ਕੁਲਦੀਪ ਸ਼ੁਕਲਾ, ਚੰਡੀਗਡ਼੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਤੇ ਸਟੂਡੈਂਟਸ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾਡ਼ ਦਾ ਚੰਡੀਗਡ਼੍ਹ ਵਿਚ ਕਤਲ ਕਰਵਾਉਣ ਦੀ ਯੋਜਨਾਬੰਦੀ ਦੁਬਈ ਵਿਚ ਹੋਈ ਸੀ। ਗੈਂਗਸਟਰ ਦਵਿੰਦਰ ਬੰਬੀਬਾ ਗਿਰੋਹ ਦੇ ਬਦਮਾਸ਼ਾਂ ਦੇ ਇਸ਼ਾਰੇ ’ਤੇ ਇੰਡਸਟ੍ਰੀਅਲ ਏਰੀਆ ਵਿਚ ਦੇਰ ਰਾਤ ਨਿਸ਼ਾਨੇਬਾਜ਼ਾਂ ਨੇ ਗੁਰਲਾਲ ਨੂੰ 10 ਗੋਲੀਆਂ ਮਾਰੀਆਂ ਸਨ। ਇਹ ਪ੍ਰਗਟਾਵਾ ਰਿਮਾਂਡ ਵਿਚ ਲਏ ਮੁਲਜ਼ਮ ਚਮਕੌਰ ਸਿੰਘ ਉਰਫ ਬੇਅੰਤ ਨੇ ਕੀਤਾ ਹੈ। ਹੁਣ ਪੁਲਿਸ ਦੁਬਾਰਾ ਉਸ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕਰੇਗੀ। ਸੂਤਰਾਂ ਮੁਤਾਬਕ ਬੰਬੀਹਾ ਗਰੁੱਪ ਦੇ ਲਵੀ ਦਿਓਡ਼ੇ ਦੇ ਕਤਲ ਵਿਚ ਬਿਸ਼ਨੋਈ ਦੇ ਗੁਰਗੇ ਪੰਜਾਬ, ਹਰਿਆਣਾ ਤੇ ਚੰਡੀਗਡ਼੍ਹ ਵਿਚ ਰੰਗਦਾਰੀ ਵਸੂਲਣ ਵਿਚ ਅਡ਼ਿੱਕੇ ਪਾ ਰਹੇ ਸਨ। ਕਈ ਵਾਰ ਵੱਟਸਐਪ ’ਤੇ ਗੱਲਬਾਤ ਦੌਰਾਨ ਦੋਵਾਂ ਗਿਰੋਹਾਂ ਦੇ ਗੁਰਗਿਆਂ ਦਰਮਿਆਨ ਤਲਖ਼ਕਲਾਮੀ ਹੁੰਦੀ ਰਹੀ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਸਰਗਰਮ ਬੰਬੀਬਾ ਗਰੁੱਪ ਦੇ ਗੁਰਗਿਆਂ ਨੇ ਗੁਰਲਾਲ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ ਸੀ। ਇਸ ਦੀ ਜ਼ਿੰਮੇਵਾਰੀ ਚਮਕੌਰ ਬੇਅੰਤ ਨੂੰ ਦਿੱਤੀ ਗਈ ਸੀ। ਵੱਟਸਐਪ ’ਤੇ ਸੰਪਰਕ ਕਰਨ ਵਾਲੇ ਚਮਕੌਰ ਨੂੰ ਚੰਡੀਗਡ਼੍ਹ ਵਿਚ ਬਾਈਕ, ਪਿਸਤੌਲ ਤੇ ਗੁਰਲਾਲ ਦੀ ਲੋਕੇਸ਼ਨ ਸਮੇਤ ਵਾਰਦਾਤ ਵਿਚ ਭੱਜਣ ਦੀ ਸਹੂਲਤ ਦੁਬਈ ਵਿਚ ਬੈਠੇ ਸਰਗਨਾ ਨੇ ਦਿੱਤੀ ਸੀ, ਜਿੱਥੇ ਉਸ ਨੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਮਗਰੋਂ ਚੋਰੀ ਦੀ ਬਾਈਕ ’ਤੇ ਚਮਕੌਰ, ਮਨੀ ਤੇ ਚਸਕੇ ਨੇ ਆ ਕੇ ਗੁਰਲਾਲ ਨੂੰ ਮੌਤ ਦੇ ਘਾਟ ਉਤਾਰਿਆ ਸੀ।

ਗ਼ੌਰਤਲ਼ਬ ਹੈ ਕਿ ਅਕਤੂਬਰ 2020 ਦੀ ਰਾਤ ਨੂੰ ਇੰਡਸਟ੍ਰੀਅਲ ਏਰੀਆ ਸਥਿਤ ਨਾਈਟ ਕਲੱਬ ਦੇ ਬਾਹਰ ਗੁਰਲਾਲ ਨੂੰ ਕਤਲ ਕਰਨ ਪਿੱਛੋਂ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ ਸੀ।

ਚਲਾਨ ਪੈਂਡਿੰਗ ਹੋਣ ’ਤੇ ਮੁਲਜ਼ਮ ਤਕ ਪੁੱਜੀ ਸੀ ਪੁਲਿਸ

ਕਤਲ ਤੋਂ ਬਾਅਦ ਹੀ ਵਾਰਦਾਤ ਵਾਲੀ ਥਾਂ ਤੋਂ ਬਰਾਮਦ ਮੁਲਜ਼ਮਾਂ ਦੀ ਬਾਈਕ ਦਾ ਨੰਬਰ ਰਿਕਾਰਡ ਵਿੱਚੋਂ ਕਢਵਾਇਆ ਸੀ। ਡੀਐੱਸਪੀ ਨੇ ਚਾਲਾਨ ਲਾਈਨ ਤੋਂ ਰਿਕਾਰਡ ਕਢਾਇਆ ਤਾਂ ਬਾਈਕ ਦਾ ਚਲਾਨ 10 ਦਸੰਬਰ 2016 ਨੂੰ ਹੋਇਆ ਨਿਕਲਿਆ। ਇਸ ਨਾਲ ਪੁਲਿਸ ਅਸਲੀ ਮਾਲਕ ਕੁਲਬੀਰ ਸਿੰਘ ਤਕ ਪੁੱਜ ਗਈ ਸੀ। ਉਸੇ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਬਾਈਕ ਮੋਹਾਲੀ ਪਿੰਡ ਪੱਟਾ ਰੁਡ਼ਕੀ ਵਾਸੀ ਗਗਨਪ੍ਰੀਤ ਨੂੰ ਦਿੱਤੀ ਹੋਈ ਸੀ। ਬੰਬੀਹਾ ਗਰੁੱਪ ਦਾ ਗੁਰਗਾ ਗਗਨਪ੍ਰੀਤ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਹੋਇਆ ਸੀ। ਬੰਬੀਹਾ ਗਿਰੋਹ ਦੇ ਗੁਰਗੇ ਸੌਰਵ ਪਟਿਆਲਾ ਨੇ ਗੀਤੇ ਤੇ ਗੁਰਵਿੰਦਰ ਨੂੰ ਫਰਜ਼ੀ ਨੰਬਰ ਵਾਲੀ ਬਾਈਕ ਮੁਹੱਈਆ ਕਰਵਾਈ ਸੀ।

Posted By: Tejinder Thind