ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਸਥਾਨਕ ਕਰਨਲ ਵੀਆਰ ਮੋਹਨ ਡੀਏਵੀ ਪਬਲਿਕ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ।ਉੱਘੇ ਉਦਯੋਗਪਤੀ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰੀ ਐੱਸਐੱਸ ਵਿਰਦੀ ਨੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ਼ਮ੍ਹਾ ਰੋਸ਼ਨ ਕਰ ਸਮਾਗਮ ਦਾ ਆਗਾਜ਼ ਕੀਤਾ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਕੂਲ ਦੀ ਪਿੰ੍ਸੀਪਲ ਸਰੀਤਾ ਯਾਦਵ ਨੇ ਮੁੱਖ ਮਹਿਮਾਨ ਨੂੰ ਬੂਟਾ ਦੇ ਕੇ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਪ੍ਰਰਾਰਥਨਾ ਅਤੇ ਡੀਏਵੀ ਗਾਨ ਨਾਲ ਹੋਈ ਜਿਸ ਤੋਂ ਬਾਅਦ ਇਨਾਮ ਵੰਡੇ ਗਏ। ਮੁੱਖ ਮਹਿਮਾਨ ਐੱਸਐੱਸ ਵਿਰਦੀ ਨੇ ਸਕੂਲ ਸਟਾਫ਼ ਅਤੇ ਪਿੰ੍ਸੀਪਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਛੋਟੇ ਛੋਟੇ ਬੱਚਿਆਂ ਵਲੋਂ ਪੇਸ਼ ਕੀਤੇ ਰੰਗਾਰੰਗ ਪੋ੍ਗਰਾਮ ਨੇ ਸਭਨਾਂ ਦਾ ਮਨ ਮੋਹ ਲਿਆ, ਜੋ ਸਕੂਲ ਸਟਾਫ਼ ਵਲੋਂ ਕੀਤੀ ਮੇਹਨਤ ਦਾ ਨਤੀਜਾ ਹੈ। ਉਨਾਂ੍ਹ ਕਿਹਾ ਕਿ ਅਜਿਹੇ ਸਮਾਗਮ 'ਚ ਛੋਟੇ ਛੋਟੇ ਬੱਚਿਆਂ ਵਲੋਂ ਹਿੱਸਾ ਲੈਣ ਨਾਲ ਉਨਾਂ੍ਹ ਅੰਦਰ ਛਪੀ ਪ੍ਰਤਿਭਾ ਬਾਹਰ ਨਿਕਲਦੀ ਹੈ। ਇਹੀ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਉਨਾਂ੍ਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੀ ਘਟਨਾਵਾਂ ਸਾਂਝੀਆਂ ਕਰਦੇ ਕਰਦੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਕੂਲ ਪਿੰ੍ਸੀਪਲ ਸਰੀਤਾ ਯਾਦਵ ਨੇ ਆਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਆਪਣੇ ਸੰਬੋਧਨ 'ਚ ਸਕੂਲ ਬਾਰੇ ਚਾਨਣਾ ਪਾਇਆ। ਕਲਾਸ ਪਹਿਲੀ 'ਚੋਂ ਪਹਿਲਾਂ ਸਥਾਨ ਅਵਿਕ ਸ਼ਰਮਾ, ਦੂਜਾ ਗੋਰਵੀ ਬਖਸ਼ੀ ਤੇ ਤੀਜਾ ਸਥਾਨ ਸਾਨਵੀ ਨੇ ਹਾਸਲ ਕੀਤਾ। ਇਸੇ ਤਰ੍ਹਾਂ ਦੂਜੀ ਕਲਾਸ 'ਚ ਪਹਿਲਾਂ ਸ਼ਿਵਾਂਸ਼ , ਦੂਜਾ ਜਾਹਨਵੀ, ਤੀਜਾ ਸ਼ਿਵਾਂਗੀ ਠਾਕੁਰ, ਤੀਜੀ ਕਲਾਸ 'ਚ ਪਹਿਲਾਂ ਆਰੁਸ਼ ਚੌਹਾਨ, ਦੂਜਾ ਤਰਨਪ੍ਰਰੀਤ ਕੌਰ, ਤੀਜਾ ਆਰੋਹੀ ਧੀਮਾਨ, ਚੌਥੀ ਕਲਾਸ 'ਚ ਪਹਿਲਾਂ ਮੀਰਾ, ਦੂਜਾ ਐਂਜਲ ਧੀਮਾਨ, ਤੀਜਾ ਕੰਨਵ ਸ਼ਰਮਾ, ਪੰਜਵੀ ਕਲਾਸ 'ਚ ਪਹਿਲਾਂ ਗੁਨਵੀਰ ਸਿੰਘ, ਦੂਜਾ ਹਰਿਤਿਕ ਮਲਿਕ ਅਤੇ ਤੀਜਾ ਸਥਾਨ ਲਵਲੀ ਕੰਵਰ ਨੇ ਹਾਸਲ ਕੀਤਾ। ਪਹਿਲੀ ਤੋਂ ਪੰਜਵੀਂ ਕਲਾਸ ਤਕ ਦੇ ਐਲਾਨੇ ਨਤੀਜੇ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਸਕੂਲ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।