ਪੰਜਾਬੀ ਜਾਗਰਣ ਟੀਮ, ਨਿਆਗਾਓਂ : ਪਿੰਡ ਕਾਂਸਲ ਦੀ ਪਰਾਗ ਵੈਲੀ ਸੁਸਾਇਟੀ 'ਚ ਨਿਆਗਾਓਂ ਨਗਰ ਪ੍ਰਰੀਸ਼ਦ ਨੇ ਕਾਰਵਾਈ ਕਰਦੇ ਹੋਏ ਨਵੀਂ ਬਣੀ ਇਮਾਰਤ ਨੂੰ ਢਾਹ ਦਿੱਤਾ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਤੇ ਜੂਨੀਅਰ ਇੰਜੀਨੀਅਰ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ ਸਨ। ਜੇਸੀਬੀ ਮਸ਼ੀਨ ਨਾਲ ਕਾਰਵਾਈ ਕਰਦੇ ਹੋਏ ਨਵ-ਨਿਰਮਾਣ ਨੂੰ ਬੰਦ ਕਰ ਦਿੱਤਾ ਗਿਆ ਹੈ।

ਪ੍ਰਰਾਪਤ ਜਾਣਕਾਰੀ ਅਨੁਸਾਰ ਇਹ ਪਿੰਡ ਕਾਂਸਲ ਨਗਰ ਪ੍ਰਰੀਸ਼ਦ ਨਿਆਗਾਓਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਪਿੰਡ ਕਾਂਸਲ ਦੇ ਕੁਝ ਖੇਤਰਾਂ ਵਿਚ ਸੁਖਨਾ ਕੈਚਮੈਂਟ ਲਾਗੂ ਹੈ ਅਤੇ ਕੁਝ ਖੇਤਰਾਂ 'ਚ ਜੰਗਲੀ ਜੀਵ ਸੁਰੱਖਿਆ ਐਕਟ ਲਾਗੂ ਹੈ। ਇਸ ਕਾਰਨ ਸਰਕਾਰ ਨੇ ਇੱਥੇ ਉਸਾਰੀ ਦੇ ਕੰਮ 'ਤੇ ਪੂਰੀ ਤਰਾਂ੍ਹ ਪਾਬੰਦੀ ਲਗਾ ਦਿੱਤੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਰਾਜਪਾਲ ਵੱਲੋਂ ਪਰਾਗ ਵੈਲੀ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਸਬੰਧੀ ਕਿਸੇ ਵਿਅਕਤੀ ਵੱਲੋਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਤੋਂ ਬਾਅਦ ਨਗਰ ਕੌਂਸਲ ਨੇ ਇਸ 'ਤੇ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਸੰਦੇਸ਼ ਦਿੱਤਾ ਗਿਆ ਹੈ ਕਿ ਇਸ ਖੇਤਰ 'ਚ ਕੋਈ ਵੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਜੇਈ ਏਡੀ ਸ਼ਰਮਾ, ਸੌਰਭ ਆਨੰਦ, ਸੁਪਰਵਾਈਜ਼ਰ ਬਲਵੰਤ ਗਿੱਲ ਅਤੇ ਹੋਰ ਲੋਕ ਹਾਜ਼ਰ ਸਨ।

ਬਾਕਸ

ਜਿਸ 'ਤੇ ਕਾਰਵਾਈ ਕੀਤੀ ਗਈ ਹੈ, ਉਹ ਉਸਾਰੀ ਦਾ ਕੰਮ ਗੈਰ-ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਸੀ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਮੈਂ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਗਿਆ। ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ।

ਅਸ਼ੋਕ ਕੁਮਾਰ, ਕਾਰਜਕਾਰੀ ਅਧਿਕਾਰੀ, ਨਗਰ ਪ੍ਰਰੀਸ਼ਦ ਨਿਆਗਾਓਂ