ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਚਾਰ ਆਈਏਐੱਸ ਤੇ 10 ਪੀਸੀਐੱਸ ਅਫਸਰਾਂ ਸਮੇਤ 14 ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ 18 ਆਈਪੀਐੱਸ ਤੇ ਪੀਪੀਐੱਸ ਅਫਸਰ ਵੀ ਬਦਲੇ ਹਨ।

ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਜਾਰੀ ਹੁਕਮ ਅਨੁਸਾਰ ਆਈਏਐੱਸ ਅਧਿਕਾਰੀ ਤਨੂ ਕਸ਼ਿਅਪ ਜੋ ਕਿ ਗਮਾਡਾ ਦੇ ਮੁੱਖ ਪ੍ਰਸਾਸਕ ਹਨ ਨੂੰ ਪੁੱਡਾ ਦੇ ਮੁੱਖ ਪ੍ਰਸ਼ਾਸਕ ਦਾ ਵਾਧੂ ਚਾਰਜ ਦਿੱਤਾ ਹੈ। ਇਸੇ ਤਰ੍ਹਾਂ ਹਰਪ੍ਰਰੀਤ ਸਿੰਘ ਸੂਦਨ ਨੂੰ ਵਧੀਕ ਡਾਇਰੈਕਟਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦਾ ਵਾਧੂ ਚਾਰਜ, ਅਜੈ ਅਰੋੜਾ ਨੂੰ ਪਟਿਆਲਾ ਵਿਕਾਸ ਅਥਾਰਟੀ ਦਾ ਵਧੀਕ ਪ੍ਰਸ਼ਾਸਕ, ਸਾਗਰ ਸੇਤੀਆ ਨੂੰ ਐੱਸਡੀਐੱਮ ਬਠਿੰਡਾ ਲਾਇਆ ਗਿਆ ਹੈ। ਪੀਸੀਐੱਸ ਅਧਿਕਾਰੀਆਂ ਵਿਚ ਅਮਰਜੀਤ ਨੂੰ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ, ਰਾਜੀਵ ਕੁਮਾਰ ਵਰਮਾ ਨੂੰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਵਾਧੂ ਚਾਰਜ ਕਮਿਸ਼ਨਰ ਨਗਰ ਨਿਗਮ ਫਗਵਾੜਾ ਅਤੇ ਕੰਟਰੋਲਰ ਭੂਮੀ ਅਧਿਗ੍ਹਿਣ ਮਾਲ ਵਿਭਾਗ ਜਲੰਧਰ, ਜਸਲੀਨ ਕੌਰ ਨੂੰ ਸੈਕਟਰੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਨਰਿੰਦਰ ਸਿੰਘ ਧਾਲੀਵਾਲ ਨੂੰ ਐੱਸਡੀਐੱਮ ਜਗਰਾਉਂ, ਮਨਕੰਵਲ ਸਿੰਘ ਚਾਹਲ ਨੂੰ ਐੱਸਡੀਐੱਮ ਪਾਇਲ, ਬਲਜਿੰਦਰ ਸਿੰਘ ਿਢਲੋਂ ਨੂੰ ਐੱਸਡੀਐੱਮ ਪੂਰਬੀ ਲੁਧਿਆਣਾ, ਪਵਿੱਤਰ ਸਿੰਘ ਨੂੰ ਐੱਸਡੀਐੱਮ ਫਗਵਾੜਾ, ਜਸਪ੍ਰਰੀਤ ਸਿੰÎਘ ਨੂੰ ਸਹਾਇਕ ਕਮਿਸ਼ਨਰ ਫ਼ਤਹਿਗੜ• ਸਾਹਿਬ ਅਤੇ ਵਾਧੂ ਚਾਰਜ ਐੱਸਡੀਐੱਮ ਬਸੀ ਪਠਾਣਾ, ਚਰਨਜੀਤ ਸਿੰਘ ਨੂੰ ਐੱਸਡੀਐੱਮ ਪਟਿਆਲਾ ਅਤੇ ਅਮਨਪ੍ਰਰੀਤ ਸਿੰਘ ਨੂੰ ਸਹਾਇਕ ਕਮਿਸ਼ਨਰ ਤਰਨਤਾਰਨ ਲਾਇਆ ਗਿਆ ਹੈ।

ਪੁਲਿਸ ਵਿਭਾਗ 'ਚ ਤਬਾਦਲੇ

ਗੁਰਪ੍ਰਰੀਤ ਕੌਰ ਦਿਓ ਨੂੰ ਏਡੀਜੀਪੀ ਸੀਏਡੀ ਲਾਇਆ ਗਿਆ ਹੈ। ਉਨ੍ਹਾਂ ਕੋਲ ਮਹਿਲਾ ਤੇ ਬਾਲ ਮਾਮਲਿਆਂ ਦਾ ਵਾਧੂ ਚਾਰਜ ਵੀ ਹੋਵੇਗਾ। ਜਤਿੰਦਰ ਕੁਮਾਰ ਜੈਨ ਨੂੰ ਏਡੀਜੀਪੀ ਪੀਬੀਆਈ-2, ਬੀ ਚੰਦਰਸ਼ੇਕਰ ਨੂੰ ਏਡੀਜੀਪੀ ਕ੍ਰਾਈਮ, ਐੱਮਐੱਫ ਫ਼ਾਰੂਕੀ ਨੂੰ ਆਈਜੀ ਪੀਏਪੀ ਜਲੰਧਰ, ਨੌਨਿਹਾਲ ਸਿੰਘ ਨੂੰ ਆਈਜੀਪੀ ਲੁਧਿਆਣਾ ਰੇਂਜ, ਜਸਕਰਨ ਸਿੰਘ ਨੂੰ ਆਈਜੀਪੀ ਬਠਿੰਡਾ ਰੇਂਜ, ਏਕੇ ਮਿੱਤਲ ਨੂੰ ਆਈਜੀਪੀ ਹੈੱਡਕੁਆਰਟਰ, ਡਾਕਟਰ ਕੌਸਤਬ ਸ਼ਰਮਾ ਨੂੰ ਆਈਜੀ ਫ਼ਰੀਦਕੋਟ ਰੇਂਜ, ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀਪੀ ਪ੍ਰਰੋਵੀਜ਼ਨਿੰਗ, ਪ੍ਰਦੀਪ ਕੁਮਾਰ ਯਾਦਵ ਨੂੰ ਆਈਜੀ ਟੈਕਨੀਕਲ ਸਰਵਿਸ, ਸੁਰਿੰੰਦਰ ਕੁਮਾਰ ਕਾਲੀਆ ਨੂੰ ਆਈਜੀ ਪੀਏਪੀ-2 ਜਲੰਧਰ, ਰਣਬੀਰ ਸਿੰਘ ਖੱਟੜਾ ਨੂੰ ਡੀਆਈਜੀ ਜਲੰਧਰ ਰੇਂਜ , ਰਜਿੰਦਰ ਸਿੰਘ ਨੂੰ ਐੱਸਐੱਸਪੀ ਗੁਰਦਾਸਪੁਰ ਤੇ ਸਵਰਨਦੀਪ ਸਿੰਘ ਨੂੰ ਐੱਸਐੱਸਪੀ ਫ਼ਰੀਦਕੋਟ ਲਾਇਆ ਗਿਆ ਹੈ। ਇਸ ਦੇ ਨਾਲ ਹੀ ਫ਼ਰੀਦਕੋਟ ਦੇ ਐੱਸਐੱਸਪੀ ਮਨਜੀਤ ਸਿੰਘ ਨੂੰ ਕਮਾਂਡੈਂਟ 80ਵੀਂ ਬਟਾਲੀਅਨ ਪੀਏਪੀ ਜਲੰਧਰ ਤੇ 80 ਬਟਾਲੀਅਨ ਪੀਏਪੀ ਜਲੰਧਰ ਦੇ ਕਮਾਂਡੈਂਟ ਮਨਜੀਤ ਸਿੰਘ ਨੂੰ ਏਆਈਜੀ ਏਆਰਪੀ ਤੇ ਐੱਸਡੀਆਰਐੱਫ ਜਲੰਧਰ ਤੇ ਸੁਖਮਿੰਦਰ ਸਿੰਘ ਮਾਨ ਨੂੰ ਕਮਾਂਡੈਂਟ ਨੌਵੀਂ ਬਟਾਲੀਅਨ ਅੰਮਿ੍ਤਸਰ ਲਾਇਆ ਗਿਆ ਹੈ।