ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਿੰਡ ਇਸਾਪੁਰ ਰੋਣੀ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਏ ਅਤੇ ਉਪਰੰਤ ਭੋਗ ਪਾਏ ਗਏ। ਜਿਸ 'ਚ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਹਾਜ਼ਰੀ ਭਰੀ ਗਈ। ਇਸ ਤੋਂ ਬਾਅਦ ਵੱਡੀ ਗਿਣਤੀ 'ਚ ਕਿਸਾਨ ਮੁਹਾਲੀ ਧਰਨੇ ਲਈ ਰਵਾਨਾ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਡੇਰਾਬੱਸੀ ਬਲਾਕ ਪ੍ਰਧਾਨ ਕਰਮ ਸਿੰਘ ਬਰੋਲੀ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਇਸਾਪੁਰ, ਗੁਰਪਾਲ ਸਿੰਘ, ਸੇਰ ਸਿੰਘ ਦੱਪਰ, ਬਲਜੀਤ ਸਿੰਘ ਭਾਉ, ਜਗਤਾਰ ਸਿੰਘ, ਨਿੱਕਾ ਸਿੰਘ ਝਰਮੜੀ, ਹਰਵਿੰਦਰ ਸਿੰਘ ਪਟਵਾਰੀ, ਬਲਕਾਰ ਸਿੰਘ, ਮਲਕੀਤ ਸਿੰਘ, ਰਿੰਕੂ, ਸੰਨੀ, ਗੋਲਾ, ਜੱਸੀ ਸਮੇਤ ਕਿਸਾਨ ਆਗੂ ਮੌਜੂਦ ਸਨ।