-ਛੇ ਮਹੀਨੇ ਤੋਂ ਹਵਾ 'ਚ ਲਟਕ ਰਿਹਾ

-ਟ੍ਾਂਸਫ਼ਾਰਮ ਵਾਪਰ ਸਕਦੀ ਹੈ ਕੋਈ ਅਣਸੁਖਾਵੀਂ ਘਟਨਾ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਪਿੰਡ ਖੇੜੀ ਗੁੱਜਰਾਂ 'ਚ ਪਿਛਲੇ ਛੇ ਮਹੀਨੇ ਤੋਂ ਬਿਜਲੀ ਟ੍ਾਂਸਫ਼ਾਰਮ ਦੇ ਦੋਵੇਂ ਖੰਭੇ ਟੁੱਟੇ ਹੋਏ ਹਨ ਅਤੇ ਜਿਸ ਕਾਰਨ ਟ੍ਾਂਸਫ਼ਾਰਮ ਹਵਾ 'ਚ ਲਟਕ ਰਿਹਾ ਹੈ। ਇਸ ਨੂੰ ਠੀਕ ਕਰਵਾਉਣ ਲਈ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਨੂੰ ਕਈ ਵਾਰ ਬੇਨਤੀ ਕੀਤੀ ਹੈ ਪਰ ਅੱਜ ਤਕ ਵੀ ਪਾਵਰਕਾਮ ਵਿਭਾਗ ਨੇ ਇਨ੍ਹਾਂ ਨੂੰ ਠੀਕ ਨਹੀਂ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਾਇਦ ਬਿਜਲੀ ਵਿਭਾਗ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਕਿ ਜਦੋਂ ਕੋਈ ਹਾਦਸਾ ਵਾਪਰ ਜਾਵੇ ਜਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾਵੇ ਤਾਂ ਇਸ ਨੂੰ ਬਦਲਿਆ ਜਾ ਸਕੇ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਟ੍ਾਂਸਫ਼ਾਰਮ ਪਿੰਡ ਦੀ ਫਿਰਨੀ 'ਤੇ ਲੱਗਿਆ ਹੋਇਆ ਹੈ। ਜਿੱਥੋਂ ਰੋਜ਼ਾਨਾ ਪਿੰਡ ਦੇ ਸੈਂਕੜੇ ਲੋਕ ਆਪਣੇ ਕੰਮਾਂ-ਕਾਰਾਂ ਲਈ ਪਿੰਡ ਤੋਂ ਬਾਹਰ ਜਾਂਦੇ ਹਨ। ਜਿਸ ਕਾਰਨ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚੋਂ ਮਿੱਟੀ ਦੇ ਲੰਘਣ ਵਾਲੇ ਟਿੱਪਰਾਂ 'ਚੋਂ ਕਿਸੇ ਇਕ ਟਿੱਪਰ ਨੇ ਟੱਕਰ ਮਾਰ ਕੇ ਇਸ ਟ੍ਾਂਸਫ਼ਾਰਮ ਦੇ ਖੰਭੇ ਤੋੜ ਦਿੱਤੇ ਹਨ। ਜਿਸ ਕਾਰਨ ਜੇਕਰ ਇਸ ਟ੍ਾਂਸਫ਼ਾਰਮ ਤੋਂ ਲਾਈਨ ਕੱਟਣੀ ਪਵੇ ਤਾਂ ਉਸ 'ਚ ਵੀ ਖ਼ਤਰੇ ਵਾਲੀ ਗੱਲ ਹੈ ਕਿਉਂਕਿ ਕਿਸੇ ਸਮੇਂ ਵੀ ਉਕਤ ਟ੍ਾਂਸਫ਼ਾਰਮ ਥੱਲੇ ਡਿੱਗ ਸਕਦਾ ਹੈ। ਪਰ ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਅੱਜ ਤਕ ਕੋਈ ਬਿਜਲੀ ਵਿਭਾਗ ਦਾ ਕਰਮਚਾਰੀ ਉਕਤ ਟ੍ਾਂਸਫ਼ਾਰਮ ਨੂੰ ਠੀਕ ਕਰਨ ਲਈ ਨਹੀਂ ਪਹੁੰਚਿਆ। ਜਿਸ ਕਾਰਨ ਪਿੰਡ ਵਾਸੀਆਂ 'ਚ ਪਾਵਰਕਾਮ ਵਿਭਾਗ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਟ੍ਾਂਸਫ਼ਾਰਮ ਨੂੰ ਠੀਕ ਕਰਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।

------

ਅੱਜ ਹੀ ਹੋਈ ਤਾਇਨਾਤੀ : ਐੱਸਡੀਓ

ਜਦੋਂ ਇਸ ਬਾਰੇ ਐੱਸਡੀਓ ਡੇਰਾਬੱਸੀ ਕਮਲਪ੍ਰਰੀਤ ਸਿੰਘ ਨਾਲ ਗੱਲ ਕੀਤੀ ਤਾਂ ਕਿਹਾ ਕਿ ਉਹ ਅੱਜ ਹੀ ਡੇਰਾਬੱਸੀ ਸਟੇਸ਼ਨ 'ਤੇ ਤਾਇਨਾਤ ਹੋਏ ਹਨ ਉਨ੍ਹਾਂ ਨੂੰ ਤਾਂ ਅਜੇ ਡੇਰਾਬੱਸੀ ਇਲਾਕੇ ਬਾਰੇ ਵੀ ਪੂਰੀ ਜਾਣਕਾਰੀ ਨਹੀਂ ਹੈ ਪਰ ਉਹ ਸਮੱਸਿਆ ਦਾ ਪਤਾ ਕਰਕੇ ਹੱਲ ਕਰਾ ਦੇਣਗੇ।