ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ

ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਂਸਲ (ਪੀਐੱਸਸੀਐੱਸਟੀ) ਵੱਲੋਂ ਸਟਾਰਟਅੱਪ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਸਰਕਾਰ ਦੁਆਰਾ ਵਿਕਸਤ ਕੀਤੇ ਗਏ ਸਪਾਂਸਰਡ ਈਕੋ ਸਿਸਟਮ ਦੀ ਭੂਮਿਕਾ ਬਾਰੇ ਜਾਗਰੂਕ ਕਰਨ ਲਈ ਇਕ ਸਟਾਰਟਅੱਪ ਸਮਾਗਮ ਦਾ ਆਯੋਜਨ ਕਰਵਾਇਆ ਗਿਆ।

ਇਸ ਦੀ ਜਾਣਕਾਰੀ ਦਿੰਦੇ ਹੋਏ (ਪੀਐੱਸਸੀਐੱਸਟੀ) ਦੇ ਬੁਲਾਰੇ ਨੇ ਦਸਿਆ ਕਿ ਇਹ ਸਮਾਗਮ ਐੱਲਐੱਮ ਥਾਪਰ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਡੇਰਾਬੱਸੀ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀਬੀਈਈ) ਐੱਸਏਐੱਸ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਬੁਲਾਰੇ ਅਨੁਸਾਰ ਸਟਾਰਟਅਪ ਚੈਲੇਂਜ ਦਾ ਉਦੇਸ਼ ਉਭਰਦੇ ਉੱਦਮੀਆਂ ਨੂੰ ਸਲਾਹ ਦੇਣ ਅਤੇ ਉਹਨਾਂ ਨੂੰ ਸੰਭਾਲਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਨਕਿਊਬੇਸ਼ਨ ਸੈਂਟਰ ਵੱਖ-ਵੱਖ ਸੈਕਟਰਾਂ 'ਚ ਸਹਿ-ਕਾਰਜ ਕਰਨ ਵਾਲੀਆਂ ਥਾਵਾਂ, ਸੀਡ ਮਨੀ, ਅਤੇ ਸਲਾਹ ਦੇਣ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। ਦੋ ਸ਼ੇ੍ਣੀਆਂ (ਵਿਦਿਆਰਥੀਆਂ ਅਤੇ ਓਪਨ ਸ਼ੇ੍ਣੀ ਲਈ) ਦੇ ਤਹਿਤ ਨਵੀਨਤਾਕਾਰੀ ਕਾਰੋਬਾਰੀ ਵਿਚਾਰਾਂ ਲਈ ਸਟਾਰਟਅਪ ਚੈਲੇਂਜ ਤਹਿਤ ਅਰਜ਼ੀਆਂ ਮੰਗੀਆਂ ਗਈਆਂ ਹਨ। ਇੱਛੁਕ ਉਮੀਦਵਾਰ ਆਪਣੀਆਂ ਅਰਜ਼ੀਆਂ https://bit.ly/What1n9deaMohali 'ਤੇ 15 ਫਰਵਰੀ ਤੱਕ ਜਮਾਂ੍ਹ ਕਰਵਾ ਸਕਦੇ ਹਨ। ਇਸ ਮਕਸਦ ਲਈ ਵੱਖਰੇ ਤੌਰ 'ਤੇ ਕਿਊ ਆਰ ਕੋਡ ਵੀ ਜਾਰੀ ਕੀਤਾ ਗਿਆ ਹੈ।

ਇਸ ਸਮਾਗਮ 'ਚ ਡਾ. ਦਪਿੰਦਰ ਬਖਸ਼ੀ, ਪੀਐੱਸਸੀਐੱਸਟੀ, ਸ਼੍ਰੀਮਤੀ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀਬੀਈਈ, ਸ਼੍ਰੀਮਤੀ ਸੁਖਅਮਨ ਬਾਠ ਡੀਬੀਈਈ, ਐੱਸਏਐੱਸ ਨਗਰ, ਸ਼੍ਰੀਮਤੀ ਨੀਤਿਕਾ ਖੁਰਾਣਾ, ਚੰਡੀਗੜ੍ਹ ਏਂਜਲ ਨਿਵੇਸ਼ਕ ਅਤੇ ਹੋਰ ਮਹਿਲਾ ਉੱਦਮੀਆਂ ਵੱਲੋਂ ਪ੍ਰਰਾਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ।