ਫੇਜ਼ ਇਕ 'ਚ ਲੱਗਣ ਵਾਲੀ ਸਬਜ਼ੀ ਮੰਡੀ ਦੇ ਪ੍ਰਧਾਨ ਨੂੰ ਹੋਇਆ ਕੋਰੋਨਾ, ਮਾਤਾ ਦੀ ਹੋ ਚੁੱਕੀ ਹੈ ਮੌਤ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੋਹਾਲੀ ਫੇਜ਼ ਇਕ 'ਚ ਲੱਗਣ ਵਾਲੀ ਸਬਜ਼ੀ ਮੰਡੀ ਦੇ ਆੜ੍ਹਤੀ ਕੋਰੋਨਾ ਦੀ ਮਹਾਮਾਰੀ ਤੋਂ ਬਚਾਉਣ ਹੇਤੂ ਸਬਜ਼ੀ ਮੰਡੀ ਨੂੰ ਸ਼ਿਫਟ ਕਰਨ ਦੀ ਮੰਗ ਕਰ ਰਹੇ ਹਨ ਪਰ ਭੀੜ-ਭਾੜ ਵਾਲੀ ਜਗ੍ਹਾ 'ਤੇ ਲੱਗਣ ਵਾਲੀ ਫੇਜ਼-1 ਵਾਲੀ ਸਬਜ਼ੀ ਮੰਡੀ ਦੇ ਆੜ੍ਹਤੀਆਂ 'ਤੇ ਹੁਣ ਕੋਰੋਨਾ ਦਾ ਖਤਰਾ ਮੰਡਰਾਉਣ ਲੱਗਾ ਹੈ। ਮੰਡੀ ਦੇ ਪ੍ਰਧਾਨ ਦਾ ਪਰਿਵਾਰ ਕੋਵਿਡ-19 ਦੀ ਲਪੇਟ 'ਚ ਆ ਚੁੱਕਿਆ ਹੈ। ਮੰਡੀ ਦੇ ਪ੍ਰਧਾਨ ਦੀ ਮਾਤਾ ਦੀ ਕੋਰੋਨਾ ਹੋਣ ਕਾਰਨ ਮੌਤ ਹੋ ਚੁੱਕੀ ਹੈ। ਆੜ੍ਹਤੀਆਂ ਦੀ ਸਮੱਸਿਆ ਨੂੰ ਸਬਜ਼ੀ ਮੰਡੀ ਫੇਜ਼-11 'ਚ ਸ਼ਿਫਟ ਕਰਨ ਲਈ ਡੀਸੀ ਨਾਲ ਮਿਲੇ ਆੜ੍ਹਤੀਆਂ ਵੱਲੋਂ ਖ਼ਬਰ ਵੀ ਪ੍ਰਕਾਸ਼ਿਤ ਕੀਤਾ ਸੀ। ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਆੜ੍ਹਤੀਆਂ ਦੀ ਮੰਡੀ ਸ਼ਿਫਟ ਕਰਣ ਦੀ ਮੰਗ 'ਤੇ ਧਿਆਨ ਨਹੀਂ ਦੇ ਰਿਹਾ। ਸਬਜ਼ੀ ਮੰਡੀ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਮਾਤਾ ਦੀ ਪਿਛਲੇ ਦਿਨੀਂ ਕੋਰੋਨਾ ਹੋਣ ਕਾਰਨ ਮੌਤ ਹੋ ਗਈ ਸੀ। ਜਦਕਿ ਮੇਰੀ ਖੁਦ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਪਤਾ ਚੱਲਿਆ ਹੈ ਕਿ ਮੰਡੀ 'ਚ ਕੋੋਰੋਨਾ ਮਰੀਜ਼ ਆਉਣ ਦੇ ਬਾਅਦ ਮੰਡੀ ਦੇ ਕੁਝ ਆੜ੍ਹਤੀ ਵੀ ਕੰਮ 'ਤੇ ਨਹੀਂ ਆ ਰਹੇ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਫੇਜ਼-1 'ਚ ਲੱਗਣ ਵਾਲੀ ਸਬਜ਼ੀ ਮੰਡੀ ਦੀ ਜਗ੍ਹਾ ਕਾਫ਼ੀ ਤੰਗ ਹੈ। ਹਰ ਰੋਜ਼ ਸਵੇਰੇ ਮੰਡੀ 'ਚ ਲੋਕਾਂ ਦੀ ਕਾਫ਼ੀ ਭੀੜ ਜਮ੍ਹਾਂ ਹੋ ਜਾਂਦੀ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕੋਵਿਡ-19 ਨੂੰ ਕੰਟਰੋਲ ਕਰਨ ਲਈ ਸ਼ੋਸਲ ਡਿਸਟੈਂਸਿੰਗ ਅਤੇ ਮਾਸਕ ਦਾ ਇਸਤੇਮਾਲ ਕਰਨ ਨੂੰ ਕਹਿੰਦਾ ਹੈ ਜਦਕਿ ਸਬਜ਼ੀ ਮੰਡੀ 'ਚ ਹੋਣ ਵਾਲੀ ਭੀੜ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਹੈ।

ਫੇਜ-11'ਚ ਸਬਜ਼ੀ ਮੰਡੀ ਲਗਾਉਣ ਦੀ ਮੰਗ

ਸਬਜੀ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਫੇਜ਼-11 'ਚ ਸਬਜ਼ੀ ਮੰਡੀ ਲਈ ਖਾਲੀ ਜਗ੍ਹਾ ਹੈ। ਆੜ੍ਹਤੀਆਂ ਲਈ ਵੀ ਸੁਵਿਧਾ ਮੌਜੂਦ ਹੈ। ਕੋਰੋਨਾ ਕਾਲ 'ਚ ਸਬਜ਼ੀ ਮੰਡੀ ਨੂੰ ਪਹਿਲਾਂ ਇਥੇ ਸ਼ਿਫਟ ਕੀਤਾ ਗਿਆ ਸੀ। ਹੁਣ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਲਈ ਸਬਜ਼ੀ ਮੰਡੀ ਨੂੰ ਫੇਜ-11 'ਚ ਸ਼ਿਫਟ ਕੀਤਾ ਜਾਵੇ।

------------

ਮੰਡੀ ਸ਼ਿਫਟ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ 'ਚ

ਸਬਜ਼ੀ ਮੰਡੀ ਨੂੰ ਫੇਜ਼ ਇਕ ਤੋਂ ਫੇਜ਼-11 'ਚ ਸ਼ਿਫਟ ਕੀਤੇ ਜਾਣ ਦਾ ਅਧਿਕਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ 'ਚ ਹੈ। ਪਹਿਲਾਂ ਮੰਡੀ 11 ਫੇਜ਼ 'ਚ ਹੀ ਨਿਰਧਾਰਤ ਕੀਤੀ ਗਈ ਸੀ। ਆੜ੍ਹਤੀ ਖੁਦ ਹੀ ਫੇਜ 1 'ਚ ਸ਼ਿਫਟ ਹੋਏ ਹਨ। ਆੜ੍ਹਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਅੱਗੇ ਮੰਗ ਰੱਖਣੀ ਚਾਹੀਦੀ ਹੈ।

ਨਿਰਮਲ ਪਾਲ, ਜ਼ਿਲ੍ਹਾ ਮੰਡੀ ਅਫ਼ਸਰ ਮੋਹਾਲੀ