ਮਕੈਨੀਕਲ ਸਵੀਪਿੰਗ ਦੀ ਪ੍ਰਕਿਰਿਆ ਰੁਕੀ ਹੋਣ ਕਾਰਨ ਹੋਰ ਸਫ਼ਾਈ ਸੇਵਕ ਕੀਤੇ ਗਏ ਭਰਤੀ : ਮੇਅਰ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਨਗਰ ਨਿਗਮ ਦੀ ਕਮਿਸ਼ਨਰ ਨਵਜੋਤ ਕੌਰ ਨੇ ਮੁਹਾਲੀ 'ਚ ਸਫ਼ਾਈ ਦੇ ਬੰਦੋਬਸਤ ਵਧੀਆ ਢੰਗ ਨਾਲ ਕਰਨ ਸਬੰਧੀ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਨੇ ਕਿਹਾ ਕਿ ਮਕੈਨੀਕਲ ਸਵੀਪਿੰਗ ਦੀ ਪ੍ਰਕਿਰਿਆ ਹਾਲੇ ਸਥਾਨਕ ਸਰਕਾਰ ਵਿਭਾਗ 'ਚ ਕਾਰਵਾਈ ਅਧੀਨ ਹੋਣ ਕਰਕੇ ਕੁਝ ਸਫ਼ਾਈ ਕਰਮਚਾਰੀ ਭਰਤੀ ਕੀਤੇ ਗਏ ਹਨ ਅਤੇ ਕੁਝ ਮਸ਼ੀਨਰੀ ਮੁਹਾਲੀ ਨਗਰ ਨਿਗਮ ਵੱਲੋਂ ਹਾਸਲ ਕੀਤੀ ਗਈ ਹੈ। ਉਨਾਂ੍ਹ ਕਿਹਾ ਕਿ ਇਨਾਂ੍ਹ ਨੂੰ ਮੁਹਾਲੀ ਦੇ ਸਫ਼ਾਈ ਸਬੰਧੀ ਬਣਾਏ ਗਏ ਚਾਰ ਜ਼ੋਨਾਂ 'ਚ ਵੰਡਿਆ ਗਿਆ ਹੈ। ਉਨਾਂ੍ਹ ਕਿਹਾ ਕਿ ਮੁਹਾਲੀ 'ਚ ਸਾਫ਼-ਸਫ਼ਾਈ ਦੀ ਕੋਈ ਸਮੱਸਿਆ ਨਾ ਆਵੇ ਇਸ ਲਈ ਨਗਰ ਨਿਗਮ ਪੂਰੀ ਤਰਾਂ੍ਹ ਵਚਨਬੱਧ ਹੈ। ਉਨਾਂ੍ਹ ਮੁਹਾਲੀ ਦੇ ਲੋਕਾਂ ਨੂੰ ਵੀ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਬੇਨਤੀ ਕਰਦਿਆਂ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਮੁਹਾਲੀ 'ਚ ਸਭ ਤੋਂ ਵੱਡੀ ਸਮੱਸਿਆ ਸੜਕਾਂ ਕਿਨਾਰੇ ਸੁੱਟੇ ਗਏ ਪਲਾਸਟਿਕ ਦੇ ਲਿਫ਼ਾਿਫ਼ਆਂ ਅਤੇ ਹੋਰ ਗ਼ੰਦਗੀ ਤੋਂ ਆਉਂਦੀ ਹੈ। ਉਨਾਂ੍ਹ ਕਿਹਾ ਕਿ ਇਹ ਲਿਫ਼ਾਫੇ ਅਤੇ ਗ਼ੰਦਗੀ ਰੋਡ ਗਲੀਆਂ ਅਤੇ ਡਰੇਨੇਜ ਸਿਸਟਮ 'ਚ ਫਸ ਜਾਂਦੇ ਹਨ ਅਤੇ ਇਸ ਨਾਲ ਡਰੇਨੇਜ ਜਾਮ ਹੋ ਜਾਂਦਾ ਹੈ ਤੇ ਪਾਣੀ ਦੀ ਨਿਕਾਸੀ ਬੰਦ ਹੋ ਜਾਂਦੀ ਹੈ। ਉਨਾਂ੍ਹ ਮੁਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਖਾਸ ਤੌਰ ਤੇ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਗ਼ੰਦਗੀ ਨੂੰ ਸੜਕਾਂ ਉੱਤੇ ਸੁੱਟਣ ਤੋਂ ਬਚਣ ਅਤੇ ਪਲਾਸਟਿਕ ਦੀ ਰਹਿੰਦ ਖੂੰਹਦ ਨੂੰ ਸਹੀ ਢੰਗ ਨਾਲ ਕੂੜੇਦਾਨਾਂ 'ਚ ਪਾਉਣ।

ਉਨਾਂ੍ਹ ਇਸ ਮੌਕੇ ਸਮੂਹ ਸਫ਼ਾਈ ਵਿਭਾਗ ਦੇ ਚੀਫ਼ ਇੰਸਪੈਕਟਰਾਂ, ਇੰਸਪੈਕਟਰਾਂ, ਸੁਪਰਵਾਈਜ਼ਰਾਂ ਨੂੰ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਉਹ ਰੋਜ਼ਾਨਾ ਖੁਦ ਕਿਸੇ ਨਾ ਕਿਸੇ ਇਲਾਕੇ 'ਚ ਸਫ਼ਾਈ ਸੰਬੰਧਾਂ ਦੀ ਨਜ਼ਰਸਾਨੀ ਕਰਨਗੇ। ਉਨਾਂ੍ਹ ਕਿਹਾ ਕਿ ਜੇਕਰ ਕਿਸੇ ਵੀ ਖੇਤਰ 'ਚ ਸਫ਼ਾਈ ਸੰਬੰਧੀ ਕੋਈ ਕੋਤਾਹੀ ਪਾਈ ਜਾਂਦੀ ਹੈ ਤਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਿਫ਼ਕਸ ਕੀਤੀ ਜਾਵੇਗੀ।

ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਮੈਡੀਕਲ ਅਫ਼ਸਰ ਡਾ ਤਮੰਨਾ ਅਤੇ ਐੱਸਈ ਹਰਕੀਰਤ ਸਿੰਘ ਤੋਂ ਇਲਾਵਾ ਸੈਨੀਟੇਸ਼ਨ ਵਿਭਾਗ ਦੇ ਚੀਫ਼ ਇੰਸਪੈਕਟਰ, ਇੰਸਪੈਕਟਰ, ਸੁਪਰਵਾਈਜਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।