ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਆਈਵੀਵਾਈ ਹਸਪਤਾਲ, ਮੁਹਾਲੀ 'ਚ ਹਾਲ ਹੀ ਵਿਚ ਇਕ ਅੌਰਤ ਦੀ ਸਫ਼ਲ ਲੋਬੇਕਟਮੀ ਸਰਜਰੀ ਹੋਈ, ਜਿਥੇ ਉਸਦੇ ਫੇਫੜਿਆਂ ਦਾ ਉਹ ਹਿੱਸਾ ਜਿਸ 'ਚ ਫੰਗਸ ਸੀ, ਸਫ਼ਲਤਾਪੂਰਵਕ ਹਟਾ ਦਿੱਤਾ ਗਿਆ। ਅੌਰਤ ਨੂੰ ਅਚਾਨਕ ਖੂਨ ਦੀ ਖੰਘ ਹੋਣ ਲੱਗੀ ਸੀ ਅਤੇ ਉਸਨੂੰ ਤੁਰੰਤ ਆਈਵੀਵਾਈ ਹਸਪਤਾਲ ਰੈਫਰ ਕੀਤਾ ਗਿਆ, ਜਿਥੇ ਸੀਨੀਅਰ ਪਲਮੋਨੋਲਾਜੀ ਮਾਹਿਰ ਡਾ. ਸੁਰੇਸ਼ ਗੋਇਲ ਨੇ ਅੌਰਤ ਦੀ ਜਾਂਚ ਕੀਤੀ। ਜਾਂਚ 'ਚ ਅੌਰਤ ਦੇ ਖੱਬੇ ਫੇਫੜੇ 'ਚ ਇਕ ਫੰਗਸ ਬਾਲ ਮਿਲਿਆ, ਜਿਸਦੇ ਕਾਰਨ ਖੂਨ ਆ ਰਿਹਾ ਸੀ ।

ਇਸ ਤੋਂ ਬਾਅਦ ਅੌਰਤ ਨੂੰ ਕਾਰਡੀਓਥੋਰੈਸਿਕ ਸਾਇੰਸਿਜ਼ ਦੇ ਡਾਇਰੈਕਟਰ ਡਾ. ਹਰਿੰਦਰ ਸਿੰਘ ਬੇਦੀ ਦੇ ਕੋਲ ਰੈਫਰ ਕੀਤਾ ਗਿਆ। ਡਾ. ਬੇਦੀ ਨੇ ਦੱਸਿਆ ਕਿ ਇਕੋ ਇਕ ਬਦਲ ਸਰਜਰੀ ਸੀ ਕਿਉਂਕਿ ਇਸ ਸਾਈਜ਼ ਦਾ ਫੰਗਸ ਘਾਤਕ ਹੋ ਸਕਦਾ ਸੀ।

ਡਾ. ਬੇਦੀ ਨੇ ਅੱਗੇ ਦੱਸਿਆ ਕਿ ਲੋਬੇਕਟਮੀ, ਜਿਹੜੀ ਕਿ ਇੱਕ ਮੇਜਰ ਸਰਜਰੀ ਹੈ, ਦੇ ਲਈ ਖਾਸ ਹੁਨਰ ਅਤੇ ਉਪਕਰਣ ਅਤੇ ਇੱਥੋਂ ਤੱਕ ਕਿ ਇੱਕ ਖਾਸ ਅਨੇਸਥੀਸੀਆ ਟਿਊਬ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਸਿਰਫ਼ ਇੱਕ ਫੇਫੜੇ ਨੂੰ ਵੈਂਟੀਲੇਟ ਕਰ ਸਕਦੀ ਹੈ। ਮਾਹਿਰ ਡਾ. ਬੇਦੀ ਨੇ ਕਿਹਾ ਕਿ ਆਈਐੱਮਏ ਬਟੇ੍ਸ ਦੀ ਵਰਤੋਂ ਬ੍ਾਂਕੋ ਪਲਿਊਰੇਲ ਫਿਸਟੁਲਾ ਦੇ ਰੂਪ 'ਚ ਜਾਣੀ ਜਾਣ ਵਾਲੀ ਇਕ ਖਤਰਨਾਕ ਜਟਿਲਤਾ ਨੂੰ ਰੋਕਣ ਦੇ ਲਈ ਕੀਤੀ ਗਈ ਸੀ।