ਚੰਡੀਗੜ੍ਹ: ਚੰਡੀਗੜ੍ਹ ਦੇ 22 ਸੈਕਟਰ 'ਚ ਪੀਜੀ 'ਚ ਰਹਿੰਦੀਆਂ ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਦੀਆਂ ਦੋ ਸਕੀਆਂ ਭੈਣਾਂ ਨੂੰ ਵੀਰਵਾਰ ਨੂੰ ਗਲ਼ਾ ਵੱਡ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕ ਲੜਕੀਆਂ ਦੇ ਨਾਂ ਰਾਜਬੰਤ ਕੌਰ ਅਤੇ ਮਨਪ੍ਰੀਤ ਕੌਰ ਪਿਤਾ ਸਿਕੰਦਰ ਸਿੰਘ ਦੱਸੇ ਗਏ ਹਨ। ਉਹ ਦਲਿਤ ਪਰਿਵਾਰ ਨਾਲ ਸਬੰਧਤ ਸਨ। ਮ੍ਰਿਤਕ ਲੜਕੀਆਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੋਵੇਂ ਭੈਣਾਂ ਪ੍ਰਾਈਵੇਟ ਕੰਪਨੀ ਵਿਚ ਪਿਛਲੇ 10 ਸਾਲਾਂ ਤੋਂ ਕੰਮ ਕਰਦੀਆਂ ਸਨ।

ਸਵੇਰੇ ਪਰਿਵਾਰ ਵਾਲਿਆਂ ਨੇ ਜਦੋਂ ਦੋਵਾਂ ਭੈਣਾਂ ਨੂੰ ਵਾਰ-ਵਾਰ ਫੋਨ ਕੀਤਾ ਤਾਂ ਉਨ੍ਹਾਂ ਨੇ ਚੁੱਕਿਆ ਨਹੀਂ। ਇਸ ਤੋਂ ਬਾਅਦ ਪਰਿਵਾਰ ਨੇ ਚੰਡੀਗੜ੍ਹ 'ਚ ਰਹਿਣ ਵਾਲੇ ਆਪਣੇ ਕਿਸੇ ਰਿਸ਼ਤੇਕਾਲ ਨੂੰ ਫੋਨ ਕਰ ਦੋਵਾਂ ਭੈਣਾਂ ਨੂੰ ਦੇਖਣ ਲਈ ਜਾਣ ਨੂੰ ਕਿਹਾ। ਜਦੋਂ ਰਿਸ਼ਤੇਦਾਰ ਉਨ੍ਹਾਂ ਨੂੰ ਦੇਖਣ ਲਈ ਪੀਜੀ ਪਹੁੰਚੇ ਤਾਂ ਦਰਵਾਜ਼ੇ 'ਤੇ ਜਿੰਦਾ ਲੱਗਿਆ ਹੋਇਆ ਸੀ।

ਉਨ੍ਹਾਂ ਨੂੰ ਕੁਝ ਸ਼ੱਕ ਹੋਇਆ। ਉਹ ਜਿੰਦਾ ਤੋੜ ਕੇ ਅੰਦਰ ਦਾਖ਼ਲ ਹੋਏ ਤਾਂ ਉੱਥੇ ਦਾ ਮਾਹੌਲ ਦੇਖ ਕੇ ਘਬਰਾ ਗਏ। ਅੰਦਰ ਦੋਵਾਂ ਭੈਣਾਂ ਦੀਆਂ ਲਾਸ਼ਾ ਖ਼ੂਨ ਨਾਲ ਲਬਰੇਜ਼ ਪਈਆਂ ਸਨ। ਚੁਫੇਰੇ ਖ਼ੂਨ ਫੈਲਿਆ ਹੋਇਆ ਸੀ। ਉਨ੍ਹਾਂ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ, ਫਿਲਹਾਲ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ।


Posted By: Akash Deep