* ਜ਼ਰੂਰੀ ਕੰਮ ਹੋਣ 'ਤੇ ਹੀ ਬੁਲਾਇਆ ਜਾਵੇਗਾ ਸੰਸਥਾ 'ਚ

* ਸੋਸ਼ਲ ਮੀਡੀਆ ਜਾਂ ਫੋਨ 'ਤੇ ਟੀਚਿੰਗ ਸਟਾਫ ਰੱਖੇਗਾ ਸੰਪਰਕ

ਜੇਐੱਨਐੱਨ, ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਸਕੂਲ ਤੇ ਕਾਲਜਾਂ ਦੇ ਅਧਿਆਪਕਾਂ ਨੂੰ ਰਾਹਤ ਦਿੱਤੀ ਹੈ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ (ਹਾਇਰ ਤੇ ਸਕੂਲ) ਵੱਲੋਂ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਲਈ ਨਵੀਂ ਗਾਈਡਲਾਈਨਜ਼ ਜਾਰੀ ਕੀਤੀ ਗਈ ਹੈ। ਇਸ ਜਾਣਕਾਰੀ ਤਹਿਤ ਸਕੂਲਾਂ ਦੇ ਟੀਚਿੰਗ ਸਟਾਫ ਨੂੰ 31 ਮਾਰਚ ਤਕ ਘਰੋਂ ਕੰਮ ਕਰਨ ਦੀ ਛੁੱਟੀ ਦੇ ਦਿੱਤੀ ਗਈ ਹੈ। ਇਸ ਵਿਚਾਲੇ ਅਧਿਆਪਕ ਵਿਦਿਆਰਥੀਆਂ ਤੇ ਸਕੂਲ ਨਾਲ ਫੋਨ/ਆਨਲਾਈਨ/ਸੋਸ਼ਲ ਮੀਡੀਆ ਜ਼ਰੀਏ ਸੰਪਰਕ ਬਣਾ ਕੇ ਰੱਖਣਗੇ। ਨਾਨ ਸੀਬੀਐੱਸਈ ਕਲਾਸਿਜ਼ ਦੇ ਨਤੀਜੇ ਵੀ ਟੀਚਰਜ਼ ਘਰੋਂ ਹੀ ਤਿਆਰ ਕਰ ਸਕਦੇ ਹਨ। ਸਕੂਲਾਂ 'ਚ ਕੰਮ ਕਰ ਰਹੇ ਨਾਨ ਟੀਚਿੰਗ ਸਟਾਫ ਨੂੰ ਰੋਟੇਸ਼ਨ ਦੇ ਆਧਾਰ 'ਤੇ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਥੇ ਵਰਕਿੰਗ ਦਿਨਾਂ 'ਚ ਲਗਪਗ ਤਿੰਨ ਘੰਟੇ ਲਈ ਕੰਮ ਕਰਨਾ ਹੋਵੇਗਾ ਤੇ 50 ਫ਼ੀਸਦੀ ਸਟਾਫ ਦਾ ਸਕੂਲ ਤੇ ਕਾਲਜ 'ਚ ਮੌਜੂਦ ਹੋਣਾ ਜ਼ਰੂਰੀ ਹੈ। ਸਾਰੇ ਸਟਾਫ ਮੈਂਬਰਜ਼ ਦਾ ਮੋਬਾਈਲ 'ਤੇ ਸੰਪਰਕ 'ਚ ਰਹਿਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸਟਾਫ ਮੈਂਬਰਜ਼ 'ਚੋਂ ਕੋਈ ਵੀ ਮੈਂਬਰ ਬਿਨਾਂ ਕਿਸੇ ਅਧਿਕਾਰੀ ਤੋਂ ਮਨਜ਼ੂਰੀ ਲਏ ਸ਼ਹਿਰ ਤੋਂ ਬਾਹਰ ਨਹੀਂ ਜਾਵੇਗਾ।