ਸੀਨੀਅਰ ਸਟਾਫ ਰਿਪੋਰਟਰ, ਮੋਹਾਲੀ : ਬਦਲੀਆਂ ਦੇ ਚਾਹਵਾਨ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਲਈ ਚੰਗੀ ਖਬਰ ਹੈ। ਸਿੱਖਿਆ ਵਿਭਾਗ ਨੇ ਇਕ ਪੱਤਰ ਜਾਰੀ ਕਰਦਿਆਂ ਕਿਹਾ ਸੂਬੇ ਦੇ ਸਮੂਹ ਸਰਕਾਰੀ ਕਾਲਜਾਂ ਵਿਚ ਕੰਮ ਕਰ ਰਹੇ ਪ੍ਰਿੰਸੀਪਲਾਂ ਤੇ ਟੀਚਿੰਗ ਸਟਾਫ਼ ਬਦਲੀਆਂ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ। ਚਾਹਵਾਨ ਸਟਾਫ 27 ਮਈ 2022 ਸ਼ਾਮ 5 ਵਜੇ ਤਕ ਵਿਭਾਗ ਵੱਲੋਂ ਤਿਆਰ ਪੋਰਟਲ ’ਤੇ ਅਪਲਾਈ ਕਰ ਸਕਦਾ ਹੈ। ਅਪਲਾਈ ਕਰਨ ਲਈ http://pbhe.punjab.gov.in.MIS/ ਪੋਰਟਲ ਤਿਆਰ ਕੀਤਾ ਗਿਆ ਹੈ।

Posted By: Tejinder Thind