ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਲਾਇਨਜ਼ ਕਲੱਬ ਮੁਹਾਲੀ ਵੱਲੋਂ ਰੁੱਖ ਲਾਉਣ ਦੀ ਮੁਹਿੰਮ ਦੇ ਪਹਿਲੇ ਪੜਾਅ 'ਚ ਲਾਇਨਜ਼ ਦੇ ਸਾਲ 2022-23 'ਚ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਦੀ ਅਗਵਾਈ ਹੇਠ 'ਰੁੱਖ ਲਗਾਉ ਜੀਵਨ ਬਚਾਓ' ਦੀ ਮੁਹਿੰਮ ਨੂੰ ਜਾਰੀ ਰਖਦੇ ਹੋਏ ਫੇਜ਼-10 ਵਿਖੇ ਪਾਰਕ 'ਚ 42 ਛਾਂ ਵਾਲੇ, ਫ਼ਲਾਂ ਵਾਲੇ ਅਤੇ ਫੁੱਲਾਂ ਵਾਲੇ ਪੌਦੇ ਲਗਾਏ ਗਏ। ਪਾਰਕ 'ਚ ਪੰਛੀਆਂ ਦੇ ਦਾਣੇ-ਪਾਣੀ ਲਈ 4 ਫੀਡਿੰਗ ਸਟੈਂਡ ਅਤੇ ਕਸੋਰੇਆਂ ਦਾ ਪ੍ਰਬੰਧ ਵੀ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ ਵੱਲੋਂ ਉਥੇ ਮੌਜੂਦ ਸਾਰੇ ਸੀਨੀਅਰ ਮੈਂਬਰਜ਼, ਇਲਾਕਾ ਨਿਵਾਸੀਆਂ ਅਤੇ ਆਪਣੀ ਨਵੀਂ ਚੁਣੀ ਹੋਈ ਟੀਮ ਦਾ ਇਸ ਸੇਵਾ 'ਚ ਸਹਿਯੋਗ ਪਾਉਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲਾਇਨਜ਼ ਕਲੱਬ ਮੁਹਾਲੀ ਵੱਲੋਂ ਜੁਲਾਈ ਮਹੀਨੇ ਸਾਲ 2022-23 'ਚ ਪਹਿਲੀ ਵਾਰ ਰੁੱਖ ਲਗਾਉਣ ਦੀ ਪ੍ਰਕਿਰਿਆ ਦਾ ਆਗ਼ਾਜ਼ ਕੀਤਾ ਗਿਆ ਅਤੇ ਸਮੇਂ-ਸਮੇਂ ਅਨੁਸਾਰ ਇਸ ਤਰਾਂ੍ਹ ਦੇ ਮਨੁੱਖਤਾ ਅਤੇ ਪ੍ਰਕਿਰਤੀ ਦੀ ਸੇਵਾ ਨੂੰ ਸਮਰਪਿਤ ਉਪਰਾਲੇ ਕੀਤੇ ਜਾਂਦੇ ਰਹਿਣਗੇ, ਜੋ ਸਮਾਜ ਨੂੰ ਨਵੀਂ ਸੇਧ ਦਿੰਦੇ ਹਨ।