ਚੰਡੀਗੜ੍ਹ, ਜੇਐਨਐਨ : Punjab New CM Charanjit Singh Channi 1st Cabinet Meeting: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਦੀ ਕੈਬਨਿਟ ਦੀ ਪਹਿਲੀ ਬੈਠਕ 'ਚ ਕਈ ਮੁੱਦਿਆਂ 'ਤੇ ਚਰਚਾ ਹੋਈ। ਬੈਠਕ 'ਚ ਕੋਈ ਵੱਡਾ ਫੈਸਲਾ ਤਾਂ ਨਹੀਂ ਲਿਆ ਗਿਆ ਪਰ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ। ਹੁਣ ਸੂਬਿਆਂ 'ਚ ਕਿਸਾਨ ਜ਼ਮੀਨ 'ਚੋਂ ਬਿਨਾਂ ਫੀਸ ਦੇ ਰੇਤ ਕੱਢ ਸਕਦੇ ਹਨ।

ਨਵਜੋਤ ਸਿੱਧੂ ਦੇ ਐਲਾਨ ਦੇ ਉਲਟ ਕੈਬਨਿਟ ਮੀਟਿੰਗ 'ਚ ਨਹੀਂ ਹੋਇਆ ਕੋਈ ਵੱਡਾ ਫੈਸਲਾ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਤਿੰਨ ਘੰਟੇ ਤੋਂ ਜ਼ਿਆਦਾ ਤਕ ਚਲੀ ਕੈਬਨਿਟ ਬੈਠਕ 'ਚ ਸਰਕਾਰ ਕੋਈ ਵੱਡਾ ਫੈਸਲਾ ਨਹੀਂ ਲੈ ਸਕੀ। ਬੈਠਕ 'ਚ ਜ਼ਿਆਦਾਤਰ ਮੁੱਦਿਆਂ 'ਤੇ ਸਿਰਫ ਚਰਚਾ ਹੀ ਹੋਈ। ਹਾਲਾਂਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੋਮਵਾਰ ਸ਼ਾਮ ਨੂੰ ਦਾਅਵ ਕੀਤਾ ਸੀ ਕਿ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਗਏ ਸਮਝੌਤੇ, ਰੇਤ ਮਾਫੀਆ ਤੇ ਸ਼ਰਾਬ ਮਾਫੀਆ ਆਦਿ ਨੂੰ ਖਤਮ ਕਰਨ ਲਈ ਵੱਡੇ ਫੈਸਲੇ ਲਏ ਜਾਣਗੇ। ਬੈਠਕ 'ਚ ਦੋ ਅਕਤੂਬਰ ਨੂੰ ਮਹਾਮਤਾ ਗਾਂਧੀ ਦੇ ਜਨਮ ਦਿਵਸ 'ਤੇ ਗਰੀਬ ਪੱਖੀ ਯਤਨਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ।

ਮਾਰਕ ਨਿੱਜੀ ਜ਼ਮੀਨ ਤੋਂ ਹੀ ਕੱਢੀ ਜਾ ਸਕੇਗੀ ਰੇਤ

ਬੈਠਕ 'ਚ ਉਨ੍ਹਾਂ ਕਿਸਾਨਾਂ ਦੀ ਜ਼ਮੀਨ 'ਚੋਂ ਬਿਨਾਂ ਫੀਸ ਰੇਤ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਜਿਨ੍ਹਾਂ ਦੀ ਜ਼ਮੀਨ ਨੂੰ ਖਣਨ ਲਈ ਮਾਰਕ ਕੀਤਾ ਗਿਆ ਹੈ। ਐਸਸੀ, ਬੀਸੀ ਤੇ ਬੀਪੀਐਲ ਪਰਿਵਾਰਾਂ ਨੂੰ ਮਿਲਣ ਵਾਲੀ ਮੁਫਤ 200 ਯੂਨਿਟ ਬਿਜਲੀ ਨੂੰ 300 ਯੂਨਿਟ ਕਰਨ ਲਈ ਬਿਜਲੀ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ ਨੂੰ ਅਗਲੀ ਬੈਠਕ 'ਚ ਪ੍ਰਸਤਾਵ ਲਿਆਉਣ ਲਈ ਕਿਹਾ ਗਿਆ ਤਾਂ ਜੋ ਇਸ ਦਾ ਲਾਭ ਜ਼ਰੂਰਤਮੰਦਾਂ ਨੂੰ ਦਿੱਤਾ ਜਾ ਸਕੇ।

Posted By: Ravneet Kaur