ਜੇ ਐੱਸ ਕਲੇਰ, ਜ਼ੀਰਕਪੁਰ : ਨਗਰ ਕੌਂਸਲ ਜ਼ੀਰਕਪੁਰ ਦੀ ਮਹੀਨੇਵਾਰ ਮੀਟਿੰਗ ਪ੍ਰਧਾਨ ਉਦੇਵੀਰ ਸਿੰਘ ਿਢੱਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਉਪਰੰਤ ਪ੍ਰਧਾਨ ਉਦੇਵੀਰ ਿਢੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਮੀਟਿੰਗ ਦੌਰਾਨ ਚੰਡੀਗੜ੍ਹ ਅੰਬਾਲਾ ਤੇ ਜ਼ੀਰਕਪੁਰ ਸ਼ਿਮਲਾ ਕੌਮੀ ਸ਼ਾਹਰਾਹ ਦੇ 'ਤੇ ਪੈਦਲ ਸੜਕ ਪਾਰ ਕਰਨ ਵਾਲੇ ਰਾਹਗੀਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ 2 ਫੁੱਟ ਓਵਰਬਿ੍ਜ ਦੇ ਨਿਰਮਾਣ, ਜ਼ੀਰਕਪੁਰ ਸ਼ਹਿਰ ਦੇ ਸਾਰੀਆਂ ਪ੍ਰਮੱੁਖ ਐਂਟਰੀਆਂ 'ਤੇ ਸਵਾਗਤੀ ਗੇਟ ਲਗਾਉਣ, ਸ਼ਹਿਰ 'ਚ ਨਵੇਂ ਜੁੜੇ ਦਿਆਲਪੁਰਾ, ਭੂਡਾ ਸਾਹਿਬ ਤੇ ਛੱਤ ਪਿੰਡ 'ਚ ਸੀਵਰੇਜ਼ ਦੀਆਂ ਨਵੀਆਂ ਲਾਈਨਾਂ ਪਾਉਣ, ਨਵਾਂ ਐੱਸਟੀਪੀ ਸਥਾਪਿਤ ਕਰਨ ਅਤੇ ਜ਼ੀਰਕਪੁਰ ਸ਼ਹਿਰ 'ਚ ਕੱਚੇ ਤੌਰ ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਸੰਬਧੀ ਮਤਿਆ ਨੂੰ ਬੁਹਮਤ ਨਾਲ ਪਾਸ ਕਰਕੇ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਹਾਲਾਂਕਿ ਵਿਕਾਸ ਕਾਰਜਾਂ ਨੂੰ ਲੈ ਕੇ ਮਹੀਨੇਵਾਰ ਮੀਟਿੰਗ ਕਾਫ਼ੀ ਹੰਗਾਮੇਦਾਰ ਰਹੀ ਅਤੇ ਮਾਮਲਾ ਬਹਿਸਬਾਜ਼ੀ ਤੱਕ ਪਹੁੰਚ ਗਿਆ। ਹੰਗਾਮੇ ਦਾ ਮੁੱਖ ਕਾਰਨ ਨਗਰ ਕੌਂਸਲ ਵੱਲੋਂ ਆਪਣੇ ਇਕ ਚਹੇਤੇ ਵਿਅਕਤੀ ਨੂੰ ਜ਼ੀਰਕਪੁਰ ਨਗਰ ਕੌਂਸਲ 'ਚ ਕਾਨੂੰਨੀ ਸਲਾਹਕਾਰ ਦੇ ਤੌਰ 'ਤੇ ਰੱਖੇ ਜਾਣਾ ਅਤੇ ਮੀਟਿੰਗ ਤੈਅ ਸਮੇਂ ਤੋਂ ਇੱਕ ਘੰਟਾ ਬਾਅਦ ਸ਼ੁਰੂ ਕਰ ਟੈਂਡਰਾਂ ਦੀ ਅਲਾਟਮੈਂਟ ਸੰਬਧੀ ਬਿਨਾਂ ਬਹਿਸ ਦੇ ਹੀ ਸਮਾਪਤ ਕਰ ਦੇਣਾ ਰਿਹਾ। ਅਕਾਲੀ ਕੌਂਸਲਰਾਂ ਨੇ ਕਿਹਾ ਕਿ ਕਾਰਜਕਾਰੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਤੇ ਪ੍ਰਧਾਨ ਆਪਣੀ ਪਾਵਰ ਦੀ ਦੁਰਵਰਤੋਂ ਕਰ ਰਿਹਾ ਹੈ। ਇਸ ਮੀਟਿੰਗ 'ਚ ਪ੍ਰਧਾਨ ਉਦੇਵੀਰ ਸਿੰਘ ਿਢੱਲੋਂ, ਕਾਰਜਸਾਧਕ ਅਫ਼ਸਰ ਸੰਦੀਪ ਤਿਵਾੜੀ, ਐੱਸਡੀਓ ਇੰਦਰਮੋਹਨ ਸਿੰਘ, ਅਕਾਊਂਟੈਂਟ, ਸੰਜੇ ਕੁਮਾਰ ਸਮੇਤ ਅਕਾਲੀ ਅਤੇ ਕਾਂਗਰਸੀ ਕੌਂਸਲਰਾਂ ਅਤੇ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੀਟਿੰਗ ਦੇ ਦੌਰਾਨ 19 ਏਜੰਡੇ ਹਾਊਸ 'ਚ ਰੱਖੇ ਗਏ ਜਿਨਾਂ੍ਹ 'ਚੋਂ ਦੋ ਏਜੰਡਿਆਂ ਨੂੰ ਛੱਡ ਕੇ ਕਾਂਗਰਸੀ 23 ਕੌਂਸਲਰਾਂ ਨੇ ਬੁਹਮਤ ਨਾਲ ਪਾਸ ਕਰ ਦਿੱਤੇ।

ਜਾਣਕਾਰੀ ਦੇ ਅਨੁਸਾਰ 15 ਮਿੰਟ ਦੀ ਇਸ ਮੀਟਿੰਗ ਦੌਰਾਨ ਸ਼ੋ੍ਮਣੀ ਅਕਾਲੀ ਦਲ ਦੇ ਕੌਂਸਲਰਾਂ ਦੇ ਵੱਲੋਂ ਸ਼ਹਿਰ ਦੀਆਂ ਵਿਕਾਸ ਕਾਰਜਾਂ ਦਾ ਮੁੱਦਾ ਚੁੱਕਿਆ ਗਿਆ। ਇਸ ਮੁੱਦੇ ਨੂੰ ਲੈ ਕੇ ਉਨਾਂ੍ਹ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ 'ਤੇ ਟੈਂਡਰ ਅਲਾਟਮੈਂਟ ਨੂੰ ਲੈ ਕੇ ਐਟ ਪਾਰ (ਪੂਰੀ ਕੀਮਤ 'ਤੇ) ਅਲਾਟਮੈਂਟ ਕਰ ਰਿਸ਼ਵਤ ਅਤੇ ਕਮਿਸ਼ਨ ਖਾਣ ਦੇ ਇਲਜ਼ਾਮ ਲਾਏ ਗਏ। ਅਕਾਲੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਉਨਾਂ੍ਹ ਦੀ ਸਰਕਾਰ 'ਚ ਟੈਂਡਰ 30 ਤੋਂ 35 ਫ਼ੀਸਦ ਘੱਟ ਰੇਟ ਤੇ ਅਲਾਟ ਕੀਤੇ ਜਾਂਦੇ ਸਨ। ਪਰ ਜਦੋਂ ਦੇ ਕਾਂਗਰਸੀ ਨਗਰ ਕੌਂਸਲ 'ਚ ਕਾਬਜ਼ ਹੋਏ ਹਨ ਪ੍ਰਧਾਨ ਉਦੇਵੀਰ ਿਢੱਲੋਂ ਦੀ ਅਗਵਾਈ 'ਚ ਟੈਂਡਰ ਐਟ ਪਾਰ ਅਲਾਟ ਕਰ 30 ਤੋਂ 35 ਫ਼ੀਸਦ ਕਮਿਸ਼ਨ ਖਾਂਦੀ ਜਾ ਰਹੀ ਹੈ। ਐਡਵੋਕੇਟ ਕਰਮਜੀਤ ਨੂੰ ਨਗਰ ਕੌਂਸਲ ਦੇ ਏਜੰਡੇ ਰਾਹੀਂ ਨਗਰ ਕੌਂਸਲ ਜ਼ੀਰਕਪੁਰ ਦਾ ਕਾਨੂੰਨੀ ਸਲਾਹਕਾਰ ਰੱਖੇ ਜਾਣ ਨੂੰ ਲੈ ਕੇ ਅਕਾਲੀ ਕੌਂਸਲਰਾਂ ਯਾਦਵਿੰਦਰ ਸ਼ਰਮਾ, ਧਰਮਿੰਦਰ ਸ਼ਰਮਾ, ਧਰਮਿੰਦਰ ਗੌਤਮ ਅਤੇ ਤੇਜੀ ਸਿੰਧੂ ਨੇ ਦੋਸ਼ ਲਗਾਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਰਕਾਰ ਦੀ ਤਰਜ਼ 'ਤੇ ਜ਼ੀਰਕਪੁਰ ਨਗਰ ਕੌਂਸਲ 'ਚ ਘਰ -ਘਰ ਨੌਕਰੀ ਨਾ ਦੇ ਕੇ ਆਪਣਿਆਂ ਨੂੰ ਹੀ ਨੌਕਰੀ ਦਿੱਤੀ ਜਾ ਰਹੀ ਹੈ। ਉਨਾਂ੍ਹ ਕਿਹਾ ਕਿ ਇਸ ਆਉਂਦੇ ਲਈ ਹਲਕੇ 'ਚ ਹੋਰ ਵੀ ਕਈ ਯੋਗ ਐਡਵੋਕੇਟ ਹਨ। ਪਰ ਿਢੱਲੋਂ ਪਰਿਵਾਰ ਆਪਣੇ ਚਹੇਤੇ ਕਰਮਜੀਤ ਸਿੰਘ ਚੌਧਰੀ ਜੋ ਕਿ ਰਾਜਪੁਰੇ ਦਾ ਰਹਿਣ ਵਾਲਾ ਹੈ ਨੂੰ ਕਿਸੇ ਅਖ਼ਬਾਰ 'ਚ ਇਸ ਨਿਯੁਕਤੀ ਲਈ ਬਿਨਾਂ ਇਸ਼ਤਿਹਾਰ ਦਿਤੇ ਹੀ ਕਰ ਰਿਹਾ ਹੈ। ਜਦਕਿ ਹਲਕੇ 'ਚ ਕਈ ਯੋਗ ਐਡਵੋਕੇਟ ਹਨ ਜੋ ਲੰਬੇ ਸਮੇਂ ਤੋਂ ਕਾਂਗਰਸ ਦੇ ਹਮਾਇਤੀ ਰਹੇ ਹਨ। ਅਕਾਲੀ ਕੌਂਸਲਰਾਂ ਨੇ ਕਿਹਾ ਕਿ ਇੱਕ ਪਾਸੇ ਦੀਪਇੰਦਰ ਿਢੱਲੋਂ ਵੱਲੋਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਆਪਣੇ ਚਹੇਤਿਆਂ ਨੂੰ ਨਗਰ ਕੌਂਸਲ 'ਚ ਨੌਕਰੀ ਦੇ “ਅੰਨ੍ਹਾ ਵੰਡੇ ਰਿਓੜੀਆਂ, ਮੁੜ-ਮੁੜ ਅਪਣਿਆਂ ਨੂੰ'' ਦੀ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ। ਜਿਨਾਂ੍ਹ ਪਹਿਲਾ ਆਪਣੇ ਫ਼ਰਜੰਦ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਤੇ ਹੁਣ ਉਹ ਆਪਣੇ ਦੋਸਤ ਨੂੰ ਜ਼ੀਰਕਪੁਰ ਨਗਰ ਕੌਂਸਲ ਦਾ ਕਨੂੰਨੀ ਸਲਾਹਕਾਰ ਰੱਖਣਾ ਚਾਹੁੰਦੇ ਹਨ। ਮੀਟਿੰਗ ਦੇ ਦੌਰਾਨ ਅਕਾਲੀ ਕੌਂਸਲਰਾਂ ਨੇ ਪ੍ਰਧਾਨ ਉਦੇਵੀਰ ਸਿੰਘ ਿਢਲੋਂ ਨੂੰ ਇਹ ਵੀ ਚੇਤੇ ਕਰਵਾਇਆ ਕਿ ਉਨਾਂ੍ਹ ਦੇ ਪਿਤਾਜੀ ਦੀਪਇੰਦਰ ਿਢੱਲੋਂ 2017 ਤੋਂ ਪਹਿਲਾਂ 5 ਸਾਲ ਤੱਕ ਸ਼ੋ੍ਮਣੀ ਅਕਾਲੀ ਦਲ 'ਚ ਸੱਤਾ ਦਾ ਸੁੱਖ ਭੋਗ ਚੁੱਕੇ ਹਨ ਅਤੇ ਸ਼ੋ੍ਮਣੀ ਅਕਾਲੀ ਦਲ ਨੇ ਨਗਰ ਕੌਂਸਲ 'ਚ ਸੱਤਾ ਵਿੱਚ ਰਹਿੰਦਿਆਂ ਕਦੇ ਵੀ ਵਿਕਾਸ ਕਾਰਜਾਂ ਦੇ ਸੰਬਧੀ ਬਹਿਸ ਤੋਂ ਨਹੀਂ ਭੱਜੇ।

ਮੀਟਿੰਗ ਦੇ ਦੌਰਾਨ ਅਚਾਨਕ ਨਗਰ ਕੌਂਸਲ ਪ੍ਰਧਾਨ ਸਮੇਤ ਸਮੁੱਚੇ ਕਾਂਗਰਸੀ ਕੌਂਸਲਰ ਮੀਟਿੰਗ ਹਾਲ ਨੂੰ ਛੱਡ ਕੇ ਚਲੇ ਗਏ। ਜਿਸ ਤੋਂ ਬਾਅਦ ਅਕਾਲੀ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਉਦੇਵੀਰ ਸਿੰਘ ਿਢੱਲੋਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਵਿਕਾਸ ਕਾਰਜਾਂ ਦੇ ਨਾਮ ਤੇ ਟੈਂਡਰ ਅਲਾਟਮੈਂਟ 'ਚ 30 ਤੋਂ 35 ਫ਼ੀਸਦ ਕਮਿਸ਼ਨ ਖਾਧੀ ਜਾਣ ਦੇ ਦੋਸ਼ ਲਗਾਏ। ਅਕਾਲੀ ਕੌਂਸਲਰ ਧਰਮਿੰਦਰ ਸ਼ਰਮਾ ਨੇ ਕਿਹਾ ਕਿ ਬੜੀ ਹੀ ਹਾਸੋਹੀਣੀ ਗੱਲ ਹੈ ਕਿ ਵਿਰੋਧੀ ਧਿਰ 'ਚ ਸ਼ੋ੍ਮਣੀ ਅਕਾਲੀ ਦਲ ਦੇ 8 ਕੌਂਸਲਰ ਹਨ। ਪਰ ਮੀਟਿੰਗ ਵਿਚਾਲੇ ਛੱਡ ਪ੍ਰਧਾਨ ਉਦੇਵੀਰ ਿਢੱਲੋਂ ਸਣੇ ਕਾਂਗਰਸ ਦੇ 23 ਕੌਂਸਲਰ ਮਸਲਿਆਂ 'ਤੇ ਚਰਚਾ ਕਰਨ ਦੀ ਥਾਂ ਵਾਕ ਆਊਟ ਕਰ ਕੇ ਚਲੇ ਗਏ। ਇਸ ਤੋਂ ਬਾਅਦ ਅਕਾਲੀ ਕੌਂਸਲਰਾਂ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਦੀਪ ਤਿਵਾੜੀ ਨੂੰ ਉਨਾਂ੍ਹ ਦੇ ਦਫ਼ਤਰ 'ਚ ਿਘਆਓ ਕਰਦੇ ਹੋਏ ਕਿਹਾ ਕਿ ਰਾਜਨੀਤਕ ਦਬਾਅ ਹੇਠ ਕਾਰਜਕਾਰੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ ਤੇ ਪ੍ਰਧਾਨ ਆਪਣੀ ਪਾਵਰ ਦੀ ਦੁਰਵਰਤੋਂ ਕਰ ਰਿਹਾ ਹੈ।

ਇਸ ਸਬੰਧੀ ਗੱਲ ਕਰਨ 'ਤੇ ਪ੍ਰਧਾਨ ਉਦੇਵੀਰ ਿਢੱਲੋਂ ਨੇ ਅਕਾਲੀ ਕੌਂਸਲਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ ਅਸਲ 'ਚ ਅਕਾਲੀ ਕਾਂਗਰਸ ਦੀ ਚੜ੍ਹਤ ਨੂੰ ਵੇਖ ਕੇ ਬੁਖਲਾਹਟ 'ਚ ਬਿਆਨ ਦੇ ਰਹੇ ਹਨ। ਕਰਮਜੀਤ ਸਿੰਘ ਨੂੰ ਨਗਰ ਕੌਂਸਲ ਦਾ ਸਲਾਹਕਾਰ ਰੱਖੇ ਜਾਣ ਤੇ ਉਨਾਂ੍ਹ ਕਿਹਾ ਕਿ ਅਕਾਲੀ ਦਲ ਦੇ ਕੌਂਸਲਰ ਇਹ ਸਾਬਤ ਕਰ ਕੇ ਵਿਖਾਉਣ ਉਹ ਉਨਾਂ੍ਹ ਦੇ ਕੋਈ ਪਰਿਵਾਰਕ ਮੈਂਬਰ ਹਨ। ਟੈਂਡਰ ਅਲਾਟਮੈਂਟ 'ਤੇ ਉਨਾਂ੍ਹ ਕਿਹਾ ਕਿ ਐਟ ਪਾਰ ਟੈਂਡਰ ਅਲਾਟ ਕਰ ਉਨਾਂ੍ਹ ਕੀਤੇ ਜਾ ਰਹੇ ਕਾਰਜਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਕੀਤੇ ਗਏ ਹਨ। ਜਦਕਿ ਇਸ ਤੋਂ ਪਹਿਲਾਂ ਘਾਟੇ 'ਚ ਲਏ ਗਏ ਟੈਂਡਰਾਂ ਕਾਰਨ ਸੜਕਾਂ ਬਣਦੀਆਂ ਬਾਅਦ 'ਚ ਸੀ ਟੁੱਟ ਪਹਿਲਾਂ ਜਾਂਦੀਆਂ ਸਨ।