ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸਭ ਤੋਂ ਜ਼ਿਆਦਾ ਵੱਡੀ ਭੂਮਿਕਾ ਡਾਕਟਰ ਤੇ ਹੈਲਥ ਕੇਅਰ ਵਰਕਰ ਨਿਭਾਅ ਰਹੇ ਹਨ। ਉਥੇ ਕੋਰੋਨਾ ਦਾ ਸਭ ਤੋਂ ਜ਼ਿਆਦਾ ਖ਼ਤਰਾ ਵੀ ਇਨ੍ਹਾਂ ਫਰੰਟਲਾਈਨ ਵਾਰੀਅਰਜ਼ ਨੂੰ ਹੀ ਹੈ। ਸ਼ਹਿਰ ’ਚ ਕੋਰੋਨਾ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹੈਲਥ ਕੇਅਰ ਵਰਕਰ, ਡਾਕਟਰ ਤੇ ਨਰਸਿੰਗ ਸਟਾਫ ਇਸ ਸਮੇਂ ਸਭ ਤੋਂ ਜ਼ਿਆਦਾ ਖ਼ਤਰੇ ’ਚ ਹਨ।

ਇਸ ਦੇ ਚਲਦੇ ਪੀਜੀਆਈ ਚੰਡੀਗੜ੍ਹ, ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਤੇ ਗੌਰਮਿੰਟ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਜਿਹੇ ਤਮਾਮ ਵੱਡੇ ਸਰਕਾਰੀ ਮੈਡੀਕਲ ਸੰਸਥਾਨਾਂ ਨੇ ਆਪਣੀ ਓਪੀਡੀ ਬੰਦ ਕਰ ਦਿੱਤੀ ਹੈ। ਪੀਜੀਆਈ ਪ੍ਰਸ਼ਾਸਨ ਦੀ ਮੰਨੀਏ ਤਾਂ ਹੁਣ ਤਕ 1457 ਹੈਲਥ ਕੇਅਰ ਵਰਕਰ ਕੋਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਜਦੋਂਕਿ ਮੌਜੂਦਾ ਪੀਜੀਆਈ ਦੇ 219 ਹੈਲਥ ਕੇਅਰ ਵਰਕਰ ਆਈਸੋਲੇਸ਼ਨ ’ਚ ਹਨ। ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਤੇ ਗੌਰਮਿੰਟ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ’ਚ ਹੁਣ ਤਕ ਕੁੱਲ 250 ਹੈਲਥ ਕੇਅਰ ਵਰਕਰ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ।

Posted By: Sunil Thapa