ਜੇਐੱਨਐੱਨ, ਚੰਡੀਗੜ੍ਹ: ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਬਾਅਦ ਸੁਖਨਾ ਝੀਲ ਦਾ ਜਲ ਪੱਧਰ 1163 ਫੁੱਟ ਤੋਂ ਪਾਰ ਪਹੁੰਚ ਗਿਆ। ਇਸ ਨਾਲ ਲੇਕ ਦਾ ਜਲ ਪੱਧਰ ਇਨਾ ਵੱਧ ਗਿਆ ਕਿ ਏਅਰ ਸ਼ੋਅ ਤੋਂ ਪਹਿਲਾਂ ਹੀ ਫਲੱਡ ਗੇਟ ਖੋਲ੍ਹ ਕੇ ਪਾਣੀ ਸੁਖਨਾ ਚੋਅ 'ਚ ਛੱਡਣਾ ਪਿਆ। ਮੰਗਲਵਾਰ ਨੂੰ ਏਅਰ ਸ਼ੋਅ ਦੀ ਰਿਹਰਸਲ ਹੋਣੀ ਸੀ। ਬੁੱਧਵਾਰ ਨੂੰ ਫਾਈਨਲ ਸ਼ੋਅ ਹੋਣਾ ਹੈ। ਇਸ ਨੂੰ ਦੇਖਦੇ ਹੋਏ ਹੀ ਮੰਗਲਵਾਰ ਸਵੇਰੇ 10 ਵਜੇ ਲੇਕ ਦਾ ਇਕ ਫਲੱਡ ਗੇਟ ਖੋਲ੍ਹ ਦਿੱਤਾ ਗਿਆ। ਹਾਲਾਂਕਿ ਇਸ ਨੂੰ ਵੀ ਪੂੁਰਾ ਨਹੀਂ ਖੋਲਿ੍ਹਆ ਗਿਆ। ਕਈ ਘੰਟੇ ਤਕ ਖੋਲ੍ਹ ਕੇ ਇਸ ਨਾਲ ਹੌਲੀ-ਹੌਲੀ ਪਾਣੀ ਸੁਖਨਾ ਚੋਅ 'ਚ ਛੱਡਿਆ ਗਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸੁਖਨਾ ਝੀਲ ਦੇ ਫਲੱਡ ਗੇਟ ਇਕ ਹੀ ਸਾਲ 'ਚ ਦੋ ਵਾਰ ਖੋਲ੍ਹੇ ਗਏ ਹਨ। ਇਸ ਤੋਂ ਪਹਿਲਾਂ ਅੱਠ ਅਗਸਤ ਨੂੰ ਲੇਕ ਦੇ ਫਲੱਡ ਗੇਟ ਖੋਲ੍ਹੇ ਗਏ ਸੀ। ਹਾਲਾਂਕਿ ਉਸ ਦੌਰਾਨ ਇਸ ਨੂੰ 6 ਇੰਚ ਹੀ ਖੋਲ੍ਹ ਕੇ ਘੱਟ ਪਾਣੀ ਛੱਡਿਆ ਗਿਆ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਲੇਕ ਦਾ ਪਾਣੀ ਜ਼ਿਆਦਾ ਘੱਟ ਨਾ ਹੋ ਜਾਵੇ, ਜਿਸ ਨਾਲ ਗਰਮੀਆਂ 'ਚ ਲੇਕ ਦਾ ਜਲ ਪੱਧਰ ਕਾਫੀ ਹੇਠਾਂ ਡਿੱਗ ਜਾਵੇ ਤੇ ਸੁੱਕਣ ਲੱਗੇ। ਅਜੇ ਬਰਸਾਤ ਦਾ ਦੌਰ ਖਤਮ ਨਹੀਂ ਹੋਇਆ ਹੈ। ਨਿਯਮਿਤ ਸਮੇਂ ਦੇ ਬਾਅਦ ਬਰਸਾਤ ਹੋ ਰਹੀ ਹੈ। ਅਜਿਹੇ 'ਚ ਲੇਕ ਦਾ ਜਲ ਪੱਧਰ ਫਿਰ ਵੱਧੇਗਾ। ਹਾਲਾਂਕਿ ਹੁਣ ਤੀਜੀ ਵਾਰ ਫਲੱਡ ਗੇਟ ਖੋਲ੍ਹਣ ਦੀ ਨੌਬਤ ਨਹੀਂ ਆਵੇਗੀ।

ਹੜ੍ਹ ਦੀ ਸਥਿਤੀ ਨੂੰ ਟਾਲਣ ਲਈ ਘੱਟ ਖੋਲ੍ਹੇ ਗਏ ਫਲੱਡ ਗੇਟ

ਪਿਛਲੇ ਸਾਲ ਸੁਖਨਾ ਝੀਲ ਤੋਂ ਪਾਣੀ ਛੱਡੇ ਜਾਣ ਦਾ ਅਸਰ ਬਲਟਾਨਾ ਏਰੀਆ 'ਚ ਦੇਖਣ ਨੂੰ ਮਿਲਿਆ ਸੀ। ਇਥੇ ਪੁਲਿਸ ਚੌਕੀ ਤਕ ਡੁੱਬ ਗਈ ਸੀ। ਕਈ ਦਿਨਾਂ ਤਕ ਹੜ੍ਹ ਵਰਗੇ ਹਾਲਾਤ ਰਹੇ। ਇਸ ਤੋਂ ਸਬਕ ਲੈਂਦੇ ਹੋਏ ਇਸ ਵਾਰ ਲੇਕ ਤੋਂ ਪਾਣੀ ਇਕੱਠੇ ਛੱਡਣ ਦੀ ਬਜਾਏ ਫਲੱਡ ਗੇਟ ਘੱਟ ਖੋਲ੍ਹ ਕੇ ਕਈ ਘੰਟਿਆਂ ਤਕ ਪਾਣੀ ਛੱਡਿਆ ਗਿਆ। ਪਾਣੀ ਛੱਡਣ ਨਾਲ ਪਹਿਲਾਂ ਚੋਅ ਦੇ ਨਾਲ ਲੱਗਦੇ ਏਰੀਏ ਬਾਪੂਧਾਮ, ਇੰਡਸਟਰੀਅਲ ਏਰੀਆ ਸਥਿਤ ਚਾਰ ਨੰਬਰ ਕਾਲੋਨੀ ਤੇ ਬਲਟਾਨਾ 'ਚ ਅਲਰਟ ਕੀਤਾ ਗਿਆ। ਇਸ ਦੌਰਾਨ ਏਰੀਆ ਐੱਸਡੀਐੱਮ ਨੂੰ ਪਹਿਲਾਂ ਸੂਚਨਾ ਭੇਜੀ ਗਈ।

ਪੁਲ਼ 'ਤੇ ਪੁਲਿਸ ਦੀ ਤਾਇਨਾਤੀ

ਕਿਸ਼ਨਗੜ੍ਹ, ਮਨੀਮਾਜਰਾ ਤੇ ਇੰਡਸਟਰੀਅਲ ਏਰੀਆ ਦੇ ਪੁਲ 'ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ। ਹਾਲਾਂਕਿ ਦੁਪਹਿਰ ਬਾਅਦ ਫਲੱਡ ਗੇਟ ਨੂੰ ਬੰਦ ਵੀ ਕਰ ਦਿੱਤਾ ਗਿਆ। ਕੁਝ ਦੇਰ ਲਈ ਕਿਸ਼ਨਗੜ੍ਹ ਪੁਲ ਨੂੰ ਬੰਦ ਵੀ ਰੱਖਿਆ ਗਿਆ।