19ਸੀਐਚਡੀ900ਪੀ

ਸਮਗੌਲੀ ਪਿੰਡ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਕੱਢੀ ਜਾ ਰਹੀ ਡੇਂਗੂ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਦੇ ਹੋਏ ਸਰਪੰਚ ਜੋਗਿੰਦਰ ਸਿੰਘ ਅਤੇ ਪਿ੍ਰੰਸੀਪਲ ਮੋਨੀਕਾ।

* ਦਿਨ ਵੇਲੇ ਲੋਕਾਂ ਨੂੰ ਡੰਗਦਾ ਇਹ ਮੱਛਰ : ਡਾ. ਸੰਗੀਤਾ ਜੈਨ

* ਡਰਾਈ ਡੇਅ ਮਨਾਉਂਦੇ ਹੋਏ ਕੂਲਰ ਸਾਫ਼ ਕਰਨ ਦੀ ਕੀਤੀ ਅਪੀਲ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਡੇਰਾਬੱਸੀ ਸਬ ਡਵੀਜ਼ਨ ਹਸਪਤਾਲ ਦੀਖ ਡੇਂਗੂ ਬੁਖ਼ਾਰ ਦੇ ਬਚਣ ਲਈ ਸੀਨੀਅਰ ਸੈਕੰਡਰੀ ਸਕੂਲ ਸਮਗੌਲੀ ਦੇ ਵਿਦਿਆਰਥੀਆ ਨਾਲ ਮਿਲਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਰੈਲੀ ਕੱਢੀ ਗਈ। ਐੱਸਐੱਮਓ ਡਾ. ਸੰਗੀਤਾ ਜੈਨ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ । ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ਤੇ ਦਿਨ ਵੇਲੇ ਕੱਟਦੇ ਹਨ।

ਇਸ ਮੌਕੇ ਟੀਮ ਨੇ ਡੇਂਗੂ ਬਖ਼ਾਰ ਦੀਆਂ ਨਿਸ਼ਾਨੀਆ ਦੱਸਦਿਆ ਦੱਸਿਆ ਕਿ ਤੇਜ਼ ਬੁਖਾਰ , ਸਿਰ ਦਰਦ, ਮਾਸਪੇਸ਼ੀਆਂ 'ਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵਗਣਾ ਆਦਿ। ਇਸ ਤੋਂ ਬਚਣ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵੱਜੋਂ ਮਨਾਇਆ ਜਾਵੇ, ਇਸ ਦਿਨ ਕੂਲਰਾਂ ਦਾ ਪਾਣੀ ਪੂਰੀ ਤਰਾ੍ਹ ਕੱਢ ਕੇ, ਸਾਫ ਕਰਕੇ ਫਿਰ ਪਾਣੀ ਭਰਿਆ ਜਾਵੇ ਅਤੇ ਵਾਧੂ ਪਏ ਬਰਤਨਾਂ, ਟਾਇਰਾਂ, ਗਮਲਿਆਂ, ਡਰੰਮਾਂ ਆਦਿ ਵਿੱਚ ਪਾਣੀ ਖੜਾ੍ਹ ਨਾ ਹੋਣ ਦਿੱਤਾ ਜਾਵੇ। ਛੱਤਾਂ ਤੇ ਲੱਗੀਆਂ ਪਾਣੀ ਦੀ ਟੈਂਕੀਆਂ ਦੇ ਢੱਕਣ ਚੰਗੀ ਤਰਾਂ੍ਹ ਨਾਲ ਲੱਗੇ ਹੋਣ। ਘਰਾਂ, ਦਫ਼ਤਰਾ ਦੇ ਆਲੇ-ਦੁਆਲੇ ਤੇ ਛੱਤਾਂ ਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ ਅਤੇ ਪੂਰੀ ਬਾਹਵਾਂ ਦੇ ਕੱਪੜਿਆ ਦਾ ਪ੍ਰਯੋਗ ਕੀਤਾ ਜਾਵੇ। ਲੋਕਾਂ ਵੱਲੋਂ ਘਰਾਂ ਵਿੱਚ ਮੱਛਰਾਂ ਤੋਂ ਬਚਣ ਲਈ ਆਲ-ਆਊਟ, ਮੋਰਟੀਨ, ਅੋਡੋਮੋਸ ਅਤੇ ਹਿੱਟ ਆਦਿ ਦਾ ਪ੍ਰਯੋਗ ਕੀਤਾ ਜਾਵੇ। ਜਾਲੀਦਾਰ ਦਰਵਾਜ਼ੇ ਬੰਦ ਰੱਖੇ ਜਾਣ। ਇਸ ਬਿਮਾਰੀ ਦੇ ਟੈਸਟ, ਇਲਾਜ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹਨ।

ਉਹਨਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਹਰ ਸ਼ੁਕਰਵਾਰ ਕੁਲਰਾਂ ਨੂੰ ਸਾਫ ਕਰਕੇ ਡਰਾਈ ਡੇਅ ਵਜੋਂ ਮਨਾਇਆ ਜਾਵੇ । ਇਸ ਤੋਂ ਬਾਦ ਪਿ੍ਰੰਸੀਪਲ ਮੋਨੀਕਾ ਅਤੇ ਜੌਗਿੰਦਰ ਸਿੰਘ ਸਰਪੰਚ ਪਿੰਡ ਸਮਗੌਲੀ ਨੇ ਸਾਂਝੇ ਤੌਰ ਤੇ ਡੈਂਗੂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਜਾਗਰੂਕਤਾ ਰੈਲੀ 'ਚ ਬੱਚਿਆਂ ਨੇ ਹੱਥਾਂ 'ਚ ਡੇਂਗੂ ਬੁਖਾਰ ਤੋਂ ਬੱਚਣ ਲਈ ਸਲੋਗਨ ਲਿਖਿਆਂ ਤਖਤੀਆਂ ਲੈ ਕੇ ਪਿੰਡ ਸਮਗੌਲੀ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵਾਪਸ ਸਕੂਲ ਪਹੁੰਚੇ। ਇਸ ਮੌਕੇ ਮੌਕੇ ਇੰਦੂ ਸ਼ਰਮਾ, ਸੋਨੀਆ, ਭੁਪਿੰਦਰ ਸਿੰਘ, ਜੀਓਜੀ ਸੰਜੀਵ ਕੁਮਾਰ, ਵੀਨਾ, ਰਾਜਿੰਦਰ ਸਿੰਘ, ਰੁਪਿੰਦਰ ਸਿੰਘ, ਸ਼ਿਵ ਕੁਮਾਰ ਆਦਿ ਹਾਜਰ ਸਨ।