ਜੇਐੱਨਐੱਨ, ਚੰਡੀਗੜ੍ਹ : ਦੜਵਾ ਸਥਿਤ ਹੋਟਲ ਰਾਇਲ ਦੇ ਕਮਰੇ 'ਚ ਸ਼ਨਿਚਰਵਾਰ ਦੁਪਹਿਰ ਨੂੰ ਜੰਮੂ ਦੇ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਹੋਟਲ ਸਟਾਫ ਨੇ ਨੌਜਵਾਨ ਦੇ ਬਾਹਰ ਨਹੀਂ ਨਿਕਲਣ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਦੜਵਾ ਚੌਕੀ ਪੁਲਿਸ ਨੇ ਹੋਟਲ ਰੂਮ ਦਾ ਦਰਵਾਜ਼ਾ ਤੋੜ ਕੇ ਪੱਖੇ ਨਾਲ ਲਟਕ ਰਹੀ ਲਾਸ਼ ਨੂੰ ਹੇਠਾਂ ਉਤਾਰਿਆ ਤੇ ਜੀਐੱਮਐੱਸਐੱਚ-16 ਦੀ ਮੋਰਚਰੀ 'ਚ ਰਖਵਾਉਣ ਦੇ ਨਾਲ ਵਾਰਸਾਂ ਨੂੰ ਸੂਚਨਾ ਦੇ ਦਿੱਤੀ। ਪੁਲਿਸ ਦੀ ਜਾਂਚ 'ਚ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਐਤਵਾਰ ਨੂੰ ਵਾਰਸਾਂ ਦੀ ਮੌਜੂਦਗੀ 'ਚ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਹੋਟਲ ਕਰਮੀਆਂ ਨੇ ਦੱਸਿਆ ਕਿ ਆਈਡੀ ਕਾਰਡ ਤੋਂ ਨੌਜਵਾਨ ਦੀ ਪਛਾਣ ਅਨਿਲ ਕੁਮਾਰ (26) ਪੁੱਤਰ ਕਾਕਾ ਰਾਮ ਵਾਸੀ ਜੰਮੂ ਦੇ ਕ੍ਰਿਸ਼ਨਾ ਨਗਰ ਵਜੋਂ ਹੋਈ ਹੈ।

ਡਿਪਰੈਸ਼ਨ 'ਚ ਅੌਰਤ ਨੇ ਲਿਆ ਫਾਹਾ

ਜੇਐੱਨਐੱਨ, ਚੰਡੀਗੜ੍ਹ : ਇੰਡਸਟ੍ਰੀਅਲ ਏਰੀਆ ਥਾਣਾ ਦੇ ਸੈਕਟਰ-29 'ਚ 49 ਸਾਲਾ ਸ਼ਿਆਮਾ ਨੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤੀ ਲਖਨ ਸਿੰਘ ਨੇ ਦੱਸਿਆ ਕਿ ਸ਼ਿਆਮਾ ਕੁਝ ਸਮੇਂ ਤੋਂ ਡਿਪਰੈਸ਼ਨ 'ਚ ਚੱਲ ਰਹੀ ਸੀ। ਜਦੋਂ ਘਰ 'ਚ ਕੋਈ ਨਹੀਂ ਸੀ ਤਾਂ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ ਧਾਰਾ-174 ਤਹਿਤ ਕਾਰਵਾਈ ਕੀਤੀ ਹੈ।