ਜ. ਸ., ਚੰਡੀਗੜ੍ਹ : ਸਰਵ ਸਿੱਖਿਆ ਅਭਿਆਨ (ਐੱਸਐੱਸਏ) ਦੇ ਤਹਿਤ ਟ੍ਰੇਂਡ ਗ੍ਰੈਜੂਏਟ ਟੀਚਰਜ਼ (ਟੀਜੀਟੀ) ਅਧਿਆਪਕਾਂ ਦੀ ਭਰਤੀ ਪ੍ਰਕਿਰਿਆ 'ਚ ਲਿਖਤੀ ਪ੍ਰਰੀਖਿਆ 8 ਅਤੇ 29 ਜਨਵਰੀ 2023 ਨੂੰ ਹੋਵੇਗੀ। ਪ੍ਰਰੀਖਿਆ ਦਾ ਸ਼ਡਿਊਲ ਬੁੱਧਵਾਰ ਨੂੰ ਸਿੱਖਿਆ ਵਿਭਾਗ ਨੇ ਜਾਰੀ ਕਰ ਦਿੱਤਾ ਹੈ। ਗੌਰਤਲਬ ਹੈ ਕਿ ਐੱਸਐੱਸਏ ਦੇ ਤਹਿਤ 158 ਅਹੁਦਿਆਂ 'ਤੇ ਟੀਜੀਟੀ ਅਧਿਆਪਕਾਂ ਦੀ ਭਰਤੀ ਹੋਣੀ ਹੈ। ਭਰਤੀ ਪ੍ਰਕਿਰਿਆ 'ਚ ਟੀਜੀਟੀ ਹਿੰਦੀ, ਸਾਇੰਸ ਨਾਨ ਮੈਡੀਕਲ, ਪੰਜਾਬੀ, ਇੰਗਲਿਸ਼, ਸੋਸ਼ਲ ਸਾਇੰਸ, ਸਾਇੰਸ ਮੈਡੀਕਲ ਅਤੇ ਮੈਥ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਹੋਣੀ ਹੈ। ਵਿਭਾਗ ਵੱਲੋਂ ਜਾਰੀ ਸ਼ਡਿਊਲ 'ਚ 8 ਜਨਵਰੀ ਨੂੰ ਹੋਣ ਵਾਲੀ ਪ੍ਰਰੀਖਿਆ ਦਾ ਪ੍ਰਵੇਸ਼ ਪੱਤਰ 4 ਜਨਵਰੀ ਦੁਪਹਿਰ 11 ਵਜੇ ਤੋਂ 7 ਜਨਵਰੀ ਸ਼ਾਮ 5 ਵਜੇ ਤਕ ਆਨਲਾਈਨ ਅਪਲੋਡ ਕਰਨਾ ਹੋਵੇਗਾ, ਜਦਕਿ ਉੱਤਰ ਕਾਪੀ 10 ਜਨਵਰੀ ਨੂੰ ਦੁਪਹਿਰ 11 ਵਜੇ ਸਰਵਜਨਕ ਕੀਤੀ ਜਾਵੇਗੀ, ਜਿਸ 'ਤੇ ਉਮੀਦਵਾਰ 12 ਜਨਵਰੀ ਨੂੰ ਦੁਪਹਿਰ 2 ਵਜੇ ਤਕ ਆਬਜੈਕਸ਼ਨ ਦਰਜ ਕਰਵਾ ਸਕਣਗੇ। ਉਥੇ 29 ਜਨਵਰੀ ਨੂੰ ਹੋਣ ਵਾਲੀ ਪ੍ਰਰੀਖਿਆ ਦਾ ਕੇਂਦਰ ਪ੍ਰਵੇਸ਼ ਪੱਤਰ 25 ਜਨਵਰੀ ਤੋਂ 28 ਜਨਵਰੀ ਸ਼ਾਮ 5 ਵਜੇ ਤਕ ਅਪਲੋਡ ਹੋਵੇਗਾ। 31 ਜਨਵਰੀ ਨੂੰ ਉੱਤਰ ਕਾਪੀ ਅਪਲੋਡ ਹੋਵੇਗੀ ਅਤੇ 2 ਫਰਵਰੀ ਦੁਪਹਿਰ 2 ਵਜੇ ਤਕ ਉਮੀਦਵਾਰ ਆਬਜੈਕਸ਼ਨ ਦਰਜ ਕਰਵਾਉਣਗੇ। ਦੱਸਣਯੋਗ ਹੈ ਕਿ ਇਸ ਭਰਤੀ ਦੇ ਲਈ 100 ਦੇ ਕਰੀਬ ਕੇਂਦਰ ਬਣਾਏ ਜਾਣਗੇ।

ਬਾਕਸ

ਪੰਜਾਬੀ ਅਤੇ ਇੰਗਲਿਸ਼ ਵਿਸ਼ੇ ਦੀ ਹੋਵੇਗੀ ਡਬਲ ਸ਼ਿਫਟ 'ਚ ਪ੍ਰਰੀਖਿਆ

8 ਜਨਵਰੀ ਨੂੰ ਹੋਣ ਵਾਲੀ ਟੀਜੀਟੀ ਪੰਜਾਬੀ ਅਤੇ ਇੰਗਲਿਸ਼ ਦੀ ਪ੍ਰਰੀਖਿਆ ਦੋ ਸ਼ਿਫਟਾਂ 'ਚ ਕਰਵਾਈ ਜਾਵੇਗੀ। ਇਸ ਵਾਰ ਹੋਣ ਵਾਲੀ ਪ੍ਰਰੀਖਿਆ 'ਚ ਵਿਸ਼ੇ ਦੀ ਮੁਹਾਰਤ ਦੇ ਨਾਲ ਆਮ ਗਿਆਨ ਨਾਲ ਜੁੜੇ ਪ੍ਰਸ਼ਨ ਵੀ ਆਉਣਗੇ। ਪ੍ਰਸ਼ਨ ਪੱਤਰਾਂ ਨੂੰ ਏ, ਬੀ ਕੈਟਾਗਰੀ 'ਚ ਵੰਡ ਕੇ ਜਾਰੀ ਕੀਤਾ ਜਾਵੇਗਾ।