ਜੇਐੱਨਐੱਨ, ਚੰਡੀਗੜ੍ਹ : ਸੈਕਟਰ-38 ਚੌਕ 'ਤੇ ਬਾਉਂਸਰ ਸੁਰਜੀਤ ਸਿੰਘ ਦੇ ਕਤਲ ਦੀ ਯੋਜਨਾਬੰਦੀ ਤੇ ਵਾਰਦਾਤ ਕਰਨ ਵਾਲੇ ਸ਼ੂਟਰਜ਼ ਬਾਰੇ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਪੁਲਿਸ ਨੂੰ ਅਹਿਮ ਜਾਣਕਾਰੀ ਦਿੱਤੀ ਹੈ। ਸੂਬੇ ਦੀ ਸੰਗਰੂਰ ਜੇਲ੍ਹ ਤੋਂ ਬੁੱਧਵਾਰ ਸਵੇਰੇ ਪ੍ਰਰੋਡਕਸ਼ਨ ਵਾਰੰਟ ਹਾਸਿਲ ਕਰ ਕੇ ਚੰਡੀਗੜ੍ਹ ਵਿਚ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਡਿਊਟੀ ਮੈਜਿਸਟ੍ਰੇਟ ਨੇ ਪੁਲਿਸ ਨੂੰ ਸੁਖਪ੍ਰਰੀਤ ਬੁੱਢਾ ਇਕ ਦਿਨ ਦੇ ਰਿਮਾਂਡ 'ਤੇ ਦੇ ਦਿੱਤਾ। ਥਾਣੇ ਦੇ ਪੁਲਿਸ ਮੁਲਾਜ਼ਮ ਸੁਖਪ੍ਰਰੀਤ ਬੁੱਢਾ ਨੂੰ ਮੁੜ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰਨਗੇ ਤੇ ਰਿਮਾਂਡ ਵਿਚ ਵਾਧੇ ਦੀ ਮੰਗ ਕਰਨਗੇ।

ਸੂਤਰਾਂ ਮੁਤਾਬਕ ਬਾਉਂਸਰ ਸੁਰਜੀਤ ਨੂੰ ਕਤਲ ਕਰਨ ਦੀ ਯੋਜਨਾ ਸਬੰਧੀ ਪੁਲਿਸ ਕਈ ਸਬੂਤ ਇਕੱਤਰ ਕਰ ਰਹੀ ਹੈ। ਉਥੇ ਗੋਲੀਆਂ ਚਲਾਉਣ ਵਾਲੇ ਸ਼ੂਟਰਜ਼ ਤੇ ਉਨ੍ਹਾਂ ਦੇ ਗਿਰੋਹ ਦੇ ਹੋਰ ਗੁਰਗੇ ਕਾਬੂ ਕਰਨ ਲਈ ਟੀਮ ਬਣਾ ਦਿੱਤੀ ਗਈ ਹੈ। ਹਾਲਾਂਕਿ ਆਲ੍ਹਾ ਪੁਲਿਸ ਅਫਸਰ ਵੀ ਸਪੱਸ਼ਟ ਜਵਾਬ ਦੇਣ ਤੋਂ ਕਤਰਾ ਰਹੇ ਹਨ। ਦੱਸਣਯੋਗ ਹੈ ਕਿ 16 ਮਾਰਚ 2020 ਦੀ ਦੇਰ ਰਾਤ ਰੰਜਿਸ਼ਨ ਸੈਕਟਰ-38 ਵੈਸਟ ਦੇ ਸਮਾਲ ਚੌਕ 'ਤੇ ਦੋ ਬਾਈਕਾਂ 'ਤੇ ਸਵਾਰ ਚਾਰ ਬਦਮਾਸ਼ਾਂ ਨੇ ਕਾਰ ਸਵਾਰ ਬਾਉਂਸਰ ਸੁਰਜੀਤ 'ਤੇ ਤਾਬੜਤੋੜ ਅੱਠ ਗੋਲੀਆਂ ਚਲਾ ਕੇ ਉਸ ਨੂੰ ਮਾਰ ਦਿੱਤਾ ਸੀ।

ਵਾਰਦਾਤ ਦੇ ਸਮੇਂ ਸੁਰਜੀਤ, ਮੋਹਾਲੀ ਦੇ ਰਸਤਿਓਂ ਨਵਾਂਗਾਓ ਸਥਿਤ ਘਰ ਵੱਲ ਜਾ ਰਿਹਾ ਸੀ। ਸੁਰਜੀਤ, ਵੀਆਈਪੀ ਵਿਅਕਤੀਆਂ, ਲੀਡਰਾਂ, ਵਪਾਰੀਆਂ ਤੋਂ ਇਲਾਵਾ ਹੋਟਲਾਂ, ਕਲੱਬਾਂ ਵਿਚ ਬਾਉਂਸਰ ਸਪਲਾਈ ਕਰਦਾ ਸੀ। ਪਹਿਲਾਂ ਵੀ ਬਾਉਂਸਰ ਮੀਤ ਦੇ ਕਤਲ ਸਮੇਤ ਕਈ ਕੇਸਾਂ ਵਿਚ ਸੁਰਜੀਤ ਦਾ ਨਾਂ ਆ ਚੁੱਕਿਆ ਸੀ।

ਬੰਬੀਹਾ ਗਰੁੱਪ ਨੇ ਫੇਸਬੁੱਕ 'ਤੇ ਲਈ ਸੀ ਮੀਤ ਦੇ ਕਤਲ ਦੀ ਜ਼ਿੰਮੇਵਾਰੀ

ਪੀਜੀਆਈ ਵਿਚ ਸੁਰਜੀਤ ਦੀ ਮੌਤ ਤੋਂ ਕੁਝ ਦੇਰ ਬਾਅਦ ਰਾਤ ਵੇਲੇ ਗੈਂਗਸਟਰ ਦਵਿੰਦਰ ਬੰਬੀਹੇ ਦੇ ਫੇਸਬੁੱਕ ਪੇਜ 'ਤੇ ਜ਼ਿੰਮੇਵਾਰੀ ਲਈ ਗਈ ਸੀ। ਕਿਹਾ ਗਿਆ ਸੀ ਕਿ ਗੈਂਗਸਟਰ ਮੀਤ ਦੀ ਮੌਤ ਦਾ ਬਦਲਾ ਲੈ ਲਿਆ ਗਿਆ ਹੈ।

ਗਾਇਕ 'ਤੇ ਗੋਲੀਆਂ ਚਲਾਉਣ ਤੋਂ ਇਲਾਵਾ ਹੋਰ ਮਾਮਲੇ ਵੀ ਦਰਜ

ਗੈਂਗਸਟਰ ਬੁੱਢਾ 'ਤੇ ਗਾਇਕ ਕਲਾਕਾਰ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ, ਸ਼ਿਵ ਸੈਨਿਕ ਨਿਸ਼ਾਂਤ ਸ਼ਰਮਾ ਨੂੰ ਧਮਕੀ ਦੇਣ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਯੂਪੀ ਵਿਚ ਹੋਰ ਕੇਸ ਦਰਜ ਹਨ। ਪਰਮੀਸ਼ 'ਤੇ ਹਮਲੇ ਮਗਰੋਂ ਬੁੱਢੇ ਨੂੰ ਰੋਮਾਨੀਆ ਤੋਂ ਇੰਟਰਪੋਲ ਦੀ ਮਦਦ ਨਾਲ ਕਾਬੂ ਕੀਤਾ ਗਿਆ ਸੀ। ਇਸ ਮਗਰੋਂ ਮੋਹਾਲੀ ਪੁਲਿਸ ਪ੍ਰਰੋਡਕਸ਼ਨ ਵਾਰੰਟ 'ਤੇ ਬੁੱਢੇ ਨੂੰ ਲੈ ਕੇ ਆਈ ਸੀ।