ਤਰਨਪ੍ਰਰੀਤ ਸਿੰਘ, ਜ਼ੀਰਕਪਰ: ਨਗਰ ਕੌਂਸਲ ਜ਼ੀਰਕਪੁਰ ਵੱਲੋਂ 21 ਅਕਤੂਬਰ ਨੂੰ ਪਾਸ ਕੀਤੇ ਗਏ ਮਤਿਆਂ ਸਬੰਧੀ ਹਲਕਾ ਵਿਧਾਇਕ ਐੱਨਕੇ ਸ਼ਰਮਾ ਵੱਲੋਂ ਇਕ ਪ੍ਰਰੈੱਸ ਕਾਨਫਰੰਸ ਦੌਰਾਨ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਿਢੱਲੋਂ ਤੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਿਢੱਲੋਂ ਖ਼ਿਲਾਫ਼ ਕਈ ਗੰਭੀਰ ਦੋਸ਼ ਲਾਏ ਸਨ। ਜਿਸ ਸਬੰਧੀ ਅੱਜ ਉਦੇਵੀਰ ਸਿੰਘ ਿਢੱਲੋਂ ਵੱਲੋਂ ਖੰਡਨ ਕੀਤਾ ਗਿਆ। ਪੱਤਰਕਾਰ ਨਾਲ ਹੋਈ ਵਿਸ਼ੇਸ਼ ਮੁਲਾਕਾਤ ਦੌਰਾਨ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਿਢੱਲੋਂ ਨੇ ਕਿਹਾ ਕਿ ਮੋਬਾਈਲ ਟਾਵਰਾਂ ਸਬੰਧੀ ਜੋ ਮਤਾ ਪਾਇਆ ਗਿਆ ਹੈ। ਉਹ ਵਿਰੋਧ ਮਤਾ ਪਾਇਆ ਗਿਆ ਹੈ ਨਾ ਕਿ, ਉਸ ਮਤੇ ਦੀ ਹਮਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਹਲਕਾ ਵਿਧਾਇਕ ਐੱਨਕੇ ਸ਼ਰਮਾ ਨੂੰ ਇਹ ਮਤੇ ਧਿਆਨ ਨਾਲ ਪੜ੍ਹ ਲੈਣੇ ਚਾਹੀਦੇ ਹਨ ਅਤੇ ਉਸ ਉਪਰੰਤ ਕੋਈ ਬਿਆਨ ਜਾਰੀ ਕਰਨਾ ਚਾਹੀਦਾ ਹੈ। ਗੁਰਦੁਆਰਾ ਨਾਭਾ ਸਾਹਿਬ ਵਿਖੇ ਚਾਰ ਏਕੜ 'ਚ ਬਣਾਏ ਜਾ ਰਹੇ ਹੈਰੀਟੇਜ ਪਾਰਕ ਸੰਬੰਧੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਗੁਰਦੁਆਰਾ ਸਾਹਿਬ ਨੇੜੇ ਪਾਰਕ ਬਨਣ ਦਾ ਇਤਰਾਜ਼ ਹੈ ਤਾਂ ਉਹ ਨਗਰ ਕੌਂਸਲ 'ਚ ਆ ਕੇ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਆਲੇ- ਦੁਆਲੇ ਨੂੰ ਸੁੰਦਰ ਬਣਾਉਣ ਲਈ ਸਰਕਾਰ ਵੱਲੋਂ ਗ੍ਾਂਟ ਵੀ ਜਾਰੀ ਹੋਈ ਸੀ। ਜਿਸ ਜਗ੍ਹਾ 'ਤੇ ਪਾਰਕ ਬਣਾਇਆ ਜਾ ਰਿਹਾ ਹੈ ਇੱਕ ਬਿਲਡਰ ਦੇ ਪ੍ਰਰਾਜੈਕਟ ਨੂੰ ਫਾਇਦਾ ਦੇਣ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਗਰੀਨ ਲੋਟਸ ਪ੍ਰਰਾਜੈਕਟ ਕਿੱਥੇ ਬਣ ਰਿਹਾ ਹੈ।

ਡੇਂਗੂ ਸਬੰਧੀ ਉਨਾਂ੍ਹ ਨੇ ਕਿਹਾ ਕਿ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਸਾਰੇ ਸ਼ਹਿਰ ਅੰਦਰ ਲੜੀਵਾਰ ਤਰੀਕੇ ਨਾਲ ਫੌਗਿੰਗ ਕਰਵਾਈ ਜਾ ਰਹੀ ਹੈ। ਰਜਿਸਟ੍ਰੀਆਂ ਅਤੇ ਨਕਸ਼ੇ ਪਾਸ ਕਰਵਾਉਣ ਸੰਬੰਧੀ ਕਾਂਗਰਸੀਆਂ ਵੱਲੋਂ ਲਏ ਜਾ ਰਹੇ ਪੈਸਿਆਂ ਦੇ ਦੋਸ਼ਾਂ ਸੰਬੰਧੀ ਉਨ੍ਹਾਂ ਨੇ ਕਿਹਾ ਕਿ ਜੇਕਰ ਹਲਕਾ ਵਿਧਾਇਕ ਐੱਨ ਕੇ ਸ਼ਰਮਾ ਇੱਕ ਵੀ ਦੋਸ਼ ਸਾਬਤ ਕਰ ਦੇਣ ਤਾਂ ਉਹ ਰਾਜਨੀਤੀ ਛੱਡਣ ਨੂੰ ਤਿਆਰ ਹਨ। ਉਨ੍ਹਾਂ ਨੇ ਹਲਕਾ ਵਿਧਾਇਕ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜਦੋਂ ਉਨਾਂ੍ਹ ਦਾ ਨਗਰ ਕੌਂਸਲ 'ਤੇ ਕਬਜਾ ਸੀ ਤਾਂ ਉਨਾਂ੍ਹ ਦਾ ਭਰਾ ਜਾਂ ਉਨ੍ਹਾਂ ਦਾ ਕੋਈ ਇਕ ਬੰਦਾ ਹਰ ਵਕਤ ਤਹਿਸੀਲਦਾਰ ਦੇ ਨਾਲ ਕੁਰਸੀ ਲਗਾ ਕੇ ਬੈਠਾ ਨਜ਼ਰ ਆਉਂਦਾ ਸੀ ਜੋ ਹਰ ਇਕ ਰਜਿਸਟਰੀ ਦਾ ਹਿਸਾਬ ਰੱਖਦਾ ਸੀ।