ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਤਿੰਨ ਮਹੀਨੇ ਬਾਅਦ ਮੈਟਿ੍ਕੁਲੇਸ਼ਨ ਪੱਧਰੀ ਪੰਜਾਬੀ ਵਿਸ਼ੇ ਦੀ ਪ੍ਰਰੀਖਿਆ ਕਰਵਾਈ ਜਾਂਦੀ ਹੈ। 30 ਅਪ੍ਰਰੈਲ ਤੇ ਪਹਿਲੀ ਮਈ ਨੂੰ ਕਰਵਾਈ ਗਈ ਇਸ ਉਚੇਚੀ ਪ੍ਰਰੀਖਿਆ ਦਾ ਨਤੀਜਾ 25 ਮਈ ਨੂੰ ਬਾਅਦ ਦੁਪਹਿਰ ਸਿੱਖਿਆ ਬੋਰਡ ਵੀ ਵੈੱਬਸਾਈਟ 'ਤੇ ਉਪਲਬਧ ਹੋਵੇਗਾ।

ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਪ੍ਰਰੀਖਿਆ ਲਈ ਕੁੱਲ 964 ਪ੍ਰਰੀਖਿਆਰਥੀਆਂ ਨੇ ਪ੍ਰਰੀਖਿਆ ਫਾਰਮ ਭਰੇ ਸਨ ਤੇ 860 ਪ੍ਰਰੀਖਿਆਰਥੀ ਪ੍ਰਰੀਖਿਆ 'ਚ ਹਾਜ਼ਰ ਹੋਏ। ਇਨ੍ਹਾਂ 'ਚੋਂ 827 ਪ੍ਰਰੀਖਿਆਰਥੀ ਪਾਸ ਤੇ 33 ਫੇਲ ਹੋਏ। ਨਤੀਜੇ ਦੀ ਪਾਸ ਪ੍ਰਤੀਸ਼ਤ 85.79 ਰਹੀ।