* ਸ਼ਹਿਰ ਦੇ 5-6 ਸਕੂਲਾਂ 'ਚ ਸ਼ੁਰੂ ਕੀਤੇ ਜਾਣਗੇ ਕੋਰਸ, ਐੱਮਐੱਚਆਰਡੀ ਨੂੰ ਭੇਜਿਆ ਜਾਵੇਗਾ ਪ੍ਰਪੋਜਲ

- ਆਰਟੀਫਿਸ਼ੀਅਲ ਇੰਟੈਲੀਜੈਂਸ ਕੋਰਸ ਹੋਰ ਸਕੂਲਾਂ 'ਚ ਵੀ ਕੀਤਾ ਜਾਵੇਗਾ

ਵੈਭਵ ਸ਼ਰਮਾ, ਚੰਡੀਗੜ੍ਹ

ਸਿੱਖਿਆ ਵਿਭਾਗ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ 'ਚ ਜਲਦੀ 9ਵੀਂ ਜਮਾਤ 'ਚ ਸਕਿੱਲ ਵੋਕੇਸ਼ਨਲ ਕੋਰਸਿਜ਼ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲੇ ਵਿਭਾਗ ਇਹ ਤੈਅ ਕਰਨ 'ਚ ਲੱਗਾ ਹੈ ਕਿ ਕਿਹੜੇ-ਕਿਹੜੇ ਸਕੂਲਾਂ 'ਚ ਇਹ ਕੋਰਸ ਸ਼ਾਮਲ ਕੀਤੇ ਜਾਣ। ਹਾਲਾਂਕਿ ਜਾਣਕਾਰੀ ਮੁਤਾਬਕ ਸ਼ੁਰੂਆਤੀ ਪੜਾਅ 'ਚ ਵਿਭਾਗ ਸ਼ਹਿਰ ਦੇ ਪੰਜ ਜਾਂ ਛੇ ਸਰਕਾਰੀ ਸਕੂਲਾਂ 'ਚ ਇਹ ਕੋਰਸ ਸ਼ੁਰੂ ਕਰਨ ਦੀ ਤਿਆਰੀ 'ਚ ਹੈ। ਵਿਭਾਗ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੀ ਹੋਣ ਵਾਲੀ ਪ੍ਰਰੋਜੈਕਟ ਅਪਰੂਵਲ ਬੋਰਡ ਮੀਟਿੰਗ 'ਚ ਇਹ ਮਤਾ ਮਨਜ਼ੂਰੀ ਲਈ ਭੇਜੇਗਾ। ਐੱਮਐੱਚਆਰਡੀ ਤੋਂ ਮਿਲੀ ਮਨਜ਼ੂਰੀ ਮਿਲਦੇ ਹੀ ਆਗਾਮੀ ਸੈਸ਼ਨ ਤੋਂ 9ਵੀਂ ਜਮਾਤ 'ਚ ਕਈ ਨਵੇਂ ਵੋਕੇਸ਼ਨਲ ਕੋਰਸਿਜ਼ ਨੂੰ ਸ਼ਾਮਲ ਕਰ ਲਿਆ ਜਾਵੇਗਾ। ਉਥੇ 9ਵੀਂ ਜਮਾਤ ਦੇ ਵਿਦਿਆਰਥੀ ਸਕਿੱਲ ਵਿਸ਼ੇ ਨੂੰ ਆਪਸ਼ਨਲ ਪੇਪਰ ਦੇ ਰੂਪ 'ਚ ਚੁਣ ਸਕਣਗੇ। ਜੇਕਰ ਕੋਈ ਵਿਦਿਆਰਥੀ 10ਵੀਂ ਜਮਾਤ 'ਚ ਤਿੰਨ ਇਲੈਕਟਿਵ ਪੇਪਰ 'ਚ ਫੇਲ੍ਹ ਹੁੰਦਾ ਹੈ ਤੇ ਛੇਵੇਂ ਸਕਿੱਲ ਪੇਪਰ 'ਚ ਪਾਸ ਹੋ ਜਾਂਦਾ ਹੈ ਤਾਂ ਉਸ ਨੂੰ ਪਾਸ ਹੀ ਮੰਨਿਆ ਜਾਵੇਗਾ ਤੇ ਅਗਲੀ ਜਮਾਤ 'ਚ ਪ੍ਰਮੋਟ ਕਰ ਦਿੱਤਾ ਜਾਵੇਗਾ।

ਇਨ੍ਹਾਂ ਸਕੂਲਾਂ 'ਚ ਸ਼ਾਮਲ ਕੀਤੇ ਜਾਣਗੇ ਇਹ ਕੋਰਸ

ਸਕਿੱਲ ਐਜੂਕੇਸ਼ਨ ਨੂੰ ਸੈਕਟਰ-16, 23, 47, 45, 27, 40, 8, 37ਡੀ, 22, 33, 19, 37-ਬੀ, ਮਨੀਮਾਜਰਾ ਕੰਪਲੈਕਸ, ਕਰਸਾਨ ਕਾਲੋਨੀ ਤੇ ਮਨੀਮਾਜਰਾ ਟਾਊਨ ਦੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ 'ਚ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੈਕਟਰ-20ਬੀ ਤੇ 18 ਦੇ ਗਰਲਜ਼ ਸਕੂਲ 'ਚ ਵੀ ਕੋਰਸ ਸ਼ੁਰੂ ਕਰਨ ਦੀ ਯੋਜਨਾ ਹੈ। ਪਿਛਲੇ ਵਰ੍ਹੇ ਜੀਐੱਮਐੱਸਐੱਸਐੱਸ-32, ਖੁੱਡਾ ਅਲਿਸ਼ੇਰ, ਕੈਂਬਵਾਲਾ, ਧਨਾਸ, ਸਾਰੰਗਪੁਰ ਤੇ ਮੌਲੀਜਾਗਰਾਂ ਦੇ ਸਕੂਲਾਂ 'ਚ ਕੋਰਸ ਸ਼ੁਰੂ ਕੀਤੇ ਗਏ ਸਨ।

ਸਕੂਲਾਂ 'ਚ ਹੁਣ ਤਕ ਸ਼ੁਰੂ ਕੀਤੇ ਗਏ ਕੋਰਸ

ਵਿਭਾਗ ਵੱਲੋਂ 2014-15 ਸੈਸ਼ਨ ਤੋਂ ਚੇ ਸਕੂਲਾਂ 'ਚ ਸਕਿੱਲ ਕੋਰਸਿਜ਼ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮਗਰੋਂ 2015-16 'ਚ ਚਾਰ ਤੇ ਸਰਕਾਰੀ ਸਕੂਲਾਂ 'ਚ ਅਤੇ 2016-17, 2017-18 ਤੇ 2018-19 'ਚ ਹਰ ਵਰ੍ਹੇ ਦੋ-ਦੋ ਸਕੂਲਾਂ 'ਚ ਇਹ ਕੋਰਸ ਸ਼ੁਰੂ ਕੀਤੇ ਗਏ। ਇਨ੍ਹਾਂ ਸਾਰੇ ਸਕੂਲਾਂ 'ਚ ਸ਼ੁਰੂ ਕੀਤੇ ਗਏ ਸਕਿੱਲ ਸਬਜੈਕਟਾਂ 'ਚ ਇਨਫਰਮੇਸ਼ਨ ਟੇਕਰੋਲਾਜੀ, ਰਿਟੇਲ, ਬਿਊਟੀ ਐਂਡ ਵੈਲਨੈੱਸ, ਆਰਟੀਫਿਸ਼ੀਅਲ ਇੰਟੈਲੀਜੈਂਸ (ਸਿਰਫ ਇਕ ਸਕੂਲ 'ਚ) ਆਦਿ ਕੋਰਸ ਹਨ। ਜਦਕਿ ਸੈਸ਼ਨ 2019-20 'ਚ ਦੋ ਨਵੇਂ ਸਬਜੈਕਟ ਪਹਿਰਾਵੇ ਤੇ ਫੂਡ ਪ੍ਰਰੋਡਕਸ਼ਨ ਸ਼ਾਮਲ ਸਨ।

9ਵੀਂ ਜਮਾਤ ਤੋਂ ਸਕਿੱਲ ਕੋਰਸ ਸ਼ੁਰੂ ਕੀਤੇ ਜਾਣ ਦਾ ਮਕਸਦ

ਸਕਿੱਲ ਸਬਜੈਕਟਸ 9ਵੀਂ ਜਮਾਤ ਤੋਂ ਸ਼ੁਰੂ ਕੀਤੇ ਜਾਣ ਦਾ ਮਕਸਦ ਵਿਦਿਆਰਥੀਆਂ ਦਾ ਧਿਆਨ ਸਕਿੱਲ ਐਜੂਕੇਸ਼ਨ ਵੱਲ ਕੇਂਦਰਿਤ ਕਰਨਾ ਹੈ। ਤਾਂਕਿ ਵਿਦਿਆਰਥੀ ਸਕਿੱਲ ਐਜੂਕੇਸ਼ਨ ਕੋਰਸਿਜ਼ ਵੱਲ ਉਤਸ਼ਾਹਿਤ ਹੋਣ। ਸ਼ੁਰੂਆਤੀ ਪੜਾਅ 'ਚ ਇਹ ਕੋਰਸ ਛੇ ਸਕੂਲਾਂ 'ਚ ਸ਼ੁਰੂ ਕੀਤੇ ਗਏ ਸਨ, ਜੋ ਹੁਣ ਵੱਧ ਕੇ 22 ਸਕੂਲਾਂ ਹੋ ਚੁੱਕੇ ਹਨ। ਸਿੱਖਿਆ ਵਿਭਾਗ ਵੱਲੋਂ ਅਪ੍ਰਰੈਲ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਸੈਸਨ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਕੋਰਸ ਨੂੰ ਹੋਰਨਾਂ ਸਕੂਲਾਂ 'ਚ ਸ਼ੁਰੂ ਕਰ ਦਿੱਤਾ ਜਾਵੇਗਾ।