ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਅੱਜ ਇੱਥੇ ਦਸਵੀਂ ਜਮਾਤ ਤਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਹਿੰਦੀ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੀਆਂ ਪ੍ਰਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂੰ ਕਰਵਾਇਆ ਗਿਆ। ਹਿੰਦੀ ਸਾਹਿਤ ਸਿਰਜਣ ਮੁਕਾਬਲਿਆਂ ਦੀ ਰੂਪਰੇਖਾ ਸਾਂਝੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਿੰਦੀ ਸਾਹਿਤ ਸਿਰਜਣ ਮੁਕਾਬਲੇ ਵਿਦਿਆਰਥੀਆਂ ਦੇ ਸਿਰਜਣਾਤਮਕ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਲਿਆਉਣ ਦਾ ਇਕ ਯਤਨ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸ਼੍ਰੀ ਅਸ਼ਵਨੀ ਦੱਤਾ ਨੇ ਕਿਹਾ ਕਿ ਇਹ ਮੁਕਾਬਲੇ ਸਲਾਹੁਣਯੋਗ ਉੱਦਮ ਹਨ। ਉਨ੍ਹਾਂ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਇਨ੍ਹਾਂ ਮੁਕਾਬਲਿਆਂ ਦੇ ਹਿੱਸਾ ਬਣਨ ਦੀ ਅਪੀਲ ਕੀਤੀ।

ਇਨ੍ਹਾਂ ਮੁਕਾਬਲਿਆਂ 'ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਸਕੂਲਾਂ ਦੇ ਕੁੱਲ 110 ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਜਿਸ ਵਿਚ ਕਵਿਤਾ ਗਾਇਨ ਮੁਕਾਬਲੇ ਲਈ 35, ਲੇਖ ਰਚਨਾ ਲਈ 41, ਕਹਾਣੀ ਰਚਨਾ ਲਈ 25 ਅਤੇ ਕਵਿਤਾ ਰਚਨਾ ਲਈ 09 ਵਿਦਿਆਰਥੀ ਸ਼ਾਮਲ ਸਨ। ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਲਈ ਪ੍ਰਵਾਨਿਤ ਕਵੀ ਸੂਰਦਾਸ, ਮੀਰਾਂਬਾਈ, ਸੁਰੇਸ਼ ਚੰਦਰ ਵਾਤਸਾਇਨ, ਕੁਮਾਰ ਵਿਕਲ, ਦੇਵ ਰਾਜ ਦਿਨੇਸ਼, ਮਹਾਂਦੇਵੀ ਵਰਮਾ, ਸੂਰਯ ਕਾਂਤ ਤਿ੍ਪਾਠੀ ਨਿਰਾਲਾ, ਹਰਿਵੰਸ਼ ਰਾਏ ਬੱਚਨ, ਸੁਮਿੱਤਰਾ ਨੰਦਨ ਪੰਤ ਦੀਆਂ ਕਵਿਤਾਵਾਂ ਨੂੰ 35 ਵਿਦਿਆਰਥੀਆਂ ਦੁਆਰਾ ਕਵਿਤਾ ਗਾਇਨ ਦੇ ਰੂਪ 'ਚ ਪੇਸ਼ ਕਰਦਿਆਂ ਸੋ੍ਤਿਆਂ ਨੂੰ ਝੂੰਮਣ ਲਾ ਦਿੱਤਾ। ਇਸੇ ਤਰਾਂ੍ਹ ਕਵਿਤਾ ਰਚਨਾ ਮੁਕਾਬਲੇ ਲਈ 'ਮੇਰਾ ਦੇਸ਼', 'ਫੂਲੋਂ ਕੀ ਬਗਿਆ', 'ਸ਼ਕਿਸ਼ਕ' ਸਿਰਲੇਖ ਮੌਕੇ 'ਤੇ ਦਿੱਤੇ ਗਏ ਅਤੇ ਇਸ ਵਿੱਚ 09 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਲੇਖ ਰਚਨਾ ਮੁਕਾਬਲੇ ਲਈ 'ਮਨੁਸ਼ਯ ਅੌਰ ਭਾਸ਼ਾ', 'ਪਰਿਆਵਰਣ ਅੌਰ ਆਨੇ ਵਾਲਾ ਕੱਲ੍ਹ', 'ਆਪਣਾ-ਆਪਣਾ ਦਿ੍ਸ਼ਟੀਕੋਣ' ਵਿਸ਼ੇ ਮੌਕੇ 'ਤੇ ਦਿੱਤੇ ਗਏ ਅਤੇ ਇਸ ਵਿੱਚ 41 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਕਹਾਣੀ ਰਚਨਾ ਮੁਕਾਬਲੇ ਲਈ 'ਪਰਿਸ਼ਰਮ ਅੌਰ ਸਫ਼ਲਤਾ', 'ਮੈਂ ਘਰ ਸੇ ਨਿਕਲਾ ਅੌਰ ਅਚਾਨਕ.......', 'ਦਾਦੀ ਮਾਂ ਸੇ ਸੁਨੀ ਕਹਾਣੀ' ਵਿਸ਼ੇ ਮੌਕੇ 'ਤੇ ਦਿੱਤੇ ਗਏ ਅਤੇ 25 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਸਾਰੀਆਂ ਹੀ ਵਿਧਾਵਾਂ ਵਿੱਚ ਜਬਰਦਸਤ ਮੁਕਾਬਲਾ ਅਤੇ ਰੌਚਕਤਾ ਵੇਖਣ ਵਾਲੀ ਸੀ।

ਕਵਿਤਾ ਰਚਨਾ 'ਚ ਪਹਿਲਾ ਸਥਾਨ ਹੰਸਿਕਾ ਮਹਿਰਾ (ਸ.ਕੰ.ਸ.ਸ.ਸ.ਸੋਹਾਣਾ) , ਦੂਜਾ ਸਥਾਨ ਗੁਨਗੁਨ ਦੇ (ਸ਼ਵਿਾਲਿਕ ਪਬਲਿਕ ਸਕੂਲ, ਮੁਹਾਲੀ) ਅਤੇ ਤੀਜਾ ਸਥਾਨ ਸਪੀਨਾ (ਸ.ਕੰ.ਸ.ਸ.ਸ.ਸੋਹਾਣਾ) ਨੇ ਪ੍ਰਰਾਪਤ ਕੀਤਾ। ਲੇਖ ਰਚਨਾ ਵਿੱਚ ਪਹਿਲਾ ਸਥਾਨ ਧਰਮਵੀਰ ਸਿੰਘ (ਸ.ਸ.ਸ.ਸ.ਤੀੜਾ), ਦੂਜਾ ਸਥਾਨ ਕਾਜਲ ਸੇਨ (ਸ.ਮ.ਸ.ਸ.ਸ.ਖਰੜ) ਅਤੇ ਤੀਜਾ ਸਥਾਨ ਖੁਸ਼ਮੀਤ ਕੌਰ (ਸ.ਕੰ.ਸ.ਸ.ਸ.ਸੋਹਾਣਾ) ਨੇ ਪ੍ਰਰਾਪਤ ਕੀਤਾ। ਕਹਾਣੀ ਰਚਨਾ ਵਿੱਚ ਪਹਿਲਾ ਸਥਾਨ ਰੰਜਨਾ (ਸ.ਮ.ਸ.ਸ.ਸ.ਖਰੜ), ਦੂਜਾ ਸਥਾਨ ਸਾਹਿਲਪ੍ਰਰੀਤ ਸਿੰਘ (ਸ.ਸ.ਸ.ਸ.ਤੀੜਾ) ਅਤੇ ਤੀਜਾ ਸਥਾਨ ਐਸ਼ਵੀ ਠਾਕੁਰ (ਸ਼ਵਿਾਲਿਕ ਪਬਲਿਕ ਸਕੂਲ, ਮੋਹਾਲੀ) ਪ੍ਰਰਾਪਤ ਕੀਤਾ। ਇਸੇ ਤਰਾਂ੍ਹ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਇਸ਼ੂ ਸੈਣੀ (ਸ.ਸ.ਸ.ਸ.ਪੰਡਵਾਲਾ), ਦੂਜਾ ਸਥਾਨ ਅੰਸ਼ਕਿਾ (ਸ.ਹ.ਸ.ਕਰਾਲਾ) ਅਤੇ ਤੀਜਾ ਸਥਾਨ ਵੈਭਵ ਸ਼ਰਮਾ (ਸ਼ਵਿਾਲਿਕ ਪਬਲਿਕ ਸਕੂਲ, ਮੋਹਾਲੀ) ਨੇ ਪ੍ਰਰਾਪਤ ਕੀਤਾ। ਮੁਕਾਬਲਿਆਂ ਉਪਰੰਤ ਜ਼ਲਿ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ, ਅਸ਼ਵਨੀ ਕੁਮਾਰ ਦੱਤਾ (ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਸ਼੍ਰੀਮਤੀ ਕੰਚਨ ਸ਼ਰਮਾ (ਉਪ ਜ਼ਲਿ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਸ਼੍ਰੀਮਤੀ ਪਰਮਿੰਦਰ ਕੌਰ (ਉਪ ਜ਼ਲਿ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਖੋਜ ਅਫ਼ਸਰ ਦਰਸ਼ਨ ਕੌਰ, ਖੋਜ ਇੰਸਟ੍ਕਟਰ ਜਤਿੰਦਰਪਾਲ ਸਿੰਘ ਵੱਲੋਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਪ੍ਰਮਾਣ-ਪੱਤਰ ਅਤੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ।

ਇਨ੍ਹਾਂ ਮੁਕਾਬਲਿਆਂ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਵਿਦਿਆਰਥੀਆਂ ਅੰਦਰ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨਰੋਏ ਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਵਿਦਿਆਰਥੀਆਂ ਅੰਦਰ ਇਹਨਾਂ ਮੁਕਾਬਲਿਆਂ ਨੂੰ ਲੈ ਕੇ ਉਤਸ਼ਾਹ ਵੇਖਣ ਵਾਲਾ ਸੀ।