ ਲੈ ਗਏ। 100 ਨੰਬਰ 'ਤੇ ਕਾਲ ਕਰਨ ਤੋਂ ਬਾਅਦ ਸ਼ਾਹਬਾਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਲੁੱਟ ਦਾ ਸ਼ਿਕਾਰ ਬਣੇ ਡੇਰਾਬੱਸੀ ਵਾਸੀ ਜਸਬੀਰ ਸਿੰਘ ਪੁੱਤਰ ਬਾਬੂ ਰਾਮ ਨੇ ਦੱਸਿਆ ਕਿ ਸਫੇਦ ਰੰਗ ਦੀ ਡਿਜ਼ਾਇਰ ਕਾਰ ਨੂੰ ਕਿਰਾਏ 'ਤੇ ਚਲਾਉਂਦਾ ਆ ਰਿਹਾ ਹੈ। ਜਸਵੀਰ ਨੇ ਦੱਸਿਆ ਕਿ ਸਵੇਰੇ ਕਰੀਬ ਇਕ ਵਜੇ ਡੇਰਾਬਸੀ ਬੱਸ ਸਟੈਂਡ ਤੇ ਤਿੰਨ ਵਿਅਕਤੀ ਮਿਲੇ ਇਕ ਵਿਅਕਤੀ ਚਾਲੀ ਸਾਲਾਂ ਦਾ ਜਿਸਦਾ ਹੱਥ ਕੱਟਿਆ ਹੋਇਆ ਸੀ। ਜਦੋਂ ਕਿ ਬਾਕੀ ਦੋ ਦੀ ਉਮਰ ਕਰੀਬ 30 ਸਾਲ ਦੇ ਆਸਪਾਸ ਸੀ। ਉਨਾਂ੍ਹ ਨੇ ਕੁਰੂਕਸ਼ੇਤਰ ਜ਼ਿਲ੍ਹੇ ਸ਼ਾਹਬਾਦ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਝੰਜੇੜੀ ਜਾਣ ਦੇ ਪੇਸ਼ਕਸ ਕਰਦਿਆਂ ਗੱਡੀ ਕਿਰਾਏ 'ਤੇ ਲਿਜਾਣ ਦੀ ਮੰਗ ਕੀਤੀ। 1800 ਰੁਪਏ ਕਿਰਾਇਆ ਤੈਅ ਹੋਇਆ ਅਤੇ ਕਰੀਬ ਸਵਾ ਇਕ ਵਜੇ ਡੇਰਾਬੱਸੀ ਬੱਸ ਸਟੈਂਡ ਤੋਂ ਚੱਲ ਕੇ ਜਸਬੀਰ ਸਵਾ 2 ਵਜੇ ਸ਼ਾਹਬਾਦ ਪਹੁੰਚ ਗਿਆ। ਉੱਥੇ ਪੰਜ ਕਿਲੋਮੀਟਰ ਦੂਰ ਪਿੰਡ ਜਾਣਾ ਸੀ ਸਵਾਰੀਆਂ ਨੇ ਕਿਹਾ ਕਿ ਉਨਾਂ੍ਹ ਦੀ ਭੈਣ ਦਾ ਇੱਥੇ ਸਹੁਰਾ ਪਰਿਵਾਰ ਹੈ। ਟਿਊਬਵੈੱਲ ਦੇ ਕੋਲ ਉਨਾਂ੍ਹ ਨੇ ਕਾਰ ਰੋਕ ਲਈ ਤੇ ਕਿਹਾ ਕਿ ਇਹ ਟਿਊਬਵੈੱਲ ਉਨਾਂ੍ਹ ਦਾ ਹੀ ਹੈ। ਆਖਿਆ ਕਿ ਟਿਊਬਵੈੱਲ 'ਤੇ ਨਹਾ ਕੇ ਚਲਦੇ ਹਨ। ਉਨਾਂ੍ਹ ਨਾਲ ਹੀ ਸ਼ਰਾਬ ਦੀ ਬੋਤਲ ਖੋਲ੍ਹ ਕੇ ਪੈੱਗ ਲਗਾਉਣੇ ਵੀ ਸ਼ੁਰੂ ਕਰ ਦਿੱਤੇ। ਤਿੰਨਾਂ ਜਣਿਆਂ ਨਾਲ ਕਰੀਬ ਅੱਧਾ ਘੰਟਾ ਲਗਾ ਦਿੱਤਾ ਅਤੇ ਵਾਪਸ ਕਾਰ 'ਚ ਆ ਕੇ ਬੈਠਣ ਲੱਗੇ ਤਾਂ ਉਹ ਆਪਣੀ ਚਾਲਕ ਸੀਟ ਤੇ ਦਰਵਾਜ਼ੇ ਦੇ ਕੋਲ ਖੜ੍ਹਾ ਸੀ । ਇਸ ਦੌਰਾਨ ਕਿਸੇ ਨੇ ਮਿੱਟੀ 'ਚ ਮਿਲਾ ਕੇ ਮਿਰਚਾਂ ਉਸ ਦੀਆਂ ਅੱਖਾਂ 'ਚ ਪਾ ਦਿੱਤੀਆਂ। ਜਸਵੀਰ ਨੇ ਰੌਲਾ ਪਾਇਆ ਉਸੇ ਸੜਕ ਤੇ ਥੱਲੇ ਖੇਤਾਂ 'ਚ ਧੱਕਾ ਦੇ ਦਿੱਤਾ। ਤਿੰਨੋਂ ਜਣੇ ਕਾਰ ਲੈ ਕੇ ਫ਼ਰਾਰ ਹੋ ਗਏ। ਉਹ ਉਸ ਦਾ ਬਟੂਆਂ ਅਤੇ ਜੇਬ 'ਚ ਪਿਆ ਸਾਮਾਨ ਵੀ ਲੈ ਗਏ, ਮੋਬਾਇਲ ਫੋਨ ਉਨਾਂ੍ਹ ਦੇ ਹੱਥ ਨਹੀਂ ਲੱਗਿਆ। ਜਸਬੀਰ ਮੁਤਾਬਿਕ ਸ਼ਾਹਬਾਦ ਨੇੜੇ ਉਸ ਦਾ ਵੀ ਇੱਕ ਰਿਸ਼ਤੇਦਾਰ ਰਹਿੰਦਾ ਹੈ। ਉਸਨੇ ਫੋਨ 'ਤੇ ਜਾਣਕਾਰੀ ਦਿੱਤੀ ਜਿਸ ਨੇ 100 'ਤੇ ਕਾਲ ਕਰਕੇ ਲੁੱਟ ਦੀ ਵਾਰਦਾਤ ਵਾਲੀ ਲੋਕੇਸ਼ਨ ਪੁਲਿਸ ਨੂੰ ਭੇਜੀ। ਸ਼ਾਹਬਾਦ ਪੁਲਿਸ ਥਾਣਾ ਮੁਖੀ ਨੇ ਪੁਲਿਸ ਟੀਮ ਸਮੇਤ ਮੌਕੇ ਦਾ ਮੁਆਇਨਾ ਕੀਤਾ। ਜਿਨਾਂ੍ਹ ਜਸਬੀਰ ਦੇ ਬਿਆਨ ਦਰਜ ਕਰ ਕੇ ਉਸ ਦੀ ਕਾਰ ਦਾ ਨੰਬਰ ਆਸਪਾਸ ਥਾਣੇ ਦੇ ਖੇਤਰਾਂ 'ਚ ਫਲੈਸ਼ ਕੀਤਾ। ਜਸਬੀਰ ਹਾਲੇ ਵੀ ਸ਼ਾਹਬਾਦ ਥਾਣੇ ਵਿਚ ਹੀ ਪੁਲਿਸ ਜਾਂਚ 'ਚ ਸਹਿਯੋਗ ਕਰ ਰਹੀ ਹੈ।