-ਅੰਮਿ੍ਤਸਰ ਬੰਬ ਕਾਂਡ 'ਚ ਕੀਤੀ ਜਾਵੇਗੀ ਪੁੱਛਗਿੱਛ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੁਹਾਲੀ ਸਟੇਟ ਸਪੈਸ਼ਲ ਆਪੇ੍ਸ਼ਨ ਸੈੱਲ ਦੀ ਟੀਮ ਨੇ ਵਿਦੇਸ਼ਾਂ 'ਚ ਦਹਿਸ਼ਤੀ ਗਤੀਵਿਧੀਆਂ ਚਲਾ ਰਹੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸਰਗਨੇ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ਼ ਹਨੀ ਵਜੋਂ ਹੋਈ ਹੈ। ਮੁਲਜ਼ਮ ਨੂੰ ਪੰਜਾਬ ਦੇ ਅੰਮਿ੍ਤਸਰ ਜ਼ਿਲੇ੍ਹ 'ਚ ਪੁਲਿਸ ਅਧਿਕਾਰੀ ਦੀ ਗੱਡੀ 'ਚ ਬੰਬ ਧਮਾਕੇ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁਹਾਲੀ ਸਟੇਟ ਸਪੈਸ਼ਲ ਆਪੇ੍ਸ਼ਨ ਸੈੱਲ ਇਸ ਤੋਂ ਪਹਿਲਾਂ ਪਟਿਆਲਾ ਜੇਲ੍ਹ 'ਚ ਬੰਦ ਗੈਂਗਸਟਰ ਲਵਜੀਤ ਸਿੰਘ ਨੂੰ ਪੋ੍ਡਕਸ਼ਨ ਵਾਰੰਟ 'ਤੇ ਮੁਹਾਲੀ ਲੈ ਕੇ ਆਇਆ ਸੀ। ਇਸਦੀ ਨਿਸ਼ਾਨਦੇਹੀ 'ਤੇ ਹੀ ਸਤਨਾਮ ਸਿੰਘ ਸਿੰਘ ਹਨੀ ਨੂੰ ਮੌਕੇ 'ਤੇ ਹੀ ਰਾਜਪੁਰਾ ਤੋਂ ਕਾਬੂ ਕਰ ਲਿਆ ਗਿਆ ਹੈ। ਦੋਵਾਂ ਗੈਂਗਸਟਰਾਂ ਨੂੰ ਸ਼ੁੱਕਰਵਾਰ ਨੂੰ ਮੁਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਐੱਸਐੱਸਓਸੀ ਦੀ ਟੀਮ ਨੇ ਦੋਵਾਂ ਮੁਲਜ਼ਮਾਂ ਗੈਂਗਸਟਰਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਬੰਬ ਧਮਾਕੇ ਮਾਮਲੇ 'ਚ ਦੋਵਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।

------

ਪਹਿਲੇ ਗੈਂਗਸਟਰ ਅਨਮੋਲ ਦੀਪ ਸੋਨੀ ਨੂੰ ਕੀਤਾ ਸੀ ਐੱਸਐੱਸਓਸੀ ਨੇ ਗਿ੍ਫ਼ਤਾਰ

ਅੰਮਿ੍ਤਸਰ ਬੰਬ ਕਾਂਡ ਮਾਮਲੇ 'ਚ ਪੁਲਿਸ ਦੁਆਰਾ ਮੁਲਜ਼ਮਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ 'ਚ ਖ਼ਬਰ ਸਾਹਮਣੇ ਆਈ ਕਿ ਮੁਲਜ਼ਮ ਲਵਜੀਤ ਸਿੰਘ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਬੇਹੱਦ ਕਰੀਬੀ ਸਾਥੀ ਹੈ। ਇਸ ਦੇ ਨਾਲ ਹੀ ਮੁਲਜ਼ਮ ਸਤਨਾਮ ਸਿੰਘ ਉਰਫ਼ ਹਨੀ ਗੈਂਗਸਟਰ ਲੰਡੇ ਲਈ ਕੰਮ ਕਰਦਾ ਸੀ। ਉਹ ਉਥੇ ਆਪਣੇ ਲੈਣ-ਦੇਣ ਦੀ ਖੇਪ ਪੂਰੀ ਕਰਦਾ ਸੀ। ਐੱਸਐੱਸਓਸੀ ਦੀ ਟੀਮ ਨੇ ਕੁਝ ਦਿਨ ਪਹਿਲਾਂ ਗੈਂਗਸਟਰ ਅਨਮੋਲ ਦੀਪ ਸੋਨੀ ਨੂੰ ਖਰੜ ਦੇ ਇਕ ਫਲੈਟ ਤੋਂ ਗਿ੍ਫ਼ਤਾਰ ਕੀਤਾ ਸੀ। ਅਨਮੋਲ ਦੀਪ ਸੋਨੀ ਕੈਨੇਡੀਅਨ ਮੂਲ ਦੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦਾ ਸਾਥੀ ਵੀ ਸੀ ਜਿਸ ਨੇ ਲਖਬੀਰ ਲਈ ਪੰਜਾਬ 'ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਦੱਸ ਦੇਈਏ ਕਿ 10 ਮਈ ਨੂੰ ਮੁਹਾਲੀ 'ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਗ੍ਨੇਡ ਹਮਲਾ ਹੋਇਆ ਸੀ। ਇਸ ਹਮਲੇ ਦਾ ਮਾਸਟਰਮਾਈਂਡ ਲਖਬੀਰ ਸਿੰਘ ਉਰਫ਼ ਲੰਡਾ ਹੈ। ਗੈਂਗਸਟਰ ਅਨਮੋਲ ਦੀਪ ਸੋਨੀ ਮੂਲ ਰੂਪ 'ਚ ਹਰੀਕੇ ਤਰਨਤਾਰਨ ਦਾ ਵਸਨੀਕ ਸੀ ਅਤੇ ਪੰਜਾਬ ਸਮੇਤ ਹੋਰ ਰਾਜਾਂ 'ਚ ਲਖਵਿੰਦਰ ਸਿੰਘ ਲੰਡੇ ਲਈ ਕੰਮ ਕਰਦਾ ਸੀ।

------

ਜੇਲ੍ਹ 'ਚ ਬੰਦ ਗੋਪੀ ਤੇ ਵਰਿੰਦਰ ਸਿੰਘ ਦੇ ਕਹਿਣ 'ਤੇ ਲਗਾਈ ਆਈਈਡੀ

ਅੰਮਿ੍ਤਸਰ ਬੰਬ ਕਾਂਡ ਮਾਮਲੇ 'ਚ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਨੇ ਨਸ਼ਾ ਤਸਕਰੀ ਦੇ ਦੋਸ਼ 'ਚ ਜੇਲ੍ਹ 'ਚ ਬੰਦ ਗੁਰਪ੍ਰਰੀਤ ਸਿੰਘ ਗੋਪੀ ਅਤੇ ਵਰਿੰਦਰ ਸਿੰਘ ਦੇ ਕਹਿਣ 'ਤੇ ਆਈਈਡੀ ਲਗਾਈ ਸੀ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਗੋਪੀ ਅਤੇ ਵਰਿੰਦਰ ਨੇ ਖੁਲਾਸਾ ਕੀਤਾ ਸੀ ਕਿ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਨੇ ਡਰੋਨ ਰਾਹੀਂ ਆਈਈਡੀ ਭੇਜੀ ਸੀ, ਜੋ ਬੋਲੈਰੋ ਗੱਡੀ 'ਚ ਪਲਾਂਟ ਕੀਤਾ ਗਿਆ ਸੀ। ਕੈਨੇਡਾ 'ਚ ਬੈਠੇ ਲੰਡੇ ਨੇ ਜੇਲ੍ਹ 'ਚ ਬੈਠੇ ਗੋਪੀ ਅਤੇ ਵਰਿੰਦਰ ਨਾਲ ਵੀ ਕਈ ਵਾਰ ਫੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਗੁੰਡਿਆਂ ਦੀ ਡਿਊਟੀ ਕਿੱਥੇ ਕਿੱਥੇ ਧਮਾਕੇ ਕਰਨੇ ਹਨ। ਜ਼ਿਕਰਯੋਗ ਹੈ ਕਿ ਅੰਮਿ੍ਤਸਰ ਦੇ ਰਣਜੀਤ ਐਵੀਨਿਊ ਨਿਊ ਇਲਾਕੇ 'ਚ ਦੋ ਨਕਾਬਪੋਸ਼ ਨੌਜਵਾਨ ਪੁਲਿਸ ਦੀ ਗੱਡੀ 'ਚ ਬੰਬ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ।